ਪੜਚੋਲ ਕਰੋ
1 ਸਾਲ 'ਚ ਕਿਵੇਂ ਬਣੇ ਫਰਾਂਸ ਵਰਗੇ ਮੁਲਕ ਦੇ ਨਵੇਂ ਰਾਸ਼ਟਰਪਤੀ ?
Written By : ਏਬੀਪੀ ਸਾਂਝਾ | Updated at : 08 May 2017 11:59 AM (IST)
1/11

ਦੱਸ ਦੇਈਏ ਕਿ ਫਰਾਂਸ ਦੇ ਸਿੱਖ ਭਾਈਚਾਰੇ ਨੇ ਵੀ ਲਾ ਪੈਨ ਦਾ ਬਾਈਕਾਟ ਕਰਕੇ ਮੈਕਰੌਨ ਨੂੰ ਸਮਰਥਨ ਦੇਣ ਦਾ ਫੈਸਲਾ ਲਿਆ ਸੀ ਕਿਉਂਕਿ ਲਾ ਪੈਨ ਨੇ ਫਰਾਂਸ ਵਿੱਚ ਧਾਰਮਿਕ ਪਹਿਰਾਵੇ ਵਿੱਚ ਕਿਸੇ ਤਰ੍ਹਾਂ ਦੀ ਛੋਟ ਨਾ ਦੇਣ ਦਾ ਐਲਾਨ ਕੀਤਾ ਸੀ।
2/11

ਫਰਾਂਸ ਵਿੱਚ ਬੀਤੇ ਦਿਨ ਰਾਸ਼ਟਰਪਤੀ ਚੋਣ ਲਈ ਪਈਆਂ ਵੋਟਾਂ ਨੇ ਫਰਾਂਸ ਵਿੱਚ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਬੀਤੇ ਦਿਨ ਫਰਾਂਸ ਦੇ ਲੋਕਾਂ ਨੇ ਮਹਿਜ਼ 1 ਸਾਲ ਪੁਰਾਣੀ ਪਾਰਟੀ ਐਨ ਮਾਰਸ਼ੇ ਦੇ ਉਮੀਦਵਾਰ ਇਮੈਨੁਅਲ ਮੈਕਰੌਨ ਨੂੰ ਫਰਾਂਸ ਦੇ ਨਵੇਂ ਰਾਸ਼ਟਰਪਤੀ ਵਜੋਂ ਚੁਣ ਲਿਆ ਹੈ।
3/11

ਪੈਰਿਸ:- ਫਰਾਂਸ ਵਿੱਚ ਬੀਤੇ ਦਿਨ ਰਾਸ਼ਟਰਪਤੀ ਚੋਣ ਲਈ ਪਈਆਂ ਵੋਟਾਂ ਨੇ ਫਰਾਂਸ ਵਿੱਚ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ।
4/11

ਬੀਤੇ ਦਿਨ ਫਰਾਂਸ ਦੇ ਲੋਕਾਂ ਨੇ ਮਹਿਜ਼ 1 ਸਾਲ ਪੁਰਾਣੀ ਪਾਰਟੀ ਐਨ ਮਾਰਸ਼ੇ ਦੇ ਉਮੀਦਵਾਰ ਇਮੈਨੁਅਲ ਮੈਕਰੌਨ ਨੂੰ ਫਰਾਂਸ ਦੇ ਨਵੇਂ ਰਾਸ਼ਟਰਪਤੀ ਵਜੋਂ ਚੁਣ ਲਿਆ ਹੈ।
5/11

ਅਤੇ ਸਰਕਾਰ ਚਲਾਉਣ ਲਈ ਉਨਾਂ ਨੂੰ ਕਈ ਅਹਿਮ ਫੈਸਲਿਆਂ ਲਈ ਗਠਜੋੜ ਦਾ ਸਹਾਰਾ ਲੈਣਾ ਪੈ ਸਕਦਾ ਹੈ।
6/11

ਮੈਕਰੌਨ ਦੀ ਜਿੱਤ ਤੋਂ ਬਾਅਦ ਐਨ ਮਾਰਸ਼ੇ ਸਮਰਥਕ ਜਸ਼ਨਾਂ ਵਿੱਚ ਹਨ ਅਤੇ ਪੂਰੇ ਫਰਾਂਸ ਵਿੱਚ ਰੌਸ਼ਨੀਆਂ ਤੇ ਐਨ ਮਾਰਸ਼ੇ ਦੇ ਝੰਡੇ ਲਹਿਰਾ ਰਹੇ ਹਨ।
7/11

ਹੁਣ ਰਾਸ਼ਟਰਪਤੀ ਬਣਨ ਤੋਂ ਬਾਅਦ ਮੈਕਰੌਨ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਜੂਨ ਮਹੀਨੇ ਹੋਣ ਵਾਲੀਆਂ ਸੰਸਦੀ ਚੋਣਾਂ ਹਨ, ਅਤੇ ਮੈਕਰੌਨ ਕੋਲ ਆਪਣੀ ਪਾਰਟੀ ਦਾ ਇੱਕ ਵੀ ਸਾਂਸਦ ਨਹੀਂ ਹੈ।
8/11

ਫਰਾਂਸ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਦੇ ਅਨੁਮਾਨਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੈਕਰੌਨ ਨੂੰ 65 ਫੀਸਦੀ ਅਤੇ ਵਿਰੋਧੀ ਉਮੀਦਵਾਰ ਮੈਰੀਨ ਲਾ ਪੈਨ ਨੂੰ 34 ਫੀਸਦੀ ਵੋਟ ਮਿਲੇ ਹਨ।
9/11

ਇੱਕ ਸਾਲ ਦੇ ਅੰਦਰ ਮੈਕਰੌਨ ਦਾ ਫਰਾਂਸ ਦੀ ਰਾਜਨੀਤੀ ਵਿੱਚ ਉਭਾਰ ਚੌਂਕਾ ਦੇਣ ਵਾਲਾ ਹੈ।
10/11

ਮੈਕਰੌਨ ਨੇ ਮਹਿਜ਼ 1 ਸਾਲ ਪਹਿਲਾਂ ਅਪ੍ਰੈਲ 2016 ਵਿੱਚ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਇੱਕ ਹੈਰਾਨੀਜਨਕ ਤਰੀਕੇ ਨਾਲ ਪੂਰੇ ਫਰਾਂਸ ਦਾ ਦਿਲ ਜਿੱਤ ਕੇ ਫਰਾਂਸ ਦੇ ਰਾਸ਼ਟਰਪਤੀ ਦਾ ਅਹੁਦਾ ਹਾਸਲ ਕਰ ਲਿਆ।
11/11

ਐਨ ਮਾਰਸ਼ੇ ਪਾਰਟੀ ਦੇ ਇਮੈਨੁਅਲ ਮੈਕਰੌਨ ਸਿਰਫ 39 ਸਾਲਾਂ ਦੇ ਹਨ ਅਤੇ ਫਰਾਂਸ ਦੇ ਸਭ ਤੋਂ ਨੌਜਵਾਨ ਰਾਸ਼ਟਰਪਤੀ ਬਣ ਗਏ ਹਨ।
Published at : 08 May 2017 11:59 AM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
ਪੰਜਾਬ ਬੰਦ ਦੌਰਾਨ 15 ਅਕਤੂਬਰ ਨੂੰ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ? ਕੀ ਸਕੂਲ-ਕਾਲਜਾਂ ਚ ਰਹੇਗੀ ਛੁੱਟੀ, ਜਾਣੋ ਪੂਰੀ ਡਿਟੇਲ...
ਪੰਜਾਬ
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਸਣੇ ਇਨ੍ਹਾਂ ਅਫਸਰਾਂ ਦਾ ਤਬਾਦਲਾ, ਸਰਕਾਰ ਨੇ ਰਾਤੋਂ ਰਾਤ ਹੁਕਮ ਕੀਤੇ ਜਾਰੀ, ਜਾਣੋ ਕੌਣ ਕਿੱਥੇ ਤਾਇਨਾਤ?
ਪੰਜਾਬ
CM ਭਗਵੰਤ ਮਾਨ ਦੇ ਸਾਬਕਾ OSD ਕਾਂਗਰਸ 'ਚ ਸ਼ਾਮਲ , ਕਾਂਗਰਸ 'ਚ ਜਾਂਦਿਆਂ ਹੀ ਦਿੱਤਾ ਵੱਡਾ ਬਿਆਨ
ਦੇਸ਼
BJP ਦੇ ਸੀਨੀਅਰ ਆਗੂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ , ਰਾਜ ਮੰਤਰੀ ਵਜੋਂ ਨਿਭਾ ਰਹੇ ਸਨ ਸੇਵਾਵਾਂ
ਟ੍ਰੈਂਡਿੰਗ ਟੌਪਿਕ




















