ਡੇਟਿੰਗ ਐਪ 'ਤੇ ਲੱਭ ਰਿਹਾ ਸੀ ਪਤਨੀ, 21 ਲੱਖ ਰੁਪਏ ਦਾ ਪਿਆ ਘਾਟਾ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
ਵਿਆਹ ਲਈ ਆਨਲਾਈਨ ਪਤਨੀ ਦੀ ਭਾਲ ਕਰਨ ਵਾਲੇ ਵਿਅਕਤੀ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜੀ ਹਾਂ, ਲਾਈਫ ਪਾਰਟਨਰ ਦੀ ਤਲਾਸ਼ 'ਚ ਇਕ ਵਿਅਕਤੀ ਕੰਗਾਲ ਹੋ ਗਿਆ ਹੈ ਅਤੇ ਇਹ ਖਬਰ ਜਾਣ ਕੇ ਤੁਸੀਂ ਵੀ ਆਪਣੇ ਆਪ ਨੂੰ ਪਰੇਸ਼ਾਨ ਹੋਣ ਤੋਂ ਨਹੀਂ ਰੋਕ ਸਕੋਗੇ। ਦਰਅਸਲ, 40 ਸਾਲ ਦਾ ਤਲਾਕਸ਼ੁਦਾ ਵਿਅਕਤੀ ਆਨਲਾਈਨ ਡੇਟਿੰਗ ਐਪ 'ਤੇ ਆਪਣੇ ਸੁਪਨਿਆਂ ਦੀ ਰਾਜਕੁਮਾਰੀ ਦੀ ਭਾਲ ਕਰ ਰਿਹਾ ਸੀ ਪਰ ਉਸ ਵਿਅਕਤੀ ਨੂੰ ਰਾਜਕੁਮਾਰੀ ਨਹੀਂ ਮਿਲੀ ਅਤੇ ਉਹ ਖੁਦ ਕੰਗਾਲ ਬਣ ਗਿਆ।
Download ABP Live App and Watch All Latest Videos
View In Appਘਟਨਾ ਉਦੋਂ ਵਾਪਰੀ ਜਦੋਂ ਵਿਅਕਤੀ ਨੇ ਆਪਣੇ ਦੋਸਤ ਨਾਲ ਮਿਲ ਕੇ ਆਨਲਾਈਨ ਡੇਟਿੰਗ ਐਪ 'ਤੇ ਜੀਵਨ ਸਾਥੀ ਦੀ ਭਾਲ ਸ਼ੁਰੂ ਕੀਤੀ। ਇਸ ਦੌਰਾਨ ਵਿਅਕਤੀ ਦੀ ਮੁਲਾਕਾਤ ਇਕ ਔਰਤ ਨਾਲ ਹੋਈ ਜਿਸ ਨੇ ਦਾਅਵਾ ਕੀਤਾ ਕਿ ਉਸ ਦਾ ਵੀ ਤਲਾਕ ਹੋ ਚੁੱਕਾ ਹੈ।
ਵਿਅਕਤੀ ਨੂੰ ਔਰਤ ਸੱਚੀ ਲੱਗੀ ਅਤੇ ਉਸਨੇ ਗੱਲਬਾਤ ਅੱਗੇ ਵਧਾਈ ਅਤੇ ਆਖਰਕਾਰ ਗੱਲ ਵਿਆਹ ਤੱਕ ਪਹੁੰਚ ਗਈ। ਪਰ ਉਸ ਨੂੰ ਕੀ ਪਤਾ ਸੀ ਕਿ ਉਸ ਨਾਲ ਕਿੰਨਾ ਬੂਰਾ ਹੋਣ ਵਾਲਾ ਹੈ।
ਔਰਤ ਨੇ ਵਿਅਕਤੀ ਨੂੰ ਵਿਦੇਸ਼ੀ ਕਰੰਸੀ ਰਾਹੀਂ ਆਸਾਨੀ ਨਾਲ ਪੈਸੇ ਕਮਾਉਣ ਦਾ ਤਰੀਕਾ ਦੱਸਿਆ ਅਤੇ ਉਸ ਨੂੰ 21 ਲੱਖ ਰੁਪਏ ਟਰਾਂਸਫਰ ਕਰਨ ਲਈ ਰਾਜ਼ੀ ਕਰ ਲਿਆ।
ਜਦੋਂ ਵਿਅਕਤੀ ਨੇ ਪੈਸੇ ਟਰਾਂਸਫਰ ਕੀਤੇ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਨਾਲ ਧੋਖਾਧੜੀ ਹੋ ਗਈ ਹੈ ਤਾਂ ਉਸ ਨੇ ਇਸ ਧੋਖਾਧੜੀ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ।