ਪੜਚੋਲ ਕਰੋ
ਕਿਉਂ ਮਹੱਤਵਪੂਰਨ ਹੈ ਸਰਹੰਦ ਦੀ ਜਿੱਤ ?
1/8

ਇਹ ਸਿੱਖ ਇਤਿਹਾਸ ਦੀ ਸਭ ਤੋਂ ਅਹਿਮ ਲੜਾਈ ਸੀ ਜੋ ਚੱਪੜਚਿੜੀ ਦੀ ਮੈਦਾਨ 'ਚ ਲੜੀ ਗਈ ਤੇ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਖਾਲਸਾ ਸਫ਼ਲ ਹੋਇਆ। ਉਹ ਜਿੱਤ ਬਾਬਾ ਬੰਦਾ ਸਿੰਘ ਬਹਾਦਰ ਲਈ ਸਭ ਤੋਂ ਅਹਿਮ ਜਿੱਤ ਸੀ। ਇਸ ਤੋਂ ਬਾਅਦ ਬੰਦਾ ਸਿੰਘ ਨੇ ਛੋਟੇ ਲਾਲਾਂ ਦੀ ਸ਼ਹੀਦੀ ਵਾਲੀ ਥਾਂ 'ਤੇ ਯਾਦਗਾਰ ਬਣਾਈ।
2/8

ਸਮਾਣਾ, ਸਢੌਰਾ, ਸ਼ਾਹਬਾਦ, ਘੁੜਾਮ, ਠਸਕਾ ਤੇ ਮੁਸਤਫ਼ਾਬਾਦ ਤੋਂ ਬਾਅਦ ਵਾਰੀ ਸਰਹੰਦ ਦੀ ਆਈ। 12 ਮਈ 1710 ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੀ ਕਰੀਬ 1 ਲੱਖ ਦੀ ਗਿਣਤੀ ਵਾਲੀਆਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ 6-7 ਹਜ਼ਾਰ ਦੀ ਗਿਣਤੀ ਦੀਆਂ ਫੌਜਾਂ ਚੱਪੜਚਿੜੀ ਦੇ ਮੈਦਾਨ 'ਚ ਪਹੁੰਚ ਗਈਆਂ। ਇਸ ਜੰਗ 'ਚ ਬੰਦਾ ਸਿੰਘ ਬਹਾਦਰ ਨੇ ਹੰਢੇ ਹੋਏ ਸੈਨਾਪਤੀ ਵਾਂਗ ਸੂਝਬੂਝ ਦਿਖਾਈ। ਮੁਕਾਬਲੇ 'ਚ ਬਹੁਤ ਘੱਟ ਸੈਨਾ ਨੂੰ ਯੁੱਧ 'ਚ ਇੰਨੀ ਸੂਝਬੂਝ ਨਾਲ ਕਮਾਨ ਦਿੱਤੀ ਕਿ ਅੱਜ ਬੰਦਾ ਸਿੰਘ ਵਿਸ਼ਵ ਦੇ ਚੋਟੀ ਦੇ ਸੈਨਾਪਤੀਆਂ ਦੀ ਕਤਾਰ 'ਚ ਗਿਣੇ ਜਾਂਦੇ ਹਨ।
Published at : 12 May 2017 06:21 PM (IST)
View More























