ਪੜਚੋਲ ਕਰੋ
ਵਜ਼ਨ ਘਟਾਉਣਾ ਤਾਂ ਇਨ੍ਹਾਂ ਚੀਜ਼ਾਂ ਨਾਲ ਵਧਾਓ ਦੋਸਤੀ
Written By : ਏਬੀਪੀ ਸਾਂਝਾ | Updated at : 02 Jul 2016 01:27 PM (IST)
1/8

ਓਟਸ: ਅੱਧੇ ਕੱਪ ਓਟਸ ‘ਚ 5 ਗ੍ਰਾਮ ਫਾਈਬਰ ਹੁੰਦਾ ਹੈ। ਇਸ ਨੂੰ ਪਚਣ ‘ਚ ਲੰਬਾ ਸਮਾਂ ਲੱਗਦਾ ਹੈ। ਓਟਮੀਲ ਭੁੱਖ ਨੂੰ ਕੰਟਰੋਲ ਕਰਨ ਵਾਲੇ ਹਾਰਮੋਨ ਕੋਲੇਸਿਸਟੋਕਿਨਨ ਜ਼ਰੀਏ ਭੁੱਖ ਨੂੰ ਸਹੀ ਕਰਦਾ ਹੈ।
2/8

ਸੇਬ: ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਸੇਬ ਦੇ ਛਿਲਕਿਆਂ ‘ਚ ਮਿਲਣ ਵਾਲਾ ਯੁਰਸੋਲਿਕ ਐਸਿਡ ਵਜ਼ਨ ਘੱਟ ਕਰਨ ‘ਚ ਮਦਦ ਕਰਦਾ ਹੈ। ਇਸ ‘ਚ ਪੇਕਟਿਨ ਵੀ ਹੁੰਦਾ ਹੈ ਜੋ ਖੂਨ ‘ਚ ਸ਼ੂਗਰ ਦੀ ਮਾਤਰਾ ਵਧਣ ਤੋਂ ਰੋਕਦਾ ਹੈ। ਭੋਜਨ ਤੋਂ ਤਕਰੀਬਨ 30 ਮਿੰਟ ਪਹਿਲਾਂ ਸੇਬ ਖਾਓ। ਸੇਬ ‘ਚ ਮੌਜੂਦ ਫਾਈਬਰ ਤੇ ਪਾਣੀ ਤੁਹਾਡਾ ਪੇਟ ਭਰਿਆ ਰੱਖਣਗੇ ਤੇ ਤੁਸੀਂ ਘੱਟ ਖਾਓਗੇ।
3/8

ਨਟਸ: ਬਾਦਾਮ, ਮੂੰਗਫਲੀ, ਅਖਰੋਟ ਵਰਗੇ ਨਟਸ ਤੁਹਾਡੀ ਭੁੱਖ ਨੂੰ ਕੰਟਰੋਲ ਕਰਦੇ ਹਨ। ਇਨ੍ਹਾਂ ‘ਚ ਸਿਹਤਮੰਦ ਅਨਸੈਚੂਰੇਟਿਡ ਫੈਟ ਦੇ ਨਾਲ ਪ੍ਰੋਟੀਨ ਤੇ ਫਾਈਬਰ ਹੁੰਦੇ ਹਨ। ਹਾਲੀਆ ਹੋਈ ਸਟੱਡੀ ਮੁਤਾਬਕ ਲੋ-ਕੈਲਰੀ ਆਹਾਰ ‘ਚ ਨਟਸ ਖਾਸਕਰ ਬਾਦਾਮ ਮਿਲਾਉਣ ਨਾਲ ਵਜ਼ਨ ਘੱਟ ਕਰਨ ‘ਚ ਮਦਦ ਮਿਲਦੀ ਹੈ।
4/8

ਪੁਦੀਨਾ: ਮਿੰਟ ਨਾ ਸਿਰਫ ਪੇਟ ਨੂੰ ਸ਼ਾਂਤ ਕਰਦਾ, ਬਲਕਿ ਭੁੱਖ ਵੀ ਘੱਟ ਕਰਦਾ ਹੈ। ਦਿਨ ‘ਚ ਇੱਕ ਵਾਰ ਪੁਦੀਨੇ ਦੀ ਚਾਹ ਪੀਣਾ ਚੰਗੀ ਆਦਤ ਹੈ।
5/8

ਫਲੈਕਸਸੀਡ (ਅਲਸੀ): ਅਲਸੀ ‘ਚ ਫਾਈਬਰਜ਼ ਓਮੇਗਾ ਫੈਟੀ ਐਸਿਡ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਭੁੱਖ ਘੱਟ ਕਰਦੇ ਹਨ। ਸਵੇਰੇ ਪਾਣੀ ਦੇ ਨਾਲ ਅੱਧਾ ਚਮਚ ਅਲਸੀ ਲੈ ਸਕਦੇ ਹੋ ਜਾਂ ਇਸ ਨੂੰ ਸਿੱਧੇ ਸਲਾਦ ‘ਤੇ ਛਿੜਕ ਕੇ ਖਾ ਸਕਦੇ ਹੋ। ਇਹ ਕੈਂਸਰਰੋਧੀ ਤੇ ਪਾਚਣ ਲਈ ਚੰਗੇ ਹਨ। ਇਹ ਵਜ਼ਨ ਘੱਟ ਕਰਨ ‘ਚ ਮਦਦਗਾਰ ਹਨ ਤੇ ਸਕਿਨ ਲਈ ਵੀ ਸ਼ਾਨਦਾਰ ਹੁੰਦੇ ਹਨ।
6/8

ਅੰਡੇ: ਵੱਧ ਪ੍ਰੋਟੀਨ ਵਾਲਾ ਨਾਸ਼ਤਾ ਕਰਨ ਵਾਲੇ ਦਿਨ ਭਰ ਘੱਟ ਕੈਲਰੀ ਉਪਯੋਗ ਕਰਦੇ ਹਨ। ਜੋ ਨਾਸ਼ਤੇ ‘ਚ ਅੰਡੇ ਦਾ ਪ੍ਰੋਟੀਨ ਖਾਂਦੇ ਹਨ, ਉਨ੍ਹਾਂ ਨੂੰ ਦਿਨ ‘ਚ ਘੱਟ ਭੁੱਖ ਲੱਗਦੀ ਹੈ। ਅੰਡੇ ਤੁਹਾਨੂੰ ਜ਼ਰੂਰੀ ਅਮਿਨੋ ਐਸਿਡ, ਕਈ ਜ਼ਰੂਰੀ ਵਿਟਾਮਿਨ ਤੇ ਖਣਿਜ ਵੀ ਪ੍ਰਦਾਨ ਕਰਦਾ ਹੈ।
7/8

ਡਾਰਕ ਚਾਕਲੇਟ: ਜਦ ਤਹਾਨੂੰ ਕੁਝ ਮਿੱਠਾ ਖਾਣ ਦਾ ਹੋਵੇ ਤਾਂ ਡਾਰਕ ਚਾਕਲੇਟ ਚੰਗਾ ਵਿਕਲਪ ਹੈ। ਜਰਨਲ ਆਫ ਨਿਊਟ੍ਰਿਸ਼ਨ ਐਂਡ ਡਾਇਬਟੀਜ਼ ਮੁਤਾਬਕ ਡਾਰਕ ਚਾਕਲੇਟ ਮਿੱਠੇ ਤੇ ਨਮਕੀਨ ਚੀਜ਼ਾਂ ‘ਚ ਤੁਹਾਡੀ ਰੁਚੀ ਘੱਟ ਕਰਦਾ ਹੈ।
8/8

ਖੀਰਾ: ਖੀਰਾ ਖਾਣਾ ਤੁਹਾਡੇ ਸਰੀਰ ਦੀ ਅੰਦਰ ਤੋਂ ਸਫਾਈ ਦਾ ਚੰਗਾ ਤੇ ਅਸਰਦਾਰ ਤਰੀਕਾ ਹੈ। ਤੁਸੀਂ ਆਮ ਪਾਣੀ ਦੇ ਗਿਲਾਸ ‘ਚ ਇਸ ਨੂੰ ਪਾ ਕੇ ਇਸ ਦਾ ਅਨੰਦ ਲੈ ਸਕਦੇ ਹੋ।
Published at : 02 Jul 2016 01:27 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
ਪੰਜਾਬ
Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
ਜਲੰਧਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
ਤਕਨਾਲੌਜੀ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
ਟ੍ਰੈਂਡਿੰਗ ਟੌਪਿਕ


















