Sania Mirza: ਕੀ ਸਿਆਸਤ 'ਚ ਹੱਥ ਅਜਮਾਏਗੀ ਸਾਨੀਆ ਮਿਰਜ਼ਾ ? ਜਾਣੋ ਵਾਇਰਲ ਖਬਰਾਂ ਦੀ ਸੱਚਾਈ
ਅਜਿਹੀਆਂ ਖਬਰਾਂ ਸਨ ਕਿ ਕਾਂਗਰਸ ਉਨ੍ਹਾਂ ਨੂੰ ਹੈਦਰਾਬਾਦ ਸੀਟ 'ਤੋਂ ਏਆਈਐਮਆਈਐਮ ਦੇ ਮੁਹੰਮਦ ਅਜ਼ਹਰੂਦੀਨ ਦੇ ਖਿਲਾਫ ਮੈਦਾਨ ਵਿੱਚ ਉਤਾਰ ਸਕਦੀ ਹੈ।
Download ABP Live App and Watch All Latest Videos
View In Appਪਰ ਹੁਣ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਇਨ੍ਹਾਂ ਅਟਕਲਾਂ 'ਤੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ। ਜਿਵੇਂ ਹੀ ਸਾਨੀਆ ਮਿਰਜ਼ਾ ਨੂੰ ਰਾਜਨੀਤੀ ਵਿੱਚ ਆਉਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਨਾਂਹ ਵਿੱਚ ਜਵਾਬ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਅਫਵਾਹਾਂ ਹਨ ਅਤੇ ਉਸ ਨੂੰ ਖੁਦ ਇਸ ਬਾਰੇ ਕੁਝ ਪਤਾ ਨਹੀਂ ਸੀ।
ਸਾਨੀਆ ਮਿਰਜ਼ਾ ਨੇ ਕਿਹਾ, ''ਨਹੀਂ, ਇਹ ਸਿਰਫ ਅਫਵਾਹਾਂ ਸਨ ਅਤੇ ਮੈਨੂੰ ਨਹੀਂ ਪਤਾ ਕਿ ਇਹ ਅਫਵਾਹਾਂ ਕਿਸ ਨੇ ਉਡਾਈਆਂ ਹਨ। ਮੈਨੂੰ ਖੁਦ ਅਖਬਾਰ 'ਚ ਦੇਖਣ ਤੋਂ ਬਾਅਦ ਇਹ ਪਤਾ ਲੱਗਾ ਕਿ ਮੇਰੇ ਬਾਰੇ 'ਚ ਅਜਿਹੀਆਂ ਖਬਰਾਂ ਬਣ ਰਹੀਆਂ ਹਨ। ਮੈਂ ਅਸਲ ਵਿੱਚ ਰਾਜਨੀਤੀ ਬਾਰੇ ਅਜੇ ਕੁਝ ਨਹੀਂ ਸੋਚਿਆ ਹੈ, ਪਰ ਮੇਰੇ ਦਿਮਾਗ ਵਿਚ ਇਸ ਸਮੇਂ ਇਸ ਫੈਸਲੇ ਬਾਰੇ ਕੋਈ ਵੀ ਖਿਆਲ ਨਹੀਂ ਆ ਰਿਹਾ।
ਦੱਸ ਦੇਈਏ ਕਿ ਸ਼ੋਏਬ ਮਲਿਕ ਨਾਲ ਤਲਾਕ ਤੋਂ ਬਾਅਦ ਵੀ ਸਾਨੀਆ ਮਿਰਜ਼ਾ ਆਪਣੇ ਬੇਟੇ ਇਜ਼ਹਾਨ ਮਿਰਜ਼ਾ ਮਲਿਕ ਨਾਲ ਦੁਬਈ 'ਚ ਰਹਿ ਰਹੀ ਹੈ, ਪਰ ਹਾਲ ਹੀ 'ਚ ਈਦ ਦੇ ਮੌਕੇ 'ਤੇ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਦੇਖਿਆ ਗਿਆ।
ਸਾਨੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਪਿਤਾ, ਭੈਣ ਅਤੇ ਹੋਰ ਸਾਰੇ ਪਰਿਵਾਰਕ ਮੈਂਬਰਾਂ ਨਾਲ ਨਜ਼ਰ ਆ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਬੇਟੇ ਨਾਲ ਤਸਵੀਰ ਵੀ ਖਿਚਵਾਈ। ਸਾਨੀਆ ਹਰ ਵਾਰ ਦੀ ਤਰ੍ਹਾਂ ਬਹੁਤ ਖੂਬਸੂਰਤ ਲੱਗ ਰਹੀ ਹੈ, ਜਦੋਂ ਕਿ ਉਨ੍ਹਾਂ ਦੇ ਬੇਟੇ ਨੇ ਕੁੜਤਾ ਪਜਾਮਾ ਪਾਇਆ ਹੋਇਆ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇਹ ਮੇਰੀ ਪੂਰੀ ਦੁਨੀਆ ਹੈ।