Shubman Gill: ਸ਼ੁਭਮਨ ਗਿੱਲ ਨੇ ਕਰਵਾਈ ਬੱਲੇ-ਬੱਲੇ, ਸਚਿਨ-ਗਾਂਗੁਲੀ ਸਣੇ ਸਹਿਵਾਗ ਨੇ ਇੰਝ ਕੀਤੀ ਤਾਰੀਫ਼
ਗਿੱਲ ਨੇ ਆਰਸੀਬੀ ਖ਼ਿਲਾਫ਼ ਮੈਚ ਵਿੱਚ 52 ਗੇਂਦਾਂ ਵਿੱਚ 104 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਪਾਰੀ ਦੇ ਦਮ 'ਤੇ ਗੁਜਰਾਤ ਦੀ ਟੀਮ ਨੇ ਆਰਸੀਬੀ ਨੂੰ 6 ਵਿਕਟਾਂ ਨਾਲ ਹਰਾਇਆ।
Download ABP Live App and Watch All Latest Videos
View In Appਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਦੀ ਇਸ ਹਾਰ ਦੇ ਨਾਲ ਹੀ ਮੁੰਬਈ ਇੰਡੀਅਨਜ਼ ਪਲੇਆਫ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਹੋ ਗਈ। ਮੁੰਬਈ ਨੇ 21 ਮਈ ਨੂੰ ਹੈਦਰਾਬਾਦ ਖਿਲਾਫ 8 ਵਿਕਟਾਂ ਨਾਲ ਮੈਚ ਜਿੱਤ ਕੇ 16 ਅੰਕ ਹਾਸਲ ਕੀਤੇ।
ਹੁਣ ਸ਼ੁਭਮਨ ਗਿੱਲ ਦੀ ਇਸ ਸ਼ਾਨਦਾਰ ਸੈਂਕੜੇ ਵਾਲੀ ਪਾਰੀ 'ਤੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਬਹੁਤ ਹੀ ਮਜ਼ਾਕੀਆ ਅੰਦਾਜ਼ 'ਚ ਉਨ੍ਹਾਂ ਦੀ ਤਾਰੀਫ ਕੀਤੀ ਹੈ।
ਮੁੰਬਈ ਦੇ ਪਲੇਆਫ ਵਿੱਚ ਪਹੁੰਚਣ ਤੋਂ ਬਾਅਦ ਸਚਿਨ ਨੇ ਟਵੀਟ ਕੀਤਾ ਅਤੇ ਲਿਖਿਆ ਕਿ ਕੈਮਰਨ ਗ੍ਰੀਨ ਅਤੇ ਸ਼ੁਭਮਨ ਗਿੱਲ ਨੇ ਮੁੰਬਈ ਇੰਡੀਅਨਜ਼ ਲਈ ਸ਼ਾਨਦਾਰ ਬੱਲੇਬਾਜ਼ੀ ਕੀਤੀ। ਵਿਰਾਟ ਕੋਹਲੀ ਨੇ ਵੀ ਸ਼ਾਨਦਾਰ ਪਾਰੀ ਖੇਡੀ ਅਤੇ ਬੈਕ-ਟੂ-ਬੈਕ ਸੈਂਕੜੇ ਲਗਾਏ। ਪਲੇਆਫ 'ਚ ਮੁੰਬਈ ਨੂੰ ਦੇਖਣਾ ਖੁਸ਼ੀ ਦੀ ਗੱਲ ਹੈ।
ਸ਼ੁਭਮਨ ਗਿੱਲ ਦਾ ਇਸ ਸੀਜ਼ਨ ਦਾ ਬੱਲਾ ਜ਼ਬਰਦਸਤ ਬੋਲ ਰਿਹਾ ਹੈ। ਹੁਣ ਤੱਕ ਉਹ 14 ਪਾਰੀਆਂ 'ਚ 680 ਦੌੜਾਂ ਬਣਾਉਣ 'ਚ ਕਾਮਯਾਬ ਰਿਹਾ ਹੈ।
ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਵੀ ਗਿੱਲ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ 'ਤੇ ਟਵੀਟ ਕਰਦੇ ਹੋਏ ਟਵੀਟ ਕੀਤਾ ਕਿ ਇਹ ਦੇਸ਼ ਕਿੰਨੀ ਪ੍ਰਤਿਭਾ ਪੈਦਾ ਕਰਦਾ ਹੈ... ਸ਼ੁਭਮਨ ਗਿੱਲ... ਵਾਹ... ਮੈਚ ਦੇ 2 ਹਾਫ 'ਚ 2 ਸ਼ਾਨਦਾਰ ਪਾਰੀਆਂ।
ਇਸ ਮੈਚ ਤੋਂ ਬਾਅਦ ਵਰਿੰਦਰ ਸਹਿਵਾਗ ਨੇ ਵੀ ਟਵੀਟ ਕੀਤਾ ਕਿ ਵਿਰਾਟ ਕੋਹਲੀ ਨੇ ਆਈਪੀਐੱਲ 'ਚ ਆਪਣਾ 7ਵਾਂ ਸੈਂਕੜਾ ਪੂਰਾ ਕੀਤਾ। ਪਰ ਦੂਜੇ ਸਿਰੇ ਤੋਂ ਉਸ ਨੂੰ ਚੰਗਾ ਸਮਰਥਨ ਨਹੀਂ ਮਿਲ ਸਕਿਆ। ਗਿੱਲ ਨੂੰ ਵਿਜੇ ਸ਼ੰਕਰ ਦਾ ਅਹਿਮ ਸਹਿਯੋਗ ਮਿਲਿਆ। ਗੁਜਰਾਤ ਨੂੰ ਜਿੱਤ ਲਈ ਵਧਾਈ ਅਤੇ ਪਲੇਆਫ ਵਿੱਚ ਪਹੁੰਚਣ ਲਈ ਮੁੰਬਈ ਨੂੰ ਵਧਾਈ।