ਪੜਚੋਲ ਕਰੋ
ਧਰਮ ਦੀ ਆੜ 'ਚ ਘਿਣਾਉਣੇ ਜੁਰਮ ਕਰਨ ਵਾਲੇ ਢੋਂਗੀ ਬਾਬਿਆਂ ਦਾ "ਕੱਚਾ ਚਿੱਠਾ"
Written By : ਏਬੀਪੀ ਸਾਂਝਾ | Updated at : 22 Dec 2017 05:21 PM (IST)
1/6

ਬਲਾਤਕਾਰੀ ਬਾਬਾ ਸਵਾਮੀ ਭੀਮਾਨੰਦ- ਧਰਮ ਅਤੇ ਆਸਥਾ ਦੀ ਆੜ ਵਿੱਚ ਔਰਤਾਂ ਦਾ ਸ਼ਰੀਰਕ ਸ਼ੋਸ਼ਣ ਕਰਨ ਵਾਲੇ ਬਾਬਿਆਂ ਵਿੱਚ ਇੱਕ ਨਾਂ ਇੱਛਾਧਾਰੀ ਸੰਤ ਸਵਾਮੀ ਭੀਮਾਨੰਦ ਮਹਾਰਾਜ ਚਿੱਤ੍ਰਕੂਟ ਵਾਲੇ ਦਾ ਨਾਂਅ ਵੀ ਸ਼ਾਮਿਲ ਹੈ। ਉਸ ਦੇ ਉੱਪਰ ਵੀ ਵੱਡੇ ਪੱਧਰ 'ਤੇ ਸੈਕਸ ਰੈਕਟ ਵਿੱਚ ਸ਼ਾਮਿਲ ਹਨ ਦਾ ਇਲਜ਼ਾਮ ਹੈ। ਸਵਾਮੀ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾਫਾਸ਼ ਓਦੋਂ ਹੋਇਆ ਜਦੋਂ ਦੱਖਣੀ ਦਿੱਲੀ 'ਚ ਪੁਲਿਸ ਨੇ ਜਾਲ ਵਿਛਾ ਕੇ ਦੋ ਕਾਰਾਂ ਨੂੰ ਫੜਿਆ ਜਿਨ੍ਹਾਂ ਚੋਂ ਅੱਠ ਲੜਕੇ ਤੇ ਦੋ ਲੜਕੀਆਂ ਪੁਲਿਸ ਦੀ ਪਕੜ ਵਿੱਚ ਆਈਆਂ। ਫੜੇ ਗਏ ਲੋਕਾਂ ਦੀ ਜਾਂਚ ਵਿੱਚ ਪੁਲਿਸ ਨੂੰ ਪਤਾ ਲੱਗਿਆ ਕਿ ਇਨ੍ਹਾਂ ਚੋਂ ਇੱਕ ਵਿਅਕਤੀ ਇੱਛਾਧਾਰੀ ਸੰਤ ਸਵਾਮੀ ਭੀਮਾਨੰਦ ਹੈ ਜੋ ਕਿ ਸੈਕਸ ਰੈਕਟ ਚਲਾਉਂਦਾ ਹੈ।
2/6

ਬਲਾਤਕਾਰੀ ਬਾਬਾ ਸਵਾਮੀ ਨਿਤਿਆਨੰਦ- ਇਸ ਸੂਚੀ ਵਿੱਚ 34 ਸਾਲ ਦੇ ਇੱਕ ਹੋਰ ਸਵਾਮੀ ਨਿਤਿਆਨੰਦ ਦਾ ਨਾਂ ਵੀ ਹੈ ਜੋ ਇੱਕ ਸੈਕਸ ਸਕੈਂਡਲ ਵਿੱਚ ਸ਼ਾਮਿਲ ਸੀ। ਉਨ੍ਹਾਂ ਤੇ ਤਾਮਿਲ ਅਭਿਨੇਤਰੀ ਰਣਜੀਤਾ ਨਾਲ ਸ਼ਾਰੀਰਿਕ ਸ਼ੋਸ਼ਣ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਹੈ। ਤਾਮਿਲਨਾਡੂ ਦੇ ਥਿਰੁਨਾਮਾਲਾਈ ਦੇ ਰਹਿਣ ਵਾਲੇ ਰਾਜਸ਼ੇਖਰ ਨੇ 22 ਸਾਲ ਦੀ ਉਮਰ ਵਿੱਚ ਅਧਿਆਤਮਿਕ ਗਿਆਨ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਅਤੇ ਖ਼ੁਦ ਨੂੰ ਨਿਤਿਆਨੰਦ ਐਲਾਨਿਆ। ਹੌਲੀ-ਹੌਲੀ ਇੱਕ ਵੱਡੇ ਆਸ਼ਰਮ ਦਾ ਮਲਿਕ ਬਣ ਗਿਆ।
3/6

ਬਲਾਤਕਾਰੀ ਬਾਬਾ ਆਸਾਰਾਮ ਬਾਪੂ- ਖ਼ੁਦ ਨੂੰ ਬਾਪੂ ਕਹਾਉਣਾ ਪਸੰਦ ਕਰਨ ਵਾਲੇ ਬਲਾਤਕਾਰੀ ਬਾਬਾ ਆਸਾਰਾਮ ਵੀ ਔਰਤਾਂ ਦਾ ਸ਼ਰੀਰਿਕ ਸੋਸ਼ਣ ਕਰਨ ਦੇ ਮਾਮਲੇ ਵਿੱਚ ਜੇਲ 'ਚ ਬੰਦ ਹਨ। ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਬਾਬਾ ਆਸਾਰਾਮ ਦਾ ਮਾਮਲਾ ਓਦੋਂ ਸਾਹਮਣੇ ਆਇਆ ਸੀ ਜਦੋਂ ਉਸਨੇ ਆਪਣੇ ਇੱਕ ਭਗਤ ਦੀ ਬੇਟੀ ਦਾ ਦਿਮਾਗੀ ਇਲਾਜ ਦੇ ਬਹਾਨੇ ਜੋਧਪੁਰ ਦੇ ਨੇੜੇ ਮਨਾਈ ਪਿੰਡ ਦੇ ਇੱਕ ਕਮਰੇ ਵਿੱਚ ਬੰਦ ਕਰ ਕੇ ਉਸ ਦਾ ਸ਼ਰੀਰਿਕ ਸ਼ੋਸ਼ਣ ਕੀਤਾ। ਲੜਕੀ ਦੇ ਪਿਤਾ ਨੇ ਖ਼ੁਦ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਬਾਬਾ ਆਸਾਰਾਮ ਨੂੰ ਰਾਜਸਥਾਨ ਪੁਲਿਸ ਨੇ ਸਲਾਖਾਂ ਪਿੱਛੇ ਸੁੱਟ ਦਿੱਤਾ। ਦੱਸ ਦਈਏ ਕਿ ਫਿਲਹਾਲ ਮਾਮਲਾ ਅਦਾਲਤ ਵਿੱਚ ਹੈ।
4/6

ਬਲਾਤਕਾਰੀ ਬਾਬਾ ਰਾਮ ਰਹੀਮ- ਪਿਛਲੇ ਕਈ ਮਹੀਨਿਆਂ ਤੋਂ ਮੀਡੀਆ ਦੀਆਂ ਸੁਰਖੀਆਂ ਰਹੇ ਬਲਾਤਕਾਰੀ ਬਾਬਾ ਰਾਮ ਰਹੀਮ ਇਸ ਮਾਮਲੇ ਦੇ ਸਭ ਤੋਂ ਵੱਡੇ ਉਧਾਹਰਣ ਦੇ ਰੂਪ ਵਿੱਚ ਯਾਦ ਰੱਖੇ ਜਾਣਗੇ। ਹਰਿਆਣਾ ਦੇ ਸਿਰਸਾ ਵਿੱਚ ਅਧਿਆਤਮ ਦੇ ਨਾਂ 'ਤੇ ਆਸ਼ਰਮ ਚਲਾਉਣ ਵਾਲੇ ਬਲਾਤਕਾਰੀ ਬਾਬਾ ਰਾਮ ਰਹੀਮ ਦੀਆਂ ਕਾਲੀਆਂ ਕਰਤੂਤਾਂ ਪੂਰੀ ਦੁਨੀਆਂ ਦੇ ਸਾਹਮਣੇ ਹਨ। ਕੋਰਟ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਬਲਾਤਕਾਰੀ ਬਾਬਾ ਰਾਮ ਰਹੀਮ ਨੂੰ 15 ਸਾਲ ਪੁਰਾਣੇ ਸਾਧਵੀ ਰੇਪ ਕੇਸ ਵਿੱਚ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਡੇਰਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦੇ ਦੋ ਮਾਮਲਿਆਂ ਵਿੱਚ ਕੁੱਲ 20 ਸਾਲ ਦੀ ਸਜ਼ਾ ਮਿਲੀ ਹੈ। ਬਲਾਤਕਾਰੀ ਰਾਮ ਰਹੀਮ ਸਿੰਘ 'ਤੇ 30 ਲੱਖ ਜ਼ੁਰਮਾਨਾ ਵੀ ਲਗਾਇਆ ਗਿਆ ਹੈ।
5/6

ਬਾਬਾ ਵੀਰੇਂਦਰ ਦੇਵ ਦੀਕਸ਼ਿਤ- ਦਿੱਲੀ ਦੇ ਰੋਹਿਣੀ ਇਲਾਕੇ 'ਚ ਅਧਿਆਤਮਕ ਵਿਦਿਆਲੇ ਦੇ ਨਾਂ 'ਤੇ ਕੁੜੀਆਂ ਦਾ ਸ਼ਰੀਰਿਕ ਸ਼ੋਸ਼ਣ ਕਾਰਨ ਵਾਲੇ ਢੋਂਗੀ ਬਾਬੇ ਵੀਰੇਂਦਰ ਦੇਵ ਦੀਕਸ਼ਿਤ ਦਾ ਪਰਦਾ ਫਾਸ਼ ਹੋਇਆ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਬਾਬੇ ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ। ਦਿੱਲੀ ਮਹਿਲਾ ਆਯੋਗ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਦੱਸਿਆ ਕਿ ਆਸ਼ਰਮ ਤੋਂ 41 ਨਾਬਾਲਿਗ ਲੜਕੀਆਂ ਨੂੰ ਕੱਢਿਆ ਗਿਆ। ਪੁਲਿਸ ਨੇ ਆਸ਼ਰਮ ਦੇ 14 ਦਰਵਾਜੇ ਤੋੜੇ।
6/6

ਨਵੀਂ ਦਿੱਲੀ: ਕਦੇ ਅਧਿਆਤਮ ਤੇ ਕਦੇ ਆਸਥਾ ਦੀ ਆੜ ਲੈ ਕੇ ਢੋਂਗੀ ਬਾਬੇ ਕੁੜੀਆਂ ਅਤੇ ਮਹਿਲਾਵਾਂ ਦਾ ਸ਼ਰੀਰਿਕ ਸ਼ੋਸ਼ਣ ਕਰਦੇ ਰਹੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਵੀ ਆ ਚੁੱਕੇ ਹਨ ਅਤੇ ਅਜਿਹੇ ਬਾਬੇ ਜੇਲ ਦੀਆਂ ਸਲਾਖਾਂ ਦੇ ਪਿੱਛੇ ਵੀ ਪਹੁੰਚ ਚੁੱਕੇ ਹਨ। ਪਰ ਫਿਰ ਵੀ ਅਜਿਹੇ ਮਾਮਲੇ ਰੁਕ ਨਹੀਂ ਰਹੇ ਹਨ। ਤਾਜ਼ਾ ਮਾਮਲਾ ਦਿੱਲੀ ਤੋਂ ਹੈ ਜੋ ਬੇਹੱਦ ਹੈਰਾਨ ਕਰਨ ਵਾਲਾ ਹੈ। ਚਲੋ, ਤੁਹਾਨੂੰ ਅਜਿਹੇ ਕੁਝ ਮਾਮਲਿਆਂ ਬਾਰੇ ਦੱਸਦੇ ਹਾਂ ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਵੋਗੇ। ਉਂਝ ਤਾਂ ਮਾਮਲੇ ਵੱਖ-ਵੱਖ ਸੂਬਿਆਂ ਦੇ ਹਨ ਪਰ ਇਸ ਦੀ ਸ਼ੁਰੂਆਤ ਦੇਸ਼ ਦੀ ਰਾਜਧਾਨੀ ਤੋਂ ਕਰਦੇ ਹਾਂ ਜਿੱਥੇ ਦੋ ਦਿਨ ਪਹਿਲਾਂ ਹੀ ਇੱਕ ਢੋਂਗੀ ਬਾਬੇ ਦਾ ਪਰਦਾਫਾਸ਼ ਹੋਇਆ ਹੈ ਜੋ ਅਧਿਆਤਮ ਦੇ ਨਾਂ 'ਤੇ ਔਰਤਾਂ ਦਾ ਸ਼ਰੀਰਿਕ ਸ਼ੋਸ਼ਣ ਕਰਦਾ ਸੀ।
Published at : 22 Dec 2017 05:21 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
Punjab Police ਦਾ ਮੁਲਾਜ਼ਮ ਹੀ ਨਿਕਲਿਆ ਨਸ਼ੇ ਦਾ ਸੌਦਾਗਰ! BSF ਨੇ 15 ਕਿਲੋ ਹੈਰੋਇਨ ਸਮੇਤ ਫੜਿਆ
ਸਿਹਤ
Health News : ਸਿਰਦਰਦ ਦੇ ਨਾਲ ਆਉਂਦੇ ਹਨ ਚੱਕਰ ? ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਤਕਨਾਲੌਜੀ
AC Care Tips in Winter : ਸਰਦੀਆਂ 'ਚ AC ਨੂੰ ਢੱਕਣਾ ਚਾਹੀਦਾ ਹੈ ਜਾਂ ਖੁੱਲ੍ਹਾ ਛੱਡਣਾ? ਜਾਣੋ ਇਨਡੋਰ ਤੇ ਆਊਟਡੋਰ ਯੂਨਿਟ ਦੀ ਸਹੀ ਦੇਖਭਾਲ
ਅੰਮ੍ਰਿਤਸਰ
Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਥਾਨਕ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
ਟ੍ਰੈਂਡਿੰਗ ਟੌਪਿਕ














