ਕੀ ਚੰਦਰਮਾ 'ਤੇ ਪਹੁੰਚਦੇ ਹੀ ਇੰਨਸਾਨ ਬੈਹਰੇ ਹੋ ਜਾਂਦੇ ਹਨ? ਜਾਣੋ ਅਜਿਹਾ ਕਿਉਂ ਹੁੰਦਾ ਹੈ ?
ਚੰਦਰਮਾ ਇਕਲੌਤਾ ਉਪਗ੍ਰਹਿ ਹੈ ਜਿਸ 'ਤੇ ਇਨਸਾਨਾਂ ਨੇ ਕਦਮ ਰੱਖ ਲਿਆ ਹੈ। ਹਾਲਾਂਕਿ, ਮਨੁੱਖ ਚੰਦਰਮਾ 'ਤੇ ਨਹੀਂ ਰਹਿ ਸਕਦਾ। ਇਹ ਇਸ ਲਈ ਹੈ ਕਿਉਂਕਿ ਉੱਥੇ ਮਨੁੱਖੀ ਸਰੀਰ ਧਰਤੀ ਮੁਕਾਬਲੇ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ।
Download ABP Live App and Watch All Latest Videos
View In Appਧਰਤੀ 'ਤੇ ਇਕ ਇਨਸਾਨ ਦੂਜੇ ਇਨਸਾਨ ਦੀ ਆਵਾਜ਼ ਇਸ ਲਈ ਸੁਣ ਲੈਂਦਾ ਹੈ ਕਿਉਂਕਿ ਇੱਥੇ ਗੈਸਾਂ ਉਪਲਬਧ ਹੁੰਦੀਆਂ ਹਨ ਅਤੇ ਇਨ੍ਹਾਂ ਰਾਹੀਂ ਸਾਡੀ ਆਵਾਜ਼ ਟ੍ਰੈਵਲ ਕਰਕੇ ਦੂਜੇ ਵਿਅਕਤੀ ਦੇ ਕੰਨਾਂ ਤੱਕ ਪਹੁੰਚਦੀ ਹੈ।
ਦਰਅਸਲ , ਆਵਾਜ਼ ਊਰਜਾ ਦਾ ਇੱਕ ਰੂਪ ਹੈ ਜੋ ਤਰੰਗਾਂ ਦੇ ਰੂਪ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਟ੍ਰੈਵਲ ਕਰਦੀ ਹੈ ਅਤੇ ਇਹ ਊਰਜਾ ਸੁਣਨ ਲਈ ਸਾਡੇ ਕੰਨਾਂ ਵਿੱਚ ਸੰਵੇਦਨਾ ਪੈਦਾ ਕਰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਆਵਾਜ਼ ਵਾਈਬ੍ਰੇਸ਼ਨ ਤੋਂ ਪੈਦਾ ਹੁੰਦੀ ਹੈ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਸਾਰੀਆਂ ਵਾਈਬ੍ਰੇਸ਼ਨਾਂ ਧੁਨੀ ਹੀ ਹੋਣ। ਜਿਸ ਵਾਈਬ੍ਰੇਸ਼ਨ ਨੂੰ ਅਸੀਂ ਆਪਣੇ ਕੰਨਾਂ ਨਾਲ ਸੁਣ ਸਕਦੇ ਹਾਂ, ਸਿਰਫ਼ ਉਹੀ ਆਵਾਜ਼ ਹੁੰਦੀ ਹੈ।
ਦਰਅਸਲ ,ਆਵਾਜ਼ ਨੂੰ ਲੋਕਾਂ ਤੱਕ ਪਹੁੰਚਣ ਲਈ ਇੱਕ ਮਾਧਿਅਮ ਦੀ ਲੋੜ ਹੁੰਦੀ ਹੈ। ਸਾਡੀ ਆਵਾਜ਼ ਨੂੰ ਇੱਕ ਦੂਜੇ ਨੂੰ ਸੁਣਨ ਲਈ ਇੱਕ ਗੈਸੀ ਮਾਧਿਅਮ ਦੀ ਲੋੜ ਹੁੰਦੀ ਹੈ।
ਚੰਦ 'ਤੇ ਗੈਸਾਂ ਉਪਲਬਧ ਨਹੀਂ ਹਨ। ਅਜਿਹੀ ਸਥਿਤੀ ਵਿਚ ਚੰਦਰਮਾ 'ਤੇ ਹਵਾ ਦੀ ਅਣਹੋਂਦ ਅਤੇ ਵੈਕਿਊਮ ਦੀ ਸਥਿਤੀ ਕਾਰਨ ਆਵਾਜ਼ ਇਕ ਦੂਜੇ ਤੱਕ ਨਹੀਂ ਪਹੁੰਚ ਪਾਉਂਦੀ।