ਓੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਹਾਕੀ ਖਿਡਾਰੀਆਂ ਨੂੰ ਕੀਤਾ ਸਨਮਾਨਤ, ਓਲੰਪਿਕ ' ਪ੍ਰਦਰਸ਼ਨ ਦੀ ਕੀਤੀ ਤਾਰੀਫ
ਟੋਕਿਓ ਓਲੰਪਿਕ 'ਚ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਹਾਕੀ ਖਿਡਾਰੀਆਂ ਨੂੰ ਓੜੀਸਾ ਸਰਕਾਰ ਨੇ ਸਨਮਾਨਿਤ ਕੀਤਾ। ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਨਵੀਨ ਪਟਨਾਇਕ ਨੇ ਖਿਡਾਰੀਆਂ ਨੂੰ ਗਲੇ ਲਾਇਆ। ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਨੂੰ ਉਨ੍ਹਾਂ ਓੜੀਸਾ ਪੁਲਿਸ 'ਚ ਨੌਕਰੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੂੰ ਡਿਪਟੀ ਐਸਪੀ ਬਣਾਇਆ ਜਾਵੇਗਾ। ਉਨ੍ਹਾਂ 2.5 ਕਰੋੜ ਰੁਪਏ ਦਾ ਇਨਾਮ ਵੀ ਦਿੱਤਾ।
Download ABP Live App and Watch All Latest Videos
View In Appਭਾਰਤੀ ਹਾਕੀ ਟੀਮ ਦੇ ਦੂਜੇ ਖਿਡਾਰੀ ਅਮਿਤ ਰੋਹਿਦਾਸ ਨੂੰ ਵੀ 2.5 ਕਰੋੜ ਕੈਸ਼ ਐਵਾਰਡ ਮਿਲਿਆ। ਇਸ ਵਾਰ ਪੁਰਸ਼ ਹਾਕੀ ਟੀਮ ਨੇ ਓਲੰਪਿਕ 'ਚ ਦੇਸ਼ ਲਈ ਬ੍ਰੌਂਜ ਮੈਡਲ ਜਿੱਤਿਆ ਹੈ।
ਇਸ ਤੋਂ ਇਲਾਵਾ ਬਾਕੀ ਹਾਕੀ ਖਿਡਾਰੀਆਂ ਨੂੰ ਨਵੀਨ ਪਟਨਾਇਕ ਨੇ 50-50 ਲੱਖ ਰੁਪਏ ਨਾਲ ਸਨਮਾਨਿਤ ਕੀਤਾ। ਸੀਐਮ ਨਵੀਨ ਪਟਨਾਇਕ ਨੇ ਮਹਿਲਾ ਖਿਡਾਰੀਆਂ ਦੇ ਜੂਝਾਰੂ ਪ੍ਰਦਰਸ਼ਨ ਦੀ ਜੰਮ ਕੇ ਤਾਰੀਫ ਕੀਤੀ।
ਓਲੰਪਿਕ 'ਚ ਭਾਰਤੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਲੈਕੇ ਨਵੀਨ ਪਟਨਾਇਕ ਦੀ ਦੇਸ਼ ਭਰ 'ਚ ਤਾਰੀਫ ਹੋ ਰਹੀ ਹੈ। ਓੜੀਸਾ ਸਰਕਾਰ 2018 ਤੋਂ ਹੀ ਪੁਰਸ਼ ਤੇ ਮਹਿਲਾ ਟੀਮ ਨੂੰ ਸਪੌਂਸਰ ਕਰ ਰਹੀ ਹੈ।
ਓੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਹਾਕੀ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਖਿਡਾਰੀਆਂ ਨੇ ਵੀ ਉਨ੍ਹਾਂ ਨੂੰ ਤੋਹਫੇ ਦਿੱਤੇ। ਦੇਵੇਂਦਰ ਲਕੜਾ ਨੇ ਭਾਰਤੀ ਪੁਰਸ਼ ਹਾਕੀ ਟੀਮ ਦੇ ਸਾਰੇ ਮੈਂਬਰਾਂ ਦੇ ਆਟੋਗ੍ਰਾਫ ਵਾਲੀ ਜਰਸੀ ਉਨ੍ਹਾਂ ਨੂੰ ਗਿਫਟ ਕੀਤੀ।
ਉੱਥੇ ਹੀ ਮਹਿਲਾ ਟੀਮ ਦੀ ਵਾਈਸ ਕੈਪਟਨ ਦੀਪ ਗ੍ਰੇਸ ਏਕਾ ਨੇ ਆਪਣੇ ਸਾਰੇ ਸਾਥੀਆਂ ਦੇ ਆਟੋਗ੍ਰਾਫ ਵਾਲੀ ਜਰਸੀ ਪਟਨਾਇਕ ਨੂੰ ਭੇਂਟ ਕੀਤੀ। ਖੇਡ ਨੂੰ ਲੈਕੇ ਨਵੀਨ ਪਟਨਾਇਕ ਦੇ ਫੈਸਲਿਆਂ ਤੇ ਉਨ੍ਹਾਂ ਦੇ ਲਗਾਅ ਦੀ ਦੇਸ਼ ਭਰ 'ਚ ਸ਼ਲਾਘਾ ਹੋ ਰਹੀ ਹੈ।