ਪੜਚੋਲ ਕਰੋ
ਅਮਰੀਕਾ ਵਿੱਚ ਗੱਡੀ ਲੀਹ ਤੋਂ ਲੱਥੀ, 6 ਹਲਾਕ
Written By : ਏਬੀਪੀ ਸਾਂਝਾ | Updated at : 19 Dec 2017 09:18 AM (IST)
1/12

ਲੀਹ ਤੋਂ ਲੱਥਣ ਤੋਂ ਪਹਿਲਾਂ ਗੱਡੀ 81.1 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾ ਰਹੀ ਸੀ।
2/12

ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਦੱਸਿਆ ਕਿ ਜਾਂਚਕਾਰਾਂ ਦੀ ਟੀਮ ਵਾਸਿ਼ੰਗਟਨ, ਡੀਸੀ ਤੋਂ ਮੌਕੇ ਉੱਤੇ ਪਹੁੰਚਣ ਵਾਲੀ ਹੈ।
3/12

ਇਹ ਹਾਦਸਾ ਅਜੇ ਨਵੇਂ ਬਣੇ ਬਾਇਪਾਸ ਉੱਤੇ ਵਾਪਰਿਆ।
4/12

ਉਨ੍ਹਾਂ ਆਖਿਆ ਕਿ ਇਸ ਹਾਦਸੇ ਨੇ ਦਰਸਾ ਦਿੱਤਾ ਹੈ ਕਿ ਇਸ ਸਮੇਂ ਸਾਡੇ ਵੱਲੋਂ ਜਲਦ ਹੀ ਜਮ੍ਹਾਂ ਕਰਵਾਏ ਜਾਣ ਵਾਲੇ ਇਨਫਰਾਸਟ੍ਰਕਚਰ ਪਲੈਨ ਨੂੰ ਮਨਜ਼ੂਰੀ ਦੇਣ ਦਾ ਸਮਾਂ ਆ ਗਿਆ ਹੈ।
5/12

ਹਾਦਸੇ ਤੋਂ ਤਿੰਨ ਘੰਟੇ ਬਾਅਦ ਕੀਤੇ ਟਵੀਟ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਖਿਆ ਕਿ ਇਸੇ ਲਈ ਅਸੀਂ ਇਨਫਰਾਸਟ੍ਰਕਚਰ ਉੱਤੇ ਵੱਧ ਖਰਚਾ ਕਰਨ ਲਈ ਜ਼ੋਰ ਲਾ ਰਹੇ ਹਾਂ।
6/12

ਹਾਦਸੇ ਤੋਂ ਤੁਰੰਤ ਬਾਅਦ ਕੀਤੇ ਗਏ ਰੇਡੀਓ ਟਰਾਂਸਮਿਸ਼ਨ ਵਿੱਚ ਕੰਡਕਟਰ ਵੱਲੋਂ ਦੱਸਿਆ ਗਿਆ ਕਿ ਇੱਕ ਮੋੜ ਕੱਟਣ ਤੋਂ ਬਾਅਦ ਜਦੋਂ ਗੱਡੀ ਇੰਟਰਸਟੇਟ 5 ਉੱਤੇ ਬਣੇ ਪੁਲ ਤੋਂ ਲੰਘਣ ਲੱਗੀ ਤਾਂ ਉਹ ਹਾਦਸਾਗ੍ਰਸਤ ਹੋ ਗਈ।
7/12

ਇਸ ਨਾਲ ਹੇਠਾਂ ਕਾਰਾਂ ਵਿੱਚ ਜਾ ਰਹੇ ਕਈ ਲੋਕ ਵੀ ਜ਼ਖ਼ਮੀ ਹੋ ਗਏ ਪਰ ਕਿਸੇ ਵੀ ਕਾਰ ਸਵਾਰ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ।
8/12

ਪੀਅਰਸ ਕਾਊਂਟੀ ਸ਼ੈਰਿਫ ਆਫਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਟਰਸਟੇਟ 5 ਹਾਈਵੇਅ ਉੱਤੇ ਜਾ ਰਹੀਆਂ ਗੱਡੀਆਂ ਨੂੰ ਵੀ ਰੇਲਗੱਡੀ ਦੀਆਂ ਬੋਗੀਆਂ ਹੇਠਾਂ ਡਿੱਗਣ ਨਾਲ ਕਾਫੀ ਨੁਕਸਾਨ ਹੋਇਆ।
9/12

ਹਾਦਸੇ ਦੀ ਜਾਣਕਾਰੀ ਦੇਣ ਵਾਲੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹੋ ਸਾਹਮਣੇ ਆਇਆ ਹੈ ਕਿ ਗੱਡੀ 501 ਲੀਹ ਤੋਂ ਉਤਰਨ ਤੋਂ ਪਹਿਲਾਂ ਕਿਸੇ ਚੀਜ਼ ਨਾਲ ਟਕਰਾਈ। ਹਾਦਸਾ ਸੀਆਟਲ ਤੋਂ 64 ਕਿਲੋਮੀਟਰ ਦੱਖਣ ਵੱਲ ਵਾਪਰਿਆ।
10/12

ਅਧਿਕਾਰੀਆਂ ਨੇ ਦੱਸਿਆ ਕਿ 50 ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਦਰਜਨਾਂ ਦੀ ਹਾਲਤ ਗੰਭੀਰ ਹੈ।
11/12

ਜਿਸ ਸਮੇਂ ਗੱਡੀ ਨੂੰ ਹਾਦਸਾ ਪੇਸ਼ ਆਇਆ ਤਾਂ ਇਸ ਵਿੱਚ 77 ਯਾਤਰੀ ਤੇ ਅਮਲੇ ਦੇ 7 ਮੈਂਬਰ ਮੌਜੂਦ ਸਨ। ਹਾਦਸੇ ਦੌਰਾਨ ਗੱਡੀ ਦੀਆਂ 13 ਬੋਗੀਆਂ ਲੀਹ ਤੋਂ ਲੱਥ ਗਈਆਂ।
12/12

ਡੁਪੌਂਟ : ਸੋਮਵਾਰ ਨੂੰ ਤੇਜ਼ ਤੇ ਨਵੇਂ ਰੂਟ ਉੱਤੇ ਜਾ ਰਹੀ ਰੇਲਗੱਡੀ ਅਚਾਨਕ ਸੀਆਟਲ ਦੇ ਦੱਖਣ ਵਿੱਚ ਪਟੜੀ ਤੋਂ ਉਤਰ ਗਈ। ਇਸ ਨਾਲ ਗੱਡੀ ਦੇ ਕੁੱਝ ਡੱਬੇ ਹੇਠਾਂ ਹਾਈਵੇਅ ਉੱਤੇ ਵੀ ਜਾ ਡਿੱਗੇ। ਇਸ ਹਾਦਸੇ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ।
Published at : 19 Dec 2017 09:18 AM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
SIR ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ! ਪੰਜਾਬ ਦੇ ਵੋਟਰਾਂ ਲਈ ਵੀ ਅਹਿਮ ਖ਼ਬਰ
ਕਾਰੋਬਾਰ
EPF Update 2026 : PF ਵਾਲਿਆਂ ਲਈ ਵੱਡੀ ਖ਼ਬਰ ! ਆਖ਼ਰੀ ਤਾਰੀਖ ਨੂੰ ਲੈ ਕੇ ਆਇਆ ਨਵਾਂ ਅਪਡੇਟ
ਪੰਜਾਬ
Parvinder Jhota ਕਤਲ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਮੰਗ, ਪੁਲਿਸ ਦੀ ਭੂਮਿਕਾ 'ਤੇ ਵੀ ਉੱਠੇ ਸਵਾਲ
ਕਾਰੋਬਾਰ
Diesel Price Hike : ਦੁਨੀਆ ਭਰ 'ਚ ਡੀਜ਼ਲ ਦੀ ਕਮੀ ਦਾ ਖ਼ਤਰਾ, ਦੀਵਾਲੀ ਤੋਂ ਬਾਅਦ ਵਧ ਸਕਦੀਆਂ ਨੇ ਕੀਮਤਾਂ!
ਟ੍ਰੈਂਡਿੰਗ ਟੌਪਿਕ
















