ਵਨ ਡੇਅ ਮੈਚ ਲਈ ਟੀਮ ਇੰਡੀਆ ਨੇ ਵਹਾਇਆ ਮੈਦਾਨ 'ਚ ਪਸੀਨਾ, ਕੱਲ੍ਹ ਹੋਏਗਾ ਸ਼੍ਰੀਲੰਕਾ ਨਾਲ ਪਹਿਲਾ ਮੁਕਾਬਲਾ
ਭਾਰਤ ਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਲਖਨਊ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
Download ABP Live App and Watch All Latest Videos
View In Appਭਾਰਤੀ ਟੀਮ ਸੋਮਵਾਰ ਰਾਤ ਲਖਨਊ ਪਹੁੰਚੀ। ਅਗਲੇ ਦਿਨ ਸਵੇਰੇ ਹੀ ਟੀਮ ਇੰਡੀਆ ਸਿੱਧੇ ਏਕਾਨਾ ਕ੍ਰਿਕਟ ਸਟੇਡੀਅਮ 'ਚ ਨਜ਼ਰ ਆਈ।
ਮੰਗਲਵਾਰ ਨੂੰ ਭਾਰਤੀ ਖਿਡਾਰੀਆਂ ਦਾ ਅਭਿਆਸ ਸੈਸ਼ਨ ਕਾਫੀ ਦੇਰ ਤੱਕ ਚੱਲਿਆ। ਇਸ ਦੌਰਾਨ ਕੋਚ ਰਾਹੁਲ ਦ੍ਰਾਵਿੜ ਵੀ ਗੇਮ ਪਲਾਨਿੰਗ ਕਰਦੇ ਨਜ਼ਰ ਆਏ।
ਆਪਣੇ ਪਹਿਲੇ ਮੈਚ 'ਚ ਮੈਨ ਆਫ ਦ ਮੈਚ ਰਹੇ ਰਵੀ ਬਿਸ਼ਨੋਈ ਨੇ ਮੈਦਾਨ ਵਿੱਚ ਖੂਬ ਪਸੀਨਾ ਵਹਾਇਆ।
ਟੀਮ ਇੰਡੀਆ ਦੇ ਆਲਰਾਊਂਡਰ ਰਵਿੰਦਰ ਜਡੇਜਾ ਦੀ ਵੀ ਸ਼੍ਰੀਲੰਕਾ ਖਿਲਾਫ ਸੀਰੀਜ਼ 'ਚ ਵਾਪਸੀ ਹੋਈ ਹੈ। ਉਸ ਨੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਦਾ ਜ਼ੋਰਦਾਰ ਅਭਿਆਸ ਕੀਤਾ।
ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਵੀ ਇਸ ਦੌਰਾਨ ਵੱਡੇ ਹਿੱਟ ਕਰਨ ਦਾ ਅਭਿਆਸ ਕਰਦੇ ਨਜ਼ਰ ਆਏ।
ਵਿਰਾਟ ਕੋਹਲੀ, ਰਿਸ਼ਭ ਪੰਤ, ਕੇਐੱਲ ਰਾਹੁਲ ਤੇ ਸੂਰਿਆਕੁਮਾਰ ਯਾਦਵ ਵਰਗੇ ਖਿਡਾਰੀ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ 'ਚ ਸ਼ਾਮਲ ਨਹੀਂ ਹਨ। ਅਜਿਹੇ 'ਚ ਸ਼੍ਰੇਅਸ ਅਈਅਰ ਕੋਲ ਖੁਦ ਨੂੰ ਸਾਬਤ ਕਰਨ ਦਾ ਵੱਡਾ ਮੌਕਾ ਹੋਵੇਗਾ।
ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ: ਰੋਹਿਤ ਸ਼ਰਮਾ, ਰਿਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਸੰਜੂ ਸੈਮਸਨ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਰਵਿੰਦਰ ਬਨੋਈ, ਕੁਲਦੀਪ ਯਾਦਵ ਤੇ ਅਵੇਸ਼ ਖਾਨ।