Phil Salt Girlfriend: ਦਿੱਲੀ ਕੈਪੀਟਲਜ਼ ਦੇ ਖਿਡਾਰੀ ਫਿਲ ਸਾਲਟ ਦੀ ਪ੍ਰੇਮਿਕਾ ਹੈ ਬੇਹੱਦ ਖੂਬਸੂਰਤ, ਹਾਲੀਵੁੱਡ ਅਭਿਨੇਤਰੀਆਂ ਨੂੰ ਵੀ ਦਿੰਦੀ ਹੈ ਮਾਤ
ਦੱਸ ਦੇਈਏ ਕਿ ਫਿਲ ਅਤੇ ਮੈਕਲਵੇਨ ਪਿਛਲੇ 3 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ।
Download ABP Live App and Watch All Latest Videos
View In Appਹਾਲਾਂਕਿ IPL ਦਾ 16ਵਾਂ ਸੀਜ਼ਨ ਦਿੱਲੀ ਕੈਪੀਟਲਸ ਦੀ ਟੀਮ ਲਈ ਚੰਗਾ ਸਾਬਤ ਨਹੀਂ ਹੋਇਆ। ਪਰ ਟੀਮ ਦੇ ਕੁਝ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਇਸ 'ਚ ਇਕ ਨਾਂ ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਫਿਲ ਸਾਲਟ ਦਾ ਵੀ ਸ਼ਾਮਲ ਹੈ।
ਫਿਲ ਸਾਲਟ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਮੈਚ 'ਚ ਸਿਰਫ 45 ਗੇਂਦਾਂ 'ਤੇ 87 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਫਿਲ ਸਾਲਟ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦਾ ਹੈ ਅਤੇ ਅਕਸਰ ਆਪਣੀ ਗਰਲਫ੍ਰੈਂਡ ਨਾਲ ਫੋਟੋਆਂ ਪੋਸਟ ਕਰਦਾ ਰਹਿੰਦਾ ਹੈ।
ਫਿਲ ਸਾਲਟ ਦੀ ਗਰਲਫ੍ਰੈਂਡ ਦਾ ਨਾਂ ਐਬੀ ਮੈਕਲਵੇਨ ਹੈ ਅਤੇ ਉਹ ਖੂਬਸੂਰਤੀ ਦੇ ਮਾਮਲੇ 'ਚ ਹਾਲੀਵੁੱਡ ਅਭਿਨੇਤਰੀਆਂ ਨੂੰ ਵੀ ਮਾਤ ਦਿੰਦੀ ਨਜ਼ਰ ਆ ਰਹੀ ਹੈ। ਫਿਲ ਸਾਲਟ ਅਤੇ ਐਬੀ ਮੈਕਲਵੇਨ ਲਗਭਗ 3 ਸਾਲਾਂ ਤੋਂ ਰਿਸ਼ਤੇ ਵਿੱਚ ਹਨ।
ਦੋਵਾਂ ਦੀ ਪਹਿਲੀ ਮੁਲਾਕਾਤ ਸਾਲ 2020 ਵਿੱਚ ਹੋਈ ਸੀ। ਉਦੋਂ ਤੋਂ ਦੋਵੇਂ ਇਕੱਠੇ ਰਹਿ ਰਹੇ ਹਨ ਪਰ ਹੁਣ ਤੱਕ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਨਹੀਂ ਕੀਤਾ ਹੈ। ਐਬੀ ਮੈਕਲਵੇਨ ਨੂੰ ਸਫ਼ਰ ਕਰਨਾ ਬਹੁਤ ਪਸੰਦ ਹੈ।
ਐਬੀ ਮੈਕਲਵੇਨ ਨੂੰ ਅਕਸਰ ਆਪਣੇ ਵਿਦੇਸ਼ੀ ਦੌਰਿਆਂ 'ਤੇ ਫਿਲ ਸਾਲਟ ਦੇ ਨਾਲ ਦੇਖਿਆ ਜਾਂਦਾ ਹੈ। ਮੈਕਲਵੇਨ ਦੇ ਇੰਸਟਾਗ੍ਰਾਮ 'ਤੇ ਫਾਲੋਅਰਜ਼ ਦੀ ਗਿਣਤੀ 1000 ਦੇ ਕਰੀਬ ਹੈ। ਉਸ ਨੇ ਆਪਣਾ ਖਾਤਾ ਗੁਪਤ ਰੱਖਿਆ ਹੈ।
ਫਿਲ ਸਾਲਟ ਨੇ ਸਾਲ 2021 'ਚ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕਟ 'ਚ ਕਦਮ ਰੱਖਿਆ, ਜਦੋਂ ਉਸ ਨੂੰ ਪਾਕਿਸਤਾਨ ਖਿਲਾਫ ਡੈਬਿਊ ਕਰਨ ਦਾ ਮੌਕਾ ਮਿਲਿਆ। ਸਾਲਟ ਨੇ ਹੁਣ ਤੱਕ ਇੰਗਲੈਂਡ ਟੀਮ ਲਈ 14 ਵਨਡੇ ਅਤੇ 16 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।