ਪੜਚੋਲ ਕਰੋ
ਖ਼ਰਾਬ ਸਿਹਤ ਨਹੀਂ, ਇਸ ਕਰਕੇ ਹੋਇਆ ਕਪਿਲ ਦਾ ਸ਼ੋਅ ਬੰਦ !
Written By : ਏਬੀਪੀ ਸਾਂਝਾ | Updated at : 07 Sep 2017 05:27 PM (IST)
1/7

ਇੱਕ ਤੋਂ ਬਾਅਦ ਇੱਕ ਸੁਨੀਲ ਗਰੋਵਰ, ਅਲੀ ਅਸਗਰ ਤੇ ਸੁਗੰਧਾ ਮਿਸ਼ਰਾ ਸ਼ੋਅ ਤੋਂ ਚਲੇ ਗਏ। ਫਿਰ ਸ਼ੋਅ ਦੀ ਨਿਰਦੇਸ਼ਕ ਪ੍ਰੀਤੀ ਸਿਮੋਸ ਵੀ ਕਪਿਲ ਨੂੰ ਛੱਡ ਗਈ। ਉਸ ਦੀ ਥਾਂ ਰਾਜੀਵ ਢੀਂਗਰਾ ਨੇ ਲੈ ਲਈ, ਪਰ ਇੱਕ ਅੰਗ੍ਰੇਜ਼ੀ ਅਖ਼ਬਾਰ ਮੁਤਾਬਕ ਰਾਜੀਵ ਸ਼ੋਅ ਦੇ ਪੁਰਾਣੇ ਮਸਲਿਆਂ ਨੂੰ ਹੋਰ ਤੂਲ ਦੇਣ ਲੱਗੇ।
2/7

ਹਾਲ ਹੀ ਵਿੱਚ ਸ਼ੋਅ ਵਿੱਚ 'ਭੂਆ' ਦਾ ਕਿਰਦਾਰ ਨਿਭਾਉਣ ਵਾਲੀ ਉਪਾਸਨਾ ਸਿੰਘ ਵੀ ਕਪਿਲ ਨੂੰ ਟੱਕਰ ਦੇਣ ਵਾਲੇ ਕ੍ਰਿਸ਼ਨਾ ਦੇ ਸ਼ੋਅ ਨਾਲ ਜੁੜ ਗਈ ਹੈ। ਉਸ ਨੇ ਕਿਹਾ ਕਿ ਕਪਿਲ ਦੇ ਸ਼ੋਅ ਵਿੱਚ ਕੁਝ ਨਵਾਂ ਨਹੀਂ ਸੀ ਹੋ ਰਿਹਾ ਇਸ ਲਈ ਉਸ ਨੇ ਸ਼ੋਅ ਛੱਡ ਦਿੱਤਾ।
3/7

ਦੱਸਣਾ ਬਣਦਾ ਹੈ ਕਿ ਕਪਿਲ ਦੀਆਂ ਸਮੱਸਿਆਵਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਕਪਿਲ ਸ਼ਰਮਾ ਨੇ ਇਹ ਦਾਅਵਾ ਕੀਤਾ ਹੈ ਕਿ ਸ਼ੋਅ ਨਾਲ ਛੇਤੀ ਵਾਪਸੀ ਕਰੇਗਾ ਪਰ ਹਾਲਾਤ ਕਪਿਲ ਦੇ ਖਿਲਾਫ ਹੀ ਚਲਦੇ ਆ ਰਹੇ ਹਨ।
4/7

ਇਸ ਰਿਪੋਰਟ ਵਿੱਚ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਕਿ ਰਾਜੀਵ ਢੀਂਗਰਾ ਸ਼ੋਅ ਦੇ ਨਿਰਦੇਸ਼ਕ ਨਾ ਰਹਿਣ।
5/7

ਇਸ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਸ਼ੋਅ ਨੂੰ ਆਫ ਏਅਰ ਤੋਂ ਪਹਿਲਾਂ ਚੈਨਲ ਵੱਲੋਂ ਇਸ ਸ਼ੋਅ ਨੂੰ ਬਚਾਉਣ ਲਈ ਬੈਠਕ ਸੱਦੀ ਸੀ। ਇਸ ਵਿੱਚ ਕਪਿਲ ਸ਼ਰਮਾ ਦੀ ਟੀਮ ਦੇ ਲੋਕਾਂ ਦੀ ਇਹ ਸ਼ਰਤ ਸੀ ਕਿ ਰਾਜੀਵ ਸ਼ੋਅ ਦੇ ਨਿਰਦੇਸ਼ਕ ਰਹਿੰਦੇ ਹਨ ਤਾਂ ਉਹ ਸ਼ੋਅ ਵਿੱਚ ਨਹੀਂ ਆਉਣਗੇ।
6/7

ਬੀਤੇ ਦਿਨੀਂ ਕਪਿਲ ਸ਼ਰਮਾ ਨੂੰ ਸ਼ਾਹਰੁਖ ਖਾਨ, ਅਜੈ ਦੇਵਗਨ, ਅਨਿਲ ਕਪੂਰ ਵਰਗੇ ਵੱਡੇ ਕਲਾਕਾਰਾਂ ਨਾਲ ਸ਼ੂਟਿੰਗ ਰੱਦ ਕਰਨੀ ਪਈ ਸੀ। ਇਸ ਦੇ ਨਾਲ ਹੀ ਸੁਨੀਲ ਗਰੋਵਰ ਨਾਲ ਹੋਏ ਝਗੜੇ ਤੋਂ ਬਾਅਦ ਕਪਿਲ ਸ਼ਰਮਾ ਦੇ ਸ਼ੋਅ ਦੀ ਟੀ.ਆਰ.ਪੀ. ਲਗਾਤਾਰ ਹੇਠਾਂ ਆਈ ਹੈ। ਪਹਿਲਾਂ ਇਹੋ ਹੀ ਸਮਝਿਆ ਜਾਂਦਾ ਰਿਹਾ ਸੀ ਕਿ ਇਨ੍ਹਾਂ ਕਾਰਨਾਂ ਕਾਰਨ ਹੀ ਇਹ ਸ਼ੋਅ ਬੰਦ ਹੋਇਆ ਹੈ।
7/7

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਤੇ ਸੋਨੀ ਟੀ.ਵੀ. ਨੇ ਬ੍ਰੇਕ ਲਾਉਣ ਦਾ ਫੈਸਲਾ ਕਰ ਲਿਆ ਹੈ। ਹੁਣ ਤਕ ਇਹ ਸਮਝਿਆ ਜਾਂਦਾ ਰਿਹਾ ਸੀ ਕਿ ਡਿੱਗਦੀ ਮਕਬੂਲੀਅਤ ਤੇ ਕਪਿਲ ਸ਼ਰਮਾ ਦੀ ਖਰਾਬ ਸਿਹਤ ਕਾਰਨ ਇਹ ਸ਼ੋਅ ਰੁਕਿਆ ਹੈ, ਪਰ ਮੀਡੀਆ ਰਿਪੋਰਟ ਤੋਂ ਇਸ ਸ਼ੋਅ ਦੇ ਬੰਦ ਹੋਣ ਦੇ ਅਸਲ ਕਾਰਨ ਦਾ ਵੀ ਖੁਲਾਸਾ ਹੋਇਆ ਹੈ। ਕਪਿਲ ਦਾ ਇਹ ਸ਼ੋਅ ਉਸ ਦੀ ਮੰਦੀ ਸਿਹਤ ਕਰਕੇ ਨਹੀਂ ਸਗੋਂ ਉਸ ਦੀ ਫ਼ਿਲਮ 'ਫਿਰੰਗੀ' ਦੇ ਨਿਰਦੇਸ਼ਕ ਰਾਜੀਵ ਢੀਂਗਰਾ ਦੀ ਅਜੀਬ ਜਿਹੀ ਹਿੰਡ ਕਾਰਨ ਬੰਦ ਹੋਇਆ ਹੈ।
Published at : 07 Sep 2017 05:27 PM (IST)
Sponsored Links by Taboola
ਟਾਪ ਹੈਡਲਾਈਨ
ਦੇਸ਼
Instagram 'ਤੇ ਅਸ਼ਲੀਲ ਸਮੱਗਰੀ ਨੂੰ ਲੈ ਕੇ ਸਰਕਾਰ ਸਖ਼ਤ, Meta ਨੂੰ ਜਾਰੀ ਹੋਵੇਗਾ ਨੋਟਿਸ
ਕਾਰੋਬਾਰ
200 ਰੁਪਏ ਦਾ ਨੋਟ ਅਸਲੀ ਹੈ ਜਾਂ ਨਕਲੀ? RBI ਦੇ ਇਨ੍ਹਾਂ 7 ਨਿਸ਼ਾਨਾਂ ਨਾਲ ਕਰੋ ਪਛਾਣ, ਦੂਰ ਹੋਵੇਗੀ ਸਾਰੀ ਉਲਝਣ
ਪੰਜਾਬ
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਜਿੰਦਰ ਰੰਧਾਵਾ ਦਾ ਬਿਆਨ, ਜਾਣੋ ਕੀ ਕਿਹਾ
ਕਾਰੋਬਾਰ
Air India : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਰਾਹਤ! Air India ਨੇ ਘਟਾਇਆ ਫਿਊਲ ਸਰਚਾਰਜ, ਹਵਾਈ ਟਿਕਟ ਹੋਣਗੇ ਸਸਤੇ !
ਟ੍ਰੈਂਡਿੰਗ ਟੌਪਿਕ




















