Viral News: ਘੋੜੇ ਵੇਚ ਕੇ ਸੌਂ ਗਿਆ ਸੀ ਸਟੇਸ਼ਨ ਮਾਸਟਰ, ਸਿਗਨਲ ਦੇ ਇੰਤਜ਼ਾਰ 'ਚ ਖੜ੍ਹੀ ਰਹੀ ਰੇਲ, ਫਿਰ ਜੋ ਹੋਇਆ...
ਕਈ ਖਬਰਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ। ਕੋਈ ਖ਼ਬਰ ਸੁਣ ਕੇ ਤਾਂ ਲੋਕਾਂ ਦਾ ਹਾਸਾ ਨਹੀਂ ਰੁੱਕਦਾ। ਰੇਲਵੇ ਸਟੇਸ਼ਨਾਂ ਅਤੇ ਟਰੇਨਾਂ ਦੀਆਂ ਅਜਿਹੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਸ 'ਚ ਲੋਕ ਤਰ੍ਹਾਂ-ਤਰ੍ਹਾਂ ਦੇ ਕੰਮ ਕਰਦੇ ਨਜ਼ਰ ਆ ਰਹੇ ਹਨ।
Download ABP Live App and Watch All Latest Videos
View In Appਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ। ਨਾਲ ਹੀ ਜੇਕਰ ਤੁਸੀਂ ਵੀ ਗਹਿਰੀ ਨੀਂਦ ਵਿੱਚ ਸੌਂਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ।
ਦਰਅਸਲ, ਯੂਪੀ ਦੇ ਇਟਾਵਾ ਵਿੱਚ ਸਟੇਸ਼ਨ ਮਾਸਟਰ ਇੰਨੇ ਡੂੰਘੀ ਨੀਂਦ ਵਿੱਚ ਸੌਂ ਗਿਆ ਕਿ ਉਹ ਟਰੇਨ ਨੂੰ ਸਿਗਨਲ ਦੇਣਾ ਹੀ ਭੁੱਲ ਗਿਆ। ਟਰੇਨ ਦਾ ਡਰਾਈਵਰ ਕਾਫੀ ਦੇਰ ਤੱਕ ਇੰਤਜ਼ਾਰ ਕਰਦਾ ਰਿਹਾ ਪਰ ਸਟੇਸ਼ਨ ਮਾਸਟਰ ਨਹੀਂ ਉੱਠਿਆ।
ਪਟਨਾ-ਕੋਟਾ ਐਕਸਪ੍ਰੈੱਸ ਟਰੇਨ ਦੇ ਡਰਾਈਵਰ ਨੂੰ ਸਿਗਨਲ ਨਾ ਮਿਲਣ 'ਤੇ ਉਸ ਨੇ ਟਰੇਨ ਦਾ ਹਾਰਨ ਵਜਾਉਣਾ ਸ਼ੁਰੂ ਕਰ ਦਿੱਤਾ। ਲਗਾਤਾਰ ਹਾਰਨ ਵਜਾਉਣ ਤੋਂ ਬਾਅਦ ਸਟੇਸ਼ਨ ਮਾਸਟਰ ਜਾਗਿਆ ਅਤੇ ਫਿਰ ਟਰੇਨ ਨੂੰ ਸਿਗਨਲ ਮਿਲ ਗਿਆ।
ਸਟੇਸ਼ਨ ਮਾਸਟਰ ਦੀ ਘੋੜੇ ਵੇਚ ਕੇ ਸੌਣ ਦੀ ਨੀਂਦ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਕੁਝ ਲੋਕ ਇਸ ਨੂੰ ਲਾਪਰਵਾਹੀ ਦੱਸ ਰਹੇ ਹਨ ਤਾਂ ਕੁਝ ਲੋਕ ਖੂਬ ਮਜੇ ਵੀ ਲੈ ਰਹੇ ਹਨ।
ਸਟੇਸ਼ਨ ਮਾਸਟਰ ਦੀ ਲਾਪਰਵਾਹੀ ਦਾ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਸ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।