ਆਖਰ ਕਿਉਂ ਪਿਆ ਕੰਪਿਊਟਰ ਮਾਊਸ ਦਾ ਨਾਂ ‘MOUSE’
ਇਨਸਾਨੀ ਜੀਵਨ ਵਿੱਚ ਹੱਥਾਂ ਦੀ ਵਰਤੋਂ ਕੋਈ ਵੀ ਸਾਮਾਨ ਚੁੱਕਣ ਲਈ ਜਾਂ ਰੱਖਣ ਲਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕੰਪਿਊਟਰ 'ਤੇ ਇਹ ਕੰਮ ਕਰਨ ਲਈ ਮਾਊਸ ਦੀ ਲੋੜ ਹੁੰਦੀ ਹੈ। ਸਕਰੀਨ 'ਤੇ ਕਿਸੇ ਫਾਈਲ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਣ ਲਈ ਜਾਂ ਕਿਸੇ ਆਈਕਨ 'ਤੇ ਕਲਿੱਕ ਕਰਨ ਲਈ ਅਸੀਂ ਮਾਊਸ ਦੀ ਮਦਦ ਲੈਂਦੇ ਹਾਂ ਪਰ ਕੀ ਤੁਸੀਂ ਕਦੇ ਇਹ ਸਵਾਲ ਕੀਤਾ ਹੈ ਕਿ ਕੰਪਿਊਟਰ ਦੀ ਮਹੱਤਵਪੂਰਨ ਡਿਵਾਈਸ ਦਾ ਨਾਂ ਇਕ ਛੋਟੇ ਜਿਹੇ ਜਾਨਵਰ ‘ਤੇ ਕਿਉਂ ਹੈ?
Download ABP Live App and Watch All Latest Videos
View In Appਆਓ ਅੱਜ ਜਾਣਦੇ ਹਾਂ ਕਿ ਇਸ ਦਾ ਨਾਂ ਮਾਊਸ ਕਿਉਂ ਪਿਆ ਤੇ ਕੰਪਿਊਟਰ ਦੇ ਇਸ ਮਹੱਤਵਪੂਰਨ ਯੰਤਰ ਬਾਰੇ ਕੁਝ ਦਿਲਚਸਪ ਤੱਥ...
ਮਾਊਸ ਦੀ ਖੋਜ ਕਦੋਂ ਹੋਈ: ਮਾਊਸ ਦੀ ਖੋਜ 1960 ਦੇ ਦਹਾਕੇ ਵਿੱਚ ਡਗਲਸ ਕਾਰਲ ਐਂਗਲਬਰਟ ਵੱਲੋਂ ਕੀਤੀ ਗਈ ਸੀ। ਜਦੋਂ ਮਾਊਸ ਦੀ ਕਾਢ ਕੱਢੀ ਗਈ ਸੀ, ਉਸ ਸਮੇਂ ਇਸ ਦਾ ਨਾਂ 'ਪੁਆਇੰਟਰ ਡਿਵਾਈਸ' ਰੱਖਿਆ ਗਿਆ ਸੀ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਡਗਲਸ ਕਾਰਲ ਐਂਗਲਬਰਟ ਨੇ ਲੱਕੜ ਤੋਂ ਦੁਨੀਆ ਦਾ ਪਹਿਲਾ ਮਾਊਸ ਬਣਾਇਆ ਸੀ। ਨਾਲ ਹੀ ਇਸ ਵਿੱਚ 2 ਮੈਟਲ ਵ੍ਹੀਲ ਸਨ।
ਮਾਊਸ ਨੂੰ ਇਸ ਤਰ੍ਹਾਂ ਦਿੱਤਾ ਗਿਆ ਨਾਮ: ਜਦੋਂ ਮਾਊਸ ਦੀ ਕਾਢ ਕੱਢੀ ਗਈ ਸੀ, ਉਸ ਤੋਂ ਬਾਅਦ ਇਸ ਨੂੰ ਨਾਮ ਦੇਣ ਦੀ ਗੱਲ ਕੀਤੀ ਗਈ ਸੀ ਪਰ ਡਿਜ਼ਾਈਨਿੰਗ ਦੇ ਆਧਾਰ 'ਤੇ ਦੇਖਿਆ ਗਿਆ ਕਿ ਮਾਊਸ ਇਕ ਛੋਟਾ ਜਿਹਾ ਯੰਤਰ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਕੋਈ ਚੂਹਾ ਲੁਕਿਆ ਹੋਇਆ ਹੈ। ਨਾਲੇ ਉਸ ਦੇ ਪਿੱਛੇ ਤੋਂ ਨਿਕਲਦੀ ਤਾਰ ਚੂਹੇ ਦੀ ਪੂਛ ਵਰਗੀ ਸੀ। ਇੰਨਾ ਹੀ ਨਹੀਂ, ਜਿਵੇਂ ਚੂਹਾ ਸਾਰੇ ਕੰਮ ਜਲਦੀ ਕਰਦਾ ਹੈ, ਉਸੇ ਤਰ੍ਹਾਂ ਮਾਊਸ ਸਾਰੇ ਕੰਮ ਜਲਦੀ ਕਰਦਾ ਸੀ। ਇਹ ਸਭ ਦੇਖਣ ਤੋਂ ਬਾਅਦ ਇਸ ਡਿਵਾਈਸ ਦਾ ਨਾਂ ਮਾਊਸ ਰੱਖਿਆ ਗਿਆ।
ਇੱਕ ਹੋਰ ਦਿਲਚਸਪ ਤੱਥ: ਇਸ ਨੂੰ 'ਮਾਊਸ' ਤੇ 'ਪੁਆਇੰਟਰ ਡਿਵਾਈਸ' ਤੋਂ ਇਲਾਵਾ 'ਟਰਟਲ' ਦਾ ਨਾਂ ਦਿੱਤਾ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਇਸ ਕੰਪਿਊਟਰ ਯੰਤਰ ਦਾ ਖੋਲ ਵੀ ਕੱਛੂ ਵਾਂਗ ਸਖ਼ਤ ਹੈ ਤੇ ਆਕਾਰ ਵੀ ਇਸੇ ਤਰ੍ਹਾਂ ਦਾ ਹੈ ਪਰ ਕੱਛੂ ਦੀ ਗਤੀ ਬਹੁਤ ਘੱਟ ਹੁੰਦੀ ਹੈ, ਇਸ ਲਈ ਇਸ ਦਾ ਮਾਊਸ ਕਿਹਾ ਜਾਂਦਾ ਹੈ।
ਸਮੇਂ ਦੇ ਬੀਤਣ ਨਾਲ ਤਕਨਾਲੋਜੀ ਵੀ ਬਹੁਤ ਬਦਲ ਗਈ ਹੈ। ਹਰ ਪੁਰਾਣੀ ਚੀਜ਼ ਵਿੱਚ ਕੋਈ ਨਾ ਕੋਈ ਬਦਲਾਅ ਆਇਆ ਹੈ, ਜਿਸ ਕਾਰਨ ਸਾਡਾ ਕੰਮ ਪਹਿਲਾਂ ਨਾਲੋਂ ਆਸਾਨ ਹੋ ਗਿਆ ਹੈ। ਬਾਜ਼ਾਰ 'ਚ ਵਾਇਰਲੈੱਸ ਮਾਊਸ ਆ ਗਏ ਹੈ, ਜੋ ਬਲੂਟੁੱਥ ਰਾਹੀਂ ਲੈਪਟਾਪ ਜਾਂ ਕੰਪਿਊਟਰ ਨਾਲ ਕਨੈਕਟ ਹੁੰਦੇ ਹਨ।