Virat Kohli Flying Kiss: ਵਿਰਾਟ ਕੋਹਲੀ ਨੇ ਲਾਈਵ ਮੈਚ 'ਚ ਅਨੁਸ਼ਕਾ ਨੂੰ ਦਿੱਤੀ ਫਲਾਇੰਗ ਕਿੱਸ, ਦੇਖੋ ਵਾਇਰਲ ਤਸਵੀਰਾਂ
ਰਾਇਲ ਚੈਲੰਜਰਜ਼ ਬੰਗਲੌਰ ਨੇ ਰਾਜਸਥਾਨ ਰਾਇਲਜ਼ ਨੂੰ ਹਰਾਇਆ। ਇਸ ਦੇ ਨਾਲ ਹੀ ਇਸ ਮੈਚ ਦੌਰਾਨ ਵਿਰਾਟ ਕੋਹਲੀ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਫਲਾਇੰਗ ਕਿੱਸ ਵੀ ਦਿੱਤੀ। ਇਸ ਦੇ ਨਾਲ ਹੀ ਹੁਣ ਇਹ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Download ABP Live App and Watch All Latest Videos
View In Appਦਰਅਸਲ, ਇਸ ਮੈਚ ਦੌਰਾਨ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਡਾਰੀ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਸਟੈਂਡ 'ਚ ਮੌਜੂਦ ਸੀ।
ਵਿਰਾਟ ਕੋਹਲੀ ਦੀ ਅਨੁਸ਼ਕਾ ਸ਼ਰਮਾ ਨੂੰ ਫਲਾਇੰਗ ਕਿੱਸ ਦੇਣ ਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਦੇ ਨਾਲ ਹੀ ਇਸ ਮੈਚ 'ਚ ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਰਾਜਸਥਾਨ ਰਾਇਲਜ਼ ਨੂੰ 7 ਦੌੜਾਂ ਨਾਲ ਹਰਾਇਆ।
ਹਾਲਾਂਕਿ ਰਾਜਸਥਾਨ ਰਾਇਲਸ ਦੇ ਖਿਲਾਫ ਵਿਰਾਟ ਕੋਹਲੀ ਜ਼ੀਰੋ ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਟ੍ਰੇਂਟ ਬੋਲਟ ਨੇ ਮੈਚ ਦੀ ਪਹਿਲੀ ਹੀ ਗੇਂਦ 'ਤੇ ਵਿਰਾਟ ਕੋਹਲੀ ਨੂੰ ਆਪਣਾ ਸ਼ਿਕਾਰ ਬਣਾਇਆ।
ਵਿਰਾਟ ਕੋਹਲੀ ਸਸਤੇ 'ਚ ਪੈਵੇਲੀਅਨ ਪਰਤ ਗਏ ਪਰ ਇਸ ਤੋਂ ਬਾਅਦ ਫਾਫ ਡੂ ਪਲੇਸਿਸ ਅਤੇ ਗਲੇਨ ਮੈਕਸਵੈੱਲ ਨੇ ਸ਼ਾਨਦਾਰ ਸਾਂਝੇਦਾਰੀ ਕਰਕੇ ਟੀਮ ਨੂੰ ਮੁਸ਼ਕਲ 'ਚੋਂ ਕੱਢਿਆ।