ਪੜਚੋਲ ਕਰੋ
ਇੱਕ ਪੋਸਟ ਪਾ ਕੇ ਕਰੋੜਾਂ ਰੁਪਏ ਕਮਾਉਂਦੇ ਫਿਲਮੀ ਸਟਾਰ, ਜਾਣੋ ਕਿਸ ਦੀ ਕਿੰਨੀ ਕਮਾਈ?
Written By : ਏਬੀਪੀ ਸਾਂਝਾ | Updated at : 16 Nov 2017 05:44 PM (IST)
1/13

ਤਸਵੀਰਾਂ: Instagram
2/13

ਕਰਟਨੀ ਕਾਰਦਾਸ਼ਿਆਂ: ਮਾਡਲ ਤੇ ਰਿਐਲਿਟੀ ਸਟਾਰ ਕਰਟਨੀ ਕਾਰਦਾਸ਼ਿਆਂ ਨਾਲ 59.6 ਮਿਲੀਅਨ ਲੋਕ ਇੰਸਟਾਗ੍ਰਾਮ ਰਾਹੀਂ ਜੁੜੇ ਹੋਏ ਹਨ ਅਤੇ ਉਹ ਹਰ ਪੋਸਟ ਦੇ ਬਦਲੇ 1.6 ਕਰੋੜ ਰੁਪਏ ਕਮਾਉਂਦੀ ਹੈ।
3/13

ਕੋਲ ਕਾਰਦਾਸ਼ਿਆਂ: ਰਿਐਲਿਟੀ ਸਟਾਰ ਤੇ ਮਾਡਲ ਕੋਲ ਕਾਰਦਾਸ਼ਿਆਂ ਨਾਲ 69.9 ਮਿਲੀਅਨ ਲੋਕ ਇੰਸਟਾ 'ਤੇ ਜੁੜੇ ਹੋਏ ਹਨ ਤੇ ਉਹ 1.6 ਕਰੋੜ ਰੁਪਏ ਕਮਾਉਂਦੀ ਹੈ।
4/13

ਕੇਂਡਲ ਜੇਨਰ: ਇੰਸਟਾ 'ਤੇ 84.7 ਮਿਲੀਅਨ ਫਾਲੋਅਰਜ਼ ਵਾਲੀ ਮਾਡਲ ਕੇਂਡਲ ਜੇਨਰ ਪ੍ਰਤੀ ਪੋਸਟ 2.4 ਕਰੋੜ ਰੁਪਏ ਕਮਾਉਂਦੀ ਹੈ।
5/13

ਕਾਈਲੀ ਜੇਨਰ: ਇੰਸਟਾ 'ਤੇ 99.3 ਮਿਲੀਅਨ ਲੋਕਾਂ ਨਾਲ ਜੁੜੀ ਹੋਈ ਹੈ। ਰਿਐਲਿਟੀ ਸਟਾਰ ਤੇ ਮਾਡਲ ਕਾਈਲੀ ਜੇਨਰ ਨੂੰ ਇੰਸਟਾਗ੍ਰਾਮ 2.6 ਕਰੋੜ ਰੁਪਏ ਪ੍ਰਤੀ ਪੋਸਟ ਦੀ ਆਮਦਨੀ ਹੁੰਦੀ ਹੈ।
6/13

ਕ੍ਰਿਸਟੀਆਨੋ ਰੋਨਾਲਡੇ: ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਇੰਸਟਾਗ੍ਰਾਮ 'ਤੇ 115 ਮਿਲੀਅਨ ਫਾਲੋਅਰਜ਼ ਹਨ। ਉਹ ਪ੍ਰਤੀ ਪੋਸਟ 2.6 ਕਰੋੜ ਰੁਪਏ ਕਮਾਉਂਦੇ ਹਨ।
7/13

ਕਿਮ ਕਾਰਦਸ਼ਿਆਂ: ਹੌਪਰ ਮੁਤਾਬਕ ਰਿਐਲਿਟੀ ਟੀ.ਵੀ. ਸਟਾਰ ਕਿਮ ਕਾਰਦਸ਼ਿਆਂ ਦੇ ਇੰਸਟਾ 'ਤੇ 104 ਮਿਲੀਅਨ ਫਾਲੋਅਰਜ਼ ਹਨ ਤੇ ਉਹ ਵੀ ਹਰ ਪੋਸਟ ਬਦਲੇ 3.2 ਕਰੋੜ ਰੁਪਏ ਕਮਾਉਂਦੀ ਹੈ।
8/13

ਵਿਰਾਟ ਕੋਹਲੀ: ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨਾਲ ਇੰਸਟਾ 'ਤੇ 16.9 ਮਿਲੀਅਨ, ਟਵਿੱਟਰ 'ਤੇ 20 ਮਿਲੀਅਨ ਤੇ ਫੇਸਬੁੱਕ 'ਤੇ 36 ਮਿਲੀਅਨ ਲੋਕ ਜੁੜੇ ਹੋਏ ਹਨ। ਫੋਰਬਸ ਮੈਗ਼ਜ਼ੀਨ ਮੁਤਾਬਕ ਵਿਰਾਟ ਨੂੰ ਇੱਕ ਪੋਸਟ ਬਦਲੇ ਇੰਸਟਾਗ੍ਰਾਮ 3.2 ਕਰੋੜ ਰੁਪਏ ਦਿੰਦਾ ਹੈ। ਇਸ ਸੂਚੀ ਵਿੱਚ ਵਿਰਾਟ ਹੀ ਇਕਲੌਤਾ ਭਾਰਤੀ ਸਿਤਾਰਾ ਹੈ।
9/13

ਸੇਲੇਨਾ ਗੋਮਜ਼: ਹੌਪਰ ਐਚ.ਕਿਊ. ਆਨਲਾਈਨ ਡੇਟਾ ਮੁਤਾਬਕ ਦੁਨੀਆ ਭਰ ਵਿੱਚ ਦੂਜੇ ਸਥਾਨ 'ਤੇ ਹਨ। ਸੈਲੇਨਾ ਦੇ ਇੰਸਟਾ 'ਤੇ 129 ਮਿਲੀਅਨ ਫਾਲੋਅਰਜ਼ ਹਨ ਤੇ ਉਸ ਨੂੰ ਇੰਸਟਾਗ੍ਰਾਮ 'ਤੇ ਹਰ ਪੋਸਟ ਲਈ 3.6 ਕਰੋੜ ਰੁਪਏ ਮਿਲਦੇ ਹਨ।
10/13

ਕੇਵਿਨ ਹਾਰਟ: ਅਮਰੀਕਨ ਅਦਾਕਾਰ, ਲੇਖਕ ਤੇ ਨਿਰਮਾਤਾ ਕੇਵਿਨ ਹਾਰਟ ਨੂੰ ਇੰਸਟਾ 'ਤੇ 55 ਮਿਲੀਅਨ ਲੋਕ ਫਾਲੋ ਕਰਦੇ ਹਨ, ਪਰ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸਿਤਾਰੇ ਹਨ। ਉਸ ਨੂੰ ਇੰਸਟਾ 'ਤੇ ਇੱਕ ਪੋਸਟ ਕਰਨ ਬਦਲੇ 6.5 ਕਰੋੜ ਰੁਪਏ ਮਿਲਦੇ ਹਨ।
11/13

ਜੀ ਹਾਂ, ਇੰਸਟਾਗ੍ਰਾਮ ਹੁਣ ਸੈਲਿਬ੍ਰਿਟੀਜ਼ ਲਈ ਪੈਸੇ ਕਮਾਉਣ ਦਾ ਇੱਕ ਜ਼ਰੀਆ ਬਣ ਗਿਆ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਸੈਲਿਬ੍ਰਿਟੀ ਇੰਸਟਾ ਤੋਂ ਕਿੰਨੇ ਪੈਸੇ ਬਣਾਉਂਦੇ ਹਨ-
12/13

ਕੀ ਸੱਚਮੁੱਚ ਉਹ ਅਸਲ ਜ਼ਿੰਦਗੀ ਵਿੱਚ ਵੀ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ? ਤੁਹਾਨੂੰ ਦੱਸ ਦਈਏ ਕਿ ਇਹ ਸਿਤਾਰਿਆਂ ਦਾ ਜ਼ਿਆਦਾ ਤੋਂ ਜ਼ਿਆਦਾ ਪੋਸਟ ਲੋਕਾਂ ਨਾਲ ਸਾਂਝਾ ਕਰਨਾ ਪ੍ਰੋਮੋਸ਼ਨਲ ਫਾਇਦਿਆਂ ਲਈ ਹੀ ਕੀਤਾ ਜਾਂਦਾ ਹੈ।
13/13

ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰ ਸਿੱਧਾਰਥ ਨੇ ਇੱਕ ਚੌਕਲੇਟ ਦਾ ਇਸ਼ਤਿਹਾਰ ਕਰਦਿਆਂ ਪੋਸਟ ਇੰਸਟਾ 'ਤੇ ਪਾਈ ਸੀ ਪਰ ਕੀ ਤੁਹਾਡੇ ਮਨ ਵਿੱਚ ਕਦੇ ਵੀ ਇਹ ਸਵਾਲ ਨਹੀਂ ਆਇਆ ਕਿ ਸੈਲਿਬ੍ਰਿਟੀਜ਼ ਕਿਉਂ ਇਸ਼ਤਿਹਾਰਾਂ ਨੂੰ ਇੰਸਟਾਗ੍ਰਾਮ 'ਤੇ ਪੋਸਟ ਕਰ ਰਹੇ ਹਨ?
Published at : 16 Nov 2017 05:44 PM (IST)
Sponsored Links by Taboola
ਟਾਪ ਹੈਡਲਾਈਨ
ਦੇਸ਼
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
ਕਾਰੋਬਾਰ
200 ਰੁਪਏ ਦਾ ਨੋਟ ਅਸਲੀ ਹੈ ਜਾਂ ਨਕਲੀ? RBI ਦੇ ਇਨ੍ਹਾਂ 7 ਨਿਸ਼ਾਨਾਂ ਨਾਲ ਕਰੋ ਪਛਾਣ, ਦੂਰ ਹੋਵੇਗੀ ਸਾਰੀ ਉਲਝਣ
ਪੰਜਾਬ
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ, ਜਾਣੋ ਕੀ ਕਿਹਾ
ਕਾਰੋਬਾਰ
Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !
ਟ੍ਰੈਂਡਿੰਗ ਟੌਪਿਕ




















