10,000 ਰੁਪਏ ਤੱਕ ਸਸਤੇ ਹੋਏ Samsung, Xiaomi, LG ਤੋਂ ਲੈ ਕੇ Vivo ਦੇ 5 ਘੈਂਟ ਸਮਾਰਟਫ਼ੋਨ
Samsung, Xiaomi, LG ਤੋਂ ਲੈ ਕੇ Vivo ਤੱਕ ਦੇ ਕਈ ਘੈਂਟ ਸਮਾਰਟਫ਼ੋਨ ਹੁਣ 10,000 ਰੁਪਏ ਤੱਕ ਸਸਤੇ ਹੋ ਗਏ ਹਨ। ਇੱਥੇ ਜਾਣੋ ਪੂਰੇ ਵੇਰਵੇ…
Download ABP Live App and Watch All Latest Videos
View In AppLG Wing: ਇਸ ਸਮਾਰਫ਼ੋਨ ਨੂੰ 69,900 ਰੁਪਏ ’ਚ ਲਾਂਚ ਕੀਤਾ ਗਿਆ ਸੀ ਤੇ ਹੁਣ ਇਸ ਦੀ ਕੀਮਤ 59,990 ਰੁਪਏ ਹੈ। ਇਹ ਐਂਡ੍ਰਾਇਡ 10 ਉੱਤੇ ਆਧਾਰਤ ਹੈ ਤੇ ਇਸ ਵਿੱਚ ਕੁਐਲਕਾਮ ਸਨੈਪਡ੍ਰੈਗਨ 765 ਜੀ ਪ੍ਰੋਸੈੱਸਰ ਲੱਗਿਆ ਹੋਇਆ ਹੈ।
Samsun Galaxi S20 FE: ਇਹ ਫ਼ੋਨ 49,999 ਰੁਪਏ ’ਚ ਲਾਂਚ ਕੀਤਾ ਗਿਆ ਸੀ ਤੇ ਹੁਣ ਇਸ ਦੀ ਕੀਮਤ 9,000 ਰੁਪਏ ਘਟ ਚੁੱਕੀ ਹੈ। ਇਸ ਵਿੱਚ 8 ਜੀਬੀ ਰੈਮ ਹਨ ਤੇ 128GB ਦੀ ਅੰਦਰੂਨੀ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋਐਸਡੀ ਕਾਰਡ ਲਾ ਕੇ 1TB ਤੱਕ ਵਧਾਇਆ ਜਾ ਸਕਦਾ ਹੈ।
Vivo X50: ਇਹ ਸਮਾਰਟਫ਼ੋਨ 34,990 ਰੁਪਏ ਦੀ ਕੀਮਤ ’ਤੇ ਲਾਂਚ ਕੀਤਾ ਗਿਆ ਸੀ ਤੇ ਹੁਣ ਇਸ ਦੀ ਕੀਮਤ 29,990 ਰੁਪਏ ਹੈ। ਇਸ ਦਾ 6.56 ਇੰਚ ਦਾ ਫ਼ੁੱਲ HD + ਡਿਸਪਲੇਅ 1080 X 2376 ਪਿਕਸਲ ਰੈਜ਼ੋਲਿਊਸ਼ਨ ਹੈ। ਇਹ ਇੱਕ ਆਕਟਾ ਕੋਰ ਕੁਐਲਕਾਮ ਸਨੈਪਡ੍ਰੈਗਨ 730 ਪ੍ਰੋਸੈੱਸਰ ਉੱਤੇ ਚੱਲਦਾ ਹੈ।
Xiaomi Mi 10: ਇਹ ਫ਼ੋਨ 49,999 ਰੁਪਏ ’ਚ ਲਾਂਚ ਹੋਇਆ ਸੀਤੇ ਹੁਣ ਇਹ 44,999 ਰੁਪਏ ’ਚ ਉਪਲਬਧ ਹੈ। ਦੂਜੇ ਪਾਸੇ 8GB ਰੈਮ ਤੇ 256GB ਵੇਰੀਐਂਟ ਜੋ 54,999 ਰੁਪਏ ’ਚ ਵਿਕ ਰਿਹਾ ਸੀ, ਉਹ ਹੁਣ 49,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਹ ਸਮਾਰਟਫ਼ੋਨ 6.67 ਇੰਚ ਦੇ ਫ਼ੁੱਲ ਐੱਚਡੀ + ਡਿਸਪਲੇਅ ਤੇ 1080 X 2340 ਪਿਕਸਲ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ।
Nokia 5.3: ਪਿਛਲੇ ਵਰ੍ਹੇ ਲਾਂਚ ਹੋਏ ਇਸ ਫ਼ੋਨ ਦੀ ਕੀਮਤ ਹੁਣ 1,000 ਰੁਪਏ ਘਟ ਗਈ ਹੈ ਤੇ ਹੁਣ ਇਹ 12,999 ਰੁਪਏ ’ਚ ਮਿਲ ਰਿਹਾ ਹੈ। 4GB ਰੈਮ ਤੇ 64GB ਇੰਟਰਨਲ ਸਟੋਰੇਜ ਵੇਰੀਐਂਟ ਵਾਲਾ ਫ਼ੋਨ 13,999 ਰੁਪਏ ’ਚ ਲਾਂਚ ਹੋਇਆ ਸੀ। ਇੰਝ ਹੀ 6GB ਰੈਮ ਤੇ 64GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 15,499 ਰੁਪਏ ਸੀ ਤੇ ਹੁਣ ਇਸ ਨੂੰ 14,499 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ।