ਇਹ ਹਨ ਦੁਨੀਆ ਦੀ ਸਭ ਤੋਂ ਸੋਹਣੀਆਂ ਟੈਨਿਸ ਖਿਡਾਰਣਾਂ, ਖ਼ੂਬਸੂਰਤੀ ਵਿੱਚ ਪਰੀਆਂ ਨੂੰ ਪਾਉਂਦੀਆਂ ਨੇ ਮਾਤ !
ਦੁਨੀਆ ਦੀ ਸਾਬਕਾ ਨੰਬਰ ਇੱਕ ਖਿਡਾਰਨ ਰੂਸ ਦੀ ਮਾਰੀਆ ਸ਼ਾਰਾਪੋਵਾ ਆਪਣੀ ਖੂਬਸੂਰਤੀ ਕਾਰਨ ਕਾਫੀ ਮਸ਼ਹੂਰ ਹੋ ਗਈ ਸੀ। ਉਹ ਗਰੈਂਡ ਸਲੈਮ ਜਿੱਤਣ ਵਾਲੀ ਰੂਸ ਦੀ ਪਹਿਲੀ ਮਹਿਲਾ ਟੈਨਿਸ ਖਿਡਾਰਨ ਹੈ। ਉਸ ਨੇ ਓਲੰਪਿਕ ਵਿੱਚ ਵੀ ਤਮਗਾ ਜਿੱਤਿਆ ਸੀ। ਸਾਲ 2012 ਵਿੱਚ ਉਸ ਨੇ ਓਲੰਪਿਕ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ। ਸ਼ਾਰਾਪੋਵਾ ਦੁਨੀਆ ਦੀ ਸਭ ਤੋਂ ਖੂਬਸੂਰਤ ਟੈਨਿਸ ਖਿਡਾਰਨਾਂ ਵਿੱਚੋਂ ਇੱਕ ਹੈ।
Download ABP Live App and Watch All Latest Videos
View In Appਸਾਬਕਾ ਰੂਸੀ ਟੈਨਿਸ ਖਿਡਾਰਨ ਅੰਨਾ ਕੋਰਨੀਕੋਵਾ ਬਾਰੇ ਅਕਸਰ ਕਿਹਾ ਜਾਂਦਾ ਸੀ ਕਿ ਟੈਨਿਸ ਘੱਟ ਜ਼ਿਆਦਾ ਖੂਬਸੂਰਤ । ਉਸ ਨੇ ਆਪਣੇ ਟੈਨਿਸ ਕਰੀਅਰ ਵਿੱਚ ਡਬਲਜ਼ ਵਿੱਚ ਵਧੇਰੇ ਸਫਲਤਾ ਹਾਸਲ ਕੀਤੀ। ਉਸ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਟੈਨਿਸ ਖਿਡਾਰਨ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਫੋਟੋ ਕਈ ਮੈਗਜ਼ੀਨਾਂ ਦੇ ਕਵਰ 'ਤੇ ਛਪੀ ਹੈ।
ਸਰਬੀਆ ਦੀ ਟੈਨਿਸ ਖਿਡਾਰਨ ਐਨਾ ਇਵਾਨੋਵਿਕ ਵੀ ਸੁੰਦਰਤਾ ਵਿੱਚ ਕਿਸੇ ਤੋਂ ਪਿੱਛੇ ਨਹੀਂ ਹੈ। ਉਹ ਦੁਨੀਆ ਦੀ ਨੰਬਰ ਇਕ ਟੈਨਿਸ ਖਿਡਾਰਨ ਵੀ ਰਹਿ ਚੁੱਕੀ ਹੈ। ਉਸ ਦੀ ਖੂਬਸੂਰਤੀ ਦੇ ਸਾਹਮਣੇ ਕਈ ਮਾਡਲਸ ਫੇਲ ਹੋ ਚੁੱਕੀਆਂ ਹਨ। ਉਹ ਆਪਣੀ ਹਮਲਾਵਰ ਖੇਡ ਲਈ ਜਾਣੀ ਜਾਂਦੀ ਹੈ।
ਭਾਰਤ ਦੀ ਸਾਨੀਆ ਮਿਰਜ਼ਾ ਵੀ ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਹੈ। ਹਾਲ ਹੀ ਵਿੱਚ ਟੈਨਿਸ ਨੂੰ ਅਲਵਿਦਾ ਕਹਿ ਚੁੱਕੀ ਸਾਨੀਆ ਨੇ ਆਪਣੇ ਕਰੀਅਰ ਵਿੱਚ ਛੇ ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ। ਇਸ ਸਾਲ ਉਹ ਆਸਟ੍ਰੇਲੀਅਨ ਓਪਨ ਦੇ ਮਿਕਸਡ ਡਬਲਜ਼ ਫਾਈਨਲ ਵਿੱਚ ਪਹੁੰਚੀ ਸੀ।
ਕੈਨੇਡੀਅਨ ਟੈਨਿਸ ਖਿਡਾਰਨ ਯੂਜੀਨੀ ਬੂਚਾਰਡ ਦੀ ਖੂਬਸੂਰਤੀ ਵੀ ਦੇਖਣ ਯੋਗ ਹੈ। ਉਹ ਟੈਨਿਸ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਕੈਨੇਡੀਅਨ ਮਹਿਲਾ ਖਿਡਾਰਨ ਹੈ। ਇਸ ਤੋਂ ਇਲਾਵਾ ਉਹ ਕਿਸੇ ਵੀ ਗ੍ਰੈਂਡ ਸਲੈਮ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਕੈਨੇਡਾ ਦੀ ਪਹਿਲੀ ਟੈਨਿਸ ਖਿਡਾਰਨ ਹੈ।