T-20 ਦੇ ਸਭ ਤੋਂ ਘੈਂਟ ਤਿੰਨ ਬੱਲੇਬਾਜ਼ ਕੌਣ ? ਬੇਅਰਸਟੋ ਨੇ ਨਾਮ ਦਾ ਕੀਤਾ ਖ਼ੁਲਾਸਾ
ਸੂਰਿਆਕੁਮਾਰ ਯਾਦਵ, ਜੋਸ ਬਟਲਰ ਅਤੇ ਹੇਨਰਿਕ ਕਲਾਸੇਨ ਨੇ ਆਈਪੀਐਲ 2024 ਵਿੱਚ ਹੁਣ ਤੱਕ ਵਧੀਆ ਪ੍ਰਦਰਸ਼ਨ ਕੀਤਾ ਹੈ। ਸੂਰਿਆ ਨੇ ਮੁੰਬਈ ਲਈ ਦਮਦਾਰ ਪਾਰੀ ਖੇਡੀ ਹੈ। ਪੰਜਾਬ ਕਿੰਗਜ਼ ਦੇ ਖਿਡਾਰੀ ਜੌਨੀ ਬੇਅਰਸਟੋ ਨੇ ਹਾਲ ਹੀ ਵਿੱਚ ਇਨ੍ਹਾਂ ਤਿੰਨਾਂ ਖਿਡਾਰੀਆਂ ਦੀ ਤਾਰੀਫ਼ ਕੀਤੀ ਹੈ। ਉਸ ਦਾ ਮੰਨਣਾ ਹੈ ਕਿ ਇਹ ਤਿੰਨੇ ਟੀ-20 ਦੇ ਸਰਵੋਤਮ ਖਿਡਾਰੀ ਹਨ।
Download ABP Live App and Watch All Latest Videos
View In Appਬੇਅਰਸਟੋ ਨੇ ਸੂਰਿਆ, ਬਟਲਰ ਅਤੇ ਕਲਾਸੇਨ ਨੂੰ ਦੁਨੀਆ ਦੇ ਸਰਵੋਤਮ ਟੀ-20 ਖਿਡਾਰੀ ਦੱਸਿਆ ਹੈ। ਸੂਰਿਆਕੁਮਾਰ ਨੇ ਇਸ ਸੀਜ਼ਨ 'ਚ ਹੁਣ ਤੱਕ 4 ਮੈਚ ਖੇਡੇ ਹਨ। ਇਸ ਦੌਰਾਨ 130 ਦੌੜਾਂ ਬਣਾਈਆਂ ਹਨ। ਉਸ ਨੇ ਦੋ ਅਰਧ ਸੈਂਕੜੇ ਲਗਾਏ ਹਨ।
ਬਟਲਰ ਨੇ ਰਾਜਸਥਾਨ ਰਾਇਲਜ਼ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਇਸ ਸੀਜ਼ਨ 'ਚ 2 ਸੈਂਕੜੇ ਲਗਾਏ ਹਨ। ਬਟਲਰ ਦਾ ਸਰਵੋਤਮ ਸਕੋਰ ਨਾਬਾਦ 107 ਰਿਹਾ।
ਬਟਲਰ ਨੇ ਇਸ ਸੀਜ਼ਨ 'ਚ 6 ਮੈਚਾਂ 'ਚ 250 ਦੌੜਾਂ ਬਣਾਈਆਂ ਹਨ। ਉਸ ਨੇ ਆਈਪੀਐਲ ਵਿੱਚ ਕੁੱਲ 102 ਮੈਚ ਖੇਡੇ ਹਨ। ਇਸ ਦੌਰਾਨ 3473 ਦੌੜਾਂ ਬਣਾਈਆਂ ਹਨ।
ਹੈਦਰਾਬਾਦ ਦੇ ਖਿਡਾਰੀ ਕਲਾਸਨ ਦਾ ਬੱਲਾ ਵੀ ਵਧੀਆ ਖੇਡਿਆ ਹੈ। ਉਸ ਨੇ 6 ਮੈਚਾਂ 'ਚ 253 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 3 ਅਰਧ ਸੈਂਕੜੇ ਲਗਾਏ ਹਨ। ਕਲਾਸੇਨ ਦਾ ਸਰਵੋਤਮ ਸਕੋਰ ਅਜੇਤੂ 80 ਰਿਹਾ ਹੈ।