FIFA World Cup Records: ਮਿਰੋਸਲਾਵ ਕਲੋਜ਼ ਨੇ ਸਭ ਤੋਂ ਵੱਧ ਕੀਤੇ ਗੋਲ, ਇਹ ਦਿੱਗਜ ਖਿਡਾਰੀ ਟਾਪ-5 'ਚ ਸ਼ਾਮਲ
FIFA WC 2022: ਫੀਫਾ ਵਿਸ਼ਵ ਕੱਪ 2022 ਕਤਰ ਵਿੱਚ 20 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਜਾਣੋ ਵਿਸ਼ਵ ਕੱਪ 'ਚ ਹੁਣ ਤੱਕ ਕਿਹੜੇ-ਕਿਹੜੇ ਸਟਰਾਈਕਰਾਂ ਨੇ ਧਮਾਲ ਮਚਾ ਦਿੱਤੀ ਹੈ...
Download ABP Live App and Watch All Latest Videos
View In Appਫੀਫਾ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਜਰਮਨੀ ਦੇ ਦਿੱਗਜ ਖਿਡਾਰੀ ਮਿਰੋਸਲਾਵ ਕਲੋਜ਼ ਦੇ ਨਾਮ ਹੈ। ਉਹਨਾਂ 24 ਮੈਚਾਂ ਵਿੱਚ 16 ਗੋਲ ਕੀਤੇ ਹਨ। ਉਹ 2002 ਤੋਂ 2014 ਤੱਕ ਸਾਰੇ ਚਾਰ ਵਿਸ਼ਵ ਕੱਪਾਂ ਵਿੱਚ ਜਰਮਨੀ ਦੀ ਟੀਮ ਦਾ ਹਿੱਸਾ ਰਿਹਾ ਹੈ।
ਬ੍ਰਾਜ਼ੀਲ ਦੇ ਸਟਾਰ ਖਿਡਾਰੀ ਰੋਨਾਲਡੋ ਇਸ ਸੂਚੀ 'ਚ ਦੂਜੇ ਸਥਾਨ 'ਤੇ ਹਨ। ਰੋਨਾਲਡੋ ਨੇ 19 ਮੈਚਾਂ 'ਚ 15 ਗੋਲ ਕੀਤੇ ਹਨ। ਰੋਨਾਲਡੋ ਨੇ 1998 ਦੇ ਵਿਸ਼ਵ ਕੱਪ ਵਿੱਚ ਚਾਰ ਗੋਲ ਕੀਤੇ ਸਨ। ਇਸ ਤੋਂ ਬਾਅਦ 2002 'ਚ ਉਸ ਨੇ 8 ਗੋਲ ਕੀਤੇ। ਉਸਨੇ 2002 ਦੇ ਵਿਸ਼ਵ ਕੱਪ ਫਾਈਨਲ ਵਿੱਚ ਦੋ ਗੋਲ ਕਰਕੇ ਬ੍ਰਾਜ਼ੀਲ ਨੂੰ ਖਿਤਾਬ ਦਿਵਾਇਆ। ਇਸ ਤੋਂ ਬਾਅਦ 2006 ਦੇ ਵਿਸ਼ਵ ਕੱਪ ਵਿੱਚ ਵੀ ਰੋਨਾਲਡੋ ਨੇ ਤਿੰਨ ਗੋਲ ਕੀਤੇ।
ਫਰਾਂਸ ਦੇ ਜਸਟ ਫੋਂਟੇਨ ਨੂੰ ਫਰਾਂਸ ਦੇ ਸਰਵੋਤਮ ਸਟ੍ਰਾਈਕਰਾਂ ਵਿੱਚ ਗਿਣਿਆ ਜਾਂਦਾ ਹੈ। ਫੋਂਟੇਨ ਨੇ ਸਿਰਫ ਇੱਕ ਵਿਸ਼ਵ ਕੱਪ ਵਿੱਚ 13 ਗੋਲ ਕੀਤੇ। ਉਸ ਨੇ ਇਹ ਕਾਰਨਾਮਾ 1958 ਦੇ ਵਿਸ਼ਵ ਕੱਪ ਵਿੱਚ ਕੀਤਾ ਸੀ। ਹਾਲਾਂਕਿ ਫੋਂਟੇਨ ਅਗਲਾ ਵਿਸ਼ਵ ਕੱਪ ਨਹੀਂ ਖੇਡ ਸਕਿਆ। ਸੱਟ ਕਾਰਨ ਉਸ ਦਾ ਕਰੀਅਰ ਮਹਿਜ਼ 28 ਸਾਲ ਦੀ ਉਮਰ ਵਿੱਚ ਖ਼ਤਮ ਹੋ ਗਿਆ।
ਫੁੱਟਬਾਲ ਜਗਤ ਦੇ ਮਹਾਨ ਖਿਡਾਰੀਆਂ 'ਚੋਂ ਇਕ ਬ੍ਰਾਜ਼ੀਲ ਦੇ ਪੇਲੇ ਵੀ ਇਸ ਸੂਚੀ 'ਚ ਸ਼ਾਮਲ ਹਨ। ਪੇਲੇ ਨੇ 14 ਮੈਚਾਂ ਵਿੱਚ 12 ਗੋਲ ਕੀਤੇ। ਉਹਨਾਂ ਨੇ 1958 ਵਿੱਚ 6 ਗੋਲ, 1962 ਅਤੇ 1966 ਵਿੱਚ ਇੱਕ-ਇੱਕ ਗੋਲ ਅਤੇ 1970 ਵਿੱਚ 4 ਗੋਲ ਕੀਤੇ। ਇਨ੍ਹਾਂ ਚਾਰਾਂ ਵਿੱਚੋਂ ਬ੍ਰਾਜ਼ੀਲ ਨੇ ਤਿੰਨ ਵਿਸ਼ਵ ਕੱਪ ਜਿੱਤੇ।