Shane Warne Last Photo: ਸਾਹਮਣੇ ਆਈ ਸ਼ੇਨ ਵਾਰਨ ਦੀ ਆਖ਼ਰੀ ਤਸਵੀਰ
ਆਸਟਰੇਲੀਆ ਦੇ ਮਹਾਨ ਖਿਡਾਰੀ ਸ਼ੇਨ ਵਾਰਨ ਦੀ 4 ਮਾਰਚ ਨੂੰ ਮੌਤ ਹੋ ਗਈ ਸੀ ਅਤੇ ਥਾਈਲੈਂਡ ਪੁਲਿਸ ਦੁਆਰਾ ਪੋਸਟਮਾਰਟਮ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਸੀ ਕਿ ਇਹ ਇੱਕ ਕੁਦਰਤੀ ਮੌਤ ਸੀ। ਕ੍ਰਿਕਟ ਪ੍ਰਸ਼ੰਸਕਾਂ ਲਈ ਇਹ ਕਿਸੇ ਝਟਕੇ ਤੋਂ ਘੱਟ ਨਹੀਂ ਸੀ। ਸ਼ੇਨ ਵਾਰਨ ਦੀ 52 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਹੁਣ ਸ਼ੇਨ ਵਾਰਨ ਦੀ ਆਖਰੀ ਤਸਵੀਰ ਸਾਹਮਣੇ ਆਈ ਹੈ।
Download ABP Live App and Watch All Latest Videos
View In Appਸ਼ੇਨ ਵਾਰਨ ਦੇ ਦੋਸਤ ਟਾਮ ਹਾਲ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਸ਼ੇਨ ਵਾਰਨ ਬਾਰੇ ਇੱਕ ਬਲਾਗ ਵੀ ਲਿਖਿਆ ਹੈ, ਇਹ ਤਸਵੀਰ ਥਾਈਲੈਂਡ ਦੇ ਉਸੇ ਵਿਲਾ ਵਿੱਚ ਕਲਿੱਕ ਕੀਤੀ ਗਈ ਹੈ ਜਿੱਥੇ ਸ਼ੇਨ ਵਾਰਨ ਦੀ ਮੌਤ ਹੋਈ ਸੀ।
ਟਾਮ ਹਾਲ ਦਾ ਕਹਿਣਾ ਹੈ ਕਿ ਇਹ ਸ਼ੇਨ ਵਾਰਨ ਦੀ ਆਖਰੀ ਤਸਵੀਰ ਹੈ। ਤਸਵੀਰ 'ਚ ਸ਼ੇਨ ਵਾਰਨ ਕੈਪ ਪਹਿਨ ਕੇ ਹੱਸ ਰਹੇ ਹਨ। ਟੌਮ ਨੇ ਵਿਲਾ ਦੀਆਂ ਹੋਰ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਟਾਮ ਹਾਲ ਦਾ ਕਹਿਣਾ ਹੈ ਕਿ ਜਦੋਂ ਅਸੀਂ ਥਾਈਲੈਂਡ ਦੇ ਵਿਲਾ ਪਹੁੰਚੇ ਤਾਂ ਪਹਿਲਾ ਸਵਾਲ ਇਹ ਸੀ ਕਿ ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਟੈਸਟ ਮੈਚ ਨੂੰ ਕਿਵੇਂ ਦੇਖਿਆ ਜਾਵੇਗਾ।
ਸ਼ੇਨ ਵਾਰਨ ਥਾਈਲੈਂਡ ਦੇ ਕੋਹ ਸਾਮੂਈ ਸਥਿਤ ਸਮਜੂਨਾ ਵਿਲਾ 'ਚ ਆਪਣੇ ਦੋਸਤਾਂ ਨਾਲ ਛੁੱਟੀਆਂ ਮਨਾਉਣ ਪਹੁੰਚੇ ਸਨ। ਇਸ ਦੌਰਾਨ 4 ਮਾਰਚ ਨੂੰ ਜਦੋਂ ਉਹ ਆਪਣੇ ਕਮਰੇ 'ਚ ਸੀ ਤਾਂ ਸ਼ੇਨ ਵਾਰਨ ਬੇਹੋਸ਼ੀ ਦੀ ਹਾਲਤ 'ਚ ਮਿਲਿਆ। ਸ਼ੇਨ ਵਾਰਨ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।