ਇਵੈਂਟ 'ਚ ਕੁਝ ਇਸ ਤਰ੍ਹਾਂ ਨਜ਼ਰ ਆਏ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ, ਈਸ਼ਾ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੇ ਵੀ ਕੀਤੀ ਸ਼ਿਰਕਤ
ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਦਿੱਗਜ ਖਿਡਾਰੀ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਇਕ ਇਵੈਂਟ 'ਚ ਹਿੱਸਾ ਲਿਆ। ਇਸ 'ਚ ਈਸ਼ਾ ਅੰਬਾਨੀ ਅਤੇ ਰਾਧਿਕਾ ਮਰਚੈਂਟ ਵੀ ਮੌਜੂਦ ਸਨ।
Download ABP Live App and Watch All Latest Videos
View In Appਅਨੁਸ਼ਕਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ 'ਚ ਉਹ ਵਿਰਾਟ ਨਾਲ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਸਮਾਗਮ ਤੋਂ ਪਹਿਲਾਂ ਦੀਆਂ ਹਨ। ਇਸ 'ਚ ਅਨੁਸ਼ਕਾ ਪੀਲੇ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਜਦਕਿ ਕੋਹਲੀ ਨੇ ਬਲੇਜ਼ਰ ਦੇ ਨਾਲ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ।
ਖਾਸ ਗੱਲ ਇਹ ਹੈ ਕਿ Dior ਬ੍ਰਾਂਡ ਦੇ ਇਸ ਈਵੈਂਟ 'ਚ ਈਸ਼ਾ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੇ ਵੀ ਸ਼ਿਰਕਤ ਕੀਤੀ ਸੀ। ਈਸ਼ਾ ਨੇ ਫੁੱਲ ਪ੍ਰਿੰਟ ਡਰੈੱਸ ਪਾਈ ਹੋਈ ਹੈ।
ਇਸ ਮੌਕੇ ਅਨੰਨਿਆ ਪਾਂਡੇ ਵੀ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਇਕ ਫੋਟੋਸ਼ੂਟ ਵੀ ਕਰਵਾਇਆ। ਅਦਾਕਾਰਾ ਨੇ ਪਿੰਕ ਕਲਰ ਦੀ ਡਰੈੱਸ 'ਚ ਨਜ਼ਰ ਆਈ।
ਇਸ ਮੌਕੇ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਵੀ ਸ਼ਾਮਲ ਹੋਈ। ਉਨ੍ਹਾਂ ਦੇ ਨਾਲ ਬਾਲੀਵੁੱਡ ਨਾਲ ਜੁੜੀਆਂ ਹੋਰ ਵੀ ਹਸਤੀਆਂ ਮੌਜੂਦ ਸਨ। ਈਵੈਂਟ ਦੌਰਾਨ ਕਰਿਸ਼ਮਾ ਨੇ ਫੋਟੋਸ਼ੂਟ ਵੀ ਕਰਵਾਇਆ। ਉਹ ਵੱਖਰੀ ਅਤੇ ਬਹੁਤ ਖੂਬਸੂਰਤ ਲੱਗ ਰਹੀ ਸੀ।
ਇਸ ਮੌਕੇ ਬਾਲੀਵੁੱਡ ਅਦਾਕਾਰਾ ਸੋਨਮ ਕੂਪਰ ਨੇ ਵੀ ਸ਼ਿਰਕਤ ਕੀਤੀ। ਉਹ ਪਿੰਕ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਸੀ। ਸੋਨਮ ਕਾਫੀ ਖੂਬਸੂਰਤ ਲੱਗ ਰਹੀ ਸੀ।