Sanju Samson: ਸੰਜੂ ਸੈਮਸਨ ਨੂੰ ਹਾਰ ਨਾਲ ਲੱਗਾ ਵੱਡਾ ਝਟਕਾ, ਟੀ-20 ਫਾਰਮੈਟ ਦੀ ਸਮੱਸਿਆ ਕੀਤੀ ਬਿਆਨ
ਹਾਲਾਂਕਿ ਅਬਦੁਲ ਸਮਦ ਨੇ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਨਾ ਸਿਰਫ ਹੈਦਰਾਬਾਦ ਨੂੰ ਜਿੱਤ ਦਿਵਾਈ ਸਗੋਂ ਪਲੇਆਫ ਖੇਡਣ ਦੀ ਉਮੀਦ ਵੀ ਜ਼ਿੰਦਾ ਰੱਖੀ। ਪਰ ਇਸ ਹਾਰ ਨੇ ਰਾਜਸਥਾਨ ਰਾਇਲਜ਼ ਦੀ ਮੁਸ਼ਕਿਲ ਵਧਾ ਦਿੱਤੀ ਹੈ। ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਇਸ ਹਾਰ ਤੋਂ ਬਾਅਦ ਕਾਫੀ ਨਿਰਾਸ਼ ਨਜ਼ਰ ਆਏ।
Download ABP Live App and Watch All Latest Videos
View In Appਸੰਜੂ ਸੈਮਸਨ ਨੇ ਮੈਚ ਤੋਂ ਬਾਅਦ ਕਿਹਾ, ''ਇਹੀ ਤੁਹਾਨੂੰ ਆਈ.ਪੀ.ਐੱਲ. ਤੋਂ ਮਿਲਦਾ ਹੈ ਇਸ ਵਜ੍ਹਾ ਨਾਲ ਆਈ.ਪੀ.ਐੱਲ. ਖਾਸ ਹੈ। ਤੁਸੀਂ ਕਦੇ ਮਹਿਸੂਸ ਨਹੀਂ ਕਰ ਸਕਦੇ ਕਿ ਤੁਸੀਂ ਮੈਚ ਜਿੱਤ ਲਿਆ ਹੈ।
ਸਾਨੂੰ ਪਤਾ ਸੀ ਕਿ ਵਿਰੋਧੀ ਟੀਮ ਚੰਗੀ ਬੱਲੇਬਾਜ਼ੀ ਕਰਕੇ ਮੈਚ ਜਿੱਤ ਸਕਦੀ ਹੈ। ਪਰ ਸਾਨੂੰ ਸੰਦੀਪ ਸ਼ਰਮਾ ਤੋਂ ਉਮੀਦ ਸੀ। ਸੰਦੀਪ ਸਾਡੇ ਲਈ ਇਸ ਤਰ੍ਹਾਂ ਦੀ ਸਥਿਤੀ ਪਹਿਲਾਂ ਵੀ ਜਿੱਤ ਚੁੱਕਾ ਹੈ। ਪਰ ਨੋ ਬਾਲ ਨੇ ਸਾਡੇ ਹੱਥੋਂ ਮੈਚ ਖੋਹ ਲਿਆ।
ਸੰਜੂ ਸੈਮਸਨ ਨੇ ਰਾਜਸਥਾਨ ਦੀ ਬੱਲੇਬਾਜ਼ੀ ਨੂੰ ਬਿਹਤਰੀਨ ਦੱਸਿਆ। ਉਸ ਨੇ ਕਿਹਾ, ''ਅਸੀਂ ਇਸ ਪਿੱਚ 'ਤੇ ਚੰਗੀ ਬੱਲੇਬਾਜ਼ੀ ਕੀਤੀ ਅਤੇ ਚੰਗਾ ਸਕੋਰ ਬਣਾਇਆ। ਪਰ ਸਨਰਾਈਜ਼ਰਸ ਨੇ ਯੋਜਨਾ ਬਣਾ ਕੇ ਬੱਲੇਬਾਜ਼ੀ ਕੀਤੀ ਅਤੇ ਜਿੱਤ ਦਾ ਸਿਹਰਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।
ਸੰਜੂ ਸੈਮਸਨ ਨੇ ਅੱਗੇ ਕਿਹਾ, ''ਇੱਕ ਵਕਤ ਵਿੱਚ ਅਜਿਹਾ ਲੱਗਾ ਕਿ ਅਸੀਂ ਜਿੱਤ ਗਏ ਹਾਂ। ਪਰ ਨੋ ਬਾਲ ਨੇ ਉਸ ਨੂੰ ਕੁਝ ਸਕਿੰਟਾਂ ਲਈ ਹੀ ਰਹਿਣ ਦਿੱਤਾ। ਸਾਡੀ ਬੱਲੇਬਾਜ਼ੀ ਚੰਗੀ ਸੀ ਅਤੇ ਅਸੀਂ ਚੰਗਾ ਸਕੋਰ ਬਣਾਇਆ। ਇਸ ਫਾਰਮੈਟ 'ਚ ਖੇਡਦੇ ਹੋਏ ਜ਼ਿੰਦਗੀ ਕਦੇ ਵੀ ਆਸਾਨ ਨਹੀਂ ਹੋ ਸਕਦੀ। ਹਰ ਰੋਜ਼ ਦੇ ਮੈਚ ਨਵੇਂ ਇਮਤਿਹਾਨ ਲੈਂਦੇ ਹਨ। ਤੁਹਾਨੂੰ ਆਪਣਾ ਸਰਵੋਤਮ ਦੇਣਾ ਹੋਵੇਗਾ। ਅਸੀਂ ਦੁਬਾਰਾ ਵਾਪਸ ਆਉਣ ਦੀ ਕੋਸ਼ਿਸ਼ ਕਰਾਂਗੇ।
ਦੱਸ ਦੇਈਏ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 20 ਓਵਰਾਂ ਵਿੱਚ 214 ਦੌੜਾਂ ਬਣਾਈਆਂ। ਹਾਲਾਂਕਿ ਰਾਜਸਥਾਨ ਨੂੰ ਨਿਰਾਸ਼ਾ ਹੀ ਹੋਵੇਗੀ। ਹੈਦਰਾਬਾਦ ਨੇ ਇਹ ਟੀਚਾ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਹੈਦਰਾਬਾਦ ਦੀ ਜਿੱਤ ਦੇ ਹੀਰੋ ਅਬਦੁਲ ਸਮਦ ਰਹੇ, ਜਿਨ੍ਹਾਂ ਨੇ ਆਖਰੀ ਗੇਂਦ 'ਤੇ ਛੱਕਾ ਜੜ ਕੇ ਟੀਮ ਨੂੰ ਜੇਤੂ ਬਣਾਇਆ।