ਪੜਚੋਲ ਕਰੋ
ਮਿਲੋ ਸੁਪਰੀਮ ਕੋਰਟ ਜੱਜ ਬਣੀ ਪਹਿਲੀ ਦਸਤਾਰਧਾਰੀ ਸਿੰਘਣੀ ਨੂੰ
Written By : ਏਬੀਪੀ ਸਾਂਝਾ | Updated at : 24 Jun 2017 12:17 PM (IST)
1/13

ਇਸ ਨਿਯੁਕਤੀ ਦਾ ਐਲਾਨ ਕੈਨੇਡਾ ਦੇ ਨਿਆਂ ਅਤੇ ਅਟਾਰਨੀ ਜਨਰਲ ਮੰਤਰੀ ਜਾਡੀ ਵਿਲਸਨ ਰੇਅਬੋਲਡ ਨੇ ਕੀਤਾ। ਉਨਾਂ ਨੇ ਸੁਪਰੀਮ ਕੋਰਟ 'ਚ ਨਿਯੁਕਤ ਕੀਤੇ ਗਏ ਤਿੰਨ ਨਵੇਂ ਜੱਜਾਂ ਦੇ ਨਾਵਾਂ ਦੇ ਐਲਾਨ ਕੀਤਾ ਜਿਨਾਂ ਵਿੱਚੋਂ ਇੱਕ ਪਲਬਿੰਦਰ ਕੌਰ ਸ਼ੇਰਗਿੱਲ ਹਨ।
2/13

ਪਲਬਿੰਦਰ ਕੌਰ ਨੇ ਵਕੀਲ ਵਜੋਂ ਕੈਨੇਡਾ ਵਾਸੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਕਈ ਅਹਿਮ ਕੇਸ ਲੜੇ ਹਨ। ਜਸਟਿਸ ਸ਼ੇਰਗਿੱਲ ਕੈਨੇਡਾ ਵਿੱਚ ਸਿੱਖ ਭਾਈਚਾਰੇ ਦਾ ਇੱਕ ਅਹਿਮ ਚਿਹਰਾ ਹਨ।
3/13

ਵਿਸ਼ਵ ਸਿੱਖ ਸੰਸਥਾ ਦੇ ਸੁਖਬੀਰ ਸਿੰਘ ਮੁਤਾਬਕ ''ਕੈਨੇਡਾ ਵਿੱਚ ਪਲਬਿੰਦਰ ਕੌਰ ਦੀ ਸੁਪਰੀਮ ਕੋਰਟ ਵਿੱਚ ਨਿਯੁਕਤੀ ਸਿੱਖ ਭਾਈਚਾਰੇ ਦੀ ਇੱਕ ਹੋਰ ਅਹਿਮ ਪ੍ਰਾਪਤੀ ਹੈ। ਇਹ ਸਿੱਖ ਭਾਈਚਾਰੇ ਲਈ ਬਹੁਤ ਮਾਣ ਦੀ ਗੱਲ ਹੈ ਕਿਉਂਕਿ ਜਸਟਿਸ ਸ਼ੇਰਗਿੱਲ ਆਪਣੇ ਪੇਸ਼ੇ ਦੇ ਨਾਲ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਵੀ ਪੂਰੀ ਤਰਾਂ ਤਤਪਰ ਰਹਿੰਦੇ ਹਨ।''
4/13

ਬ੍ਰਿਟਿਸ਼ ਕੋਲੰਬੀਆ:- ਕੈਨੇਡਾ ਵਿੱਚ ਪਲਬਿੰਦਰ ਕੌਰ ਸ਼ੇਰਗਿੱਲ ਸੁਪਰੀਮ ਕੋਰਟ ਦੀ ਪਹਿਲੀ ਦਸਤਾਰਧਾਰੀ ਜੱਜ ਬਣ ਗਈ ਹੈ।
5/13

ਜਸਟਿਸ ਸ਼ੇਰਗਿੱਲ ਕੈਨੇਡਾ ਵਿੱਚ ਸਿੱਖ ਭਾਈਚਾਰੇ ਦਾ ਇੱਕ ਅਹਿਮ ਚਿਹਰਾ ਹਨ।
6/13

ਕੈਨੇਡਾ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮਨੁੱਖੀ ਹੱਕਾਂ ਬਾਰੇ ਤਕਰੀਰ ਕਰਨ ਲਈ ਹਮੇਸ਼ਾ ਜਸਟਿਸ ਸ਼ੇਰਗਿੱਲ ਨੂੰ ਪਹਿਲੇ ਨੰਬਰ 'ਤੇ ਸੱਦਿਆ ਜਾਂਦਾ ਹੈ।
7/13

ਪਲਬਿੰਦਰ ਕੌਰ ਸ਼ੇਰਗਿੱਲ ਨੂੰ ਨਿਊ ਵੈਸਟਮਿਨਿਸਟਰ ਵਿੱਚ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਜੱਜ ਨਿਯੁਕਤ ਕੀਤਾ ਗਿਆ ਹੈ।
8/13

2012 ਵਿੱਚ ਪਲਬਿੰਦਰ ਕੌਰ ਕੁਈਨਸ ਕੌਂਸਲ ਚੁਣੀ ਗਈ ਤੇ ਭਾਈਚਾਰੇ ਦੀ ਸੇਵਾ ਕਰਕੇ ਇਨਾਂ ਨੂੰ ਕੁਈਨਸ ਗੋਲਡਨ ਜੁਬਲੀ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
9/13

ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤੀ ਤੋਂ ਪਹਿਲਾਂ ਜਸਟਿਸ ਸ਼ੇਰਗਿੱਲ ਵਕੀਲ ਵਜੋਂ ਪ੍ਰੈਕਟਿਸ ਕਰਨ ਦੇ ਨਾਲ ਸ਼ੇਰਗਿੱਲ ਐਂਡ ਕੰਪਨੀ ਲਾਅ ਫਰਮ ਵਿੱਚ ਵੀ ਸੇਵਾਵਾਂ ਨਿਭਾ ਰਹੇ ਸਨ।
10/13

ਜਸਟਿਸ ਸ਼ੇਰਗਿੱਲ ਕੈਨੇਡਾ ਦੀ ਨਿਆਂਪਾਲਿਕਾ ਵਿੱਚ ਨਿਯੁਕਤ ਹੋਣ ਵਾਲੀ ਪਹਿਲੀ ਦਸਤਾਰਧਾਰੀ ਸਿੰਘਣੀ ਬਣ ਗਈ ਹੈ।
11/13

ਆਪਣੇ ਪੇਸ਼ੇ ਦੇ ਨਾਲ ਜਸਟਿਸ ਸ਼ੇਰਗਿੱਲ ਸਿੱਖ ਭਾਈਚਾਰੇ ਦੀ ਸੇਵਾ ਲਈ ਸਦਾ ਵਾਲੰਟੀਅਰ ਵਜੋਂ ਸੇਵਾਵਾਂ ਦਿੰਦੀ ਰਹਿੰਦੀ ਹੈ। 2002 ਤੋਂ 2008 ਦੌਰਾਨ ਜਸਟਿਸ ਪਲਬਿੰਦਰ ਕੌਰ ਬੀਸੀ ਦੇ ਟ੍ਰਾਇਲ ਲਾਇਰ ਐਸੋਸੀਏਸ਼ਨ ਦੇ ਗਵਰਨਰ ਵਜੋਂ ਸੇਵਾ ਨਿਭਾ ਚੁੱਕੇ ਹਨ। ਪਲਬਿੰਦਰ ਕੌਰ ਦੀ ਇਸ ਵੱਡੀ ਪ੍ਰਾਪਤੀ ਨਾਲ ਸਿੱਖ ਭਾਈਚਾਰੇ ਅੰਦਰ ਜਸ਼ਨ ਦਾ ਮਾਹੌਲ ਹੈ।
12/13

ਵਿਸ਼ਵ ਸਿੱਖ ਸੰਸਥਾ ਦੇ ਸੁਖਬੀਰ ਸਿੰਘ ਮੁਤਾਬਕ ''ਕੈਨੇਡਾ ਵਿੱਚ ਪਲਬਿੰਦਰ ਕੌਰ ਦੀ ਸੁਪਰੀਮ ਕੋਰਟ ਵਿੱਚ ਨਿਯੁਕਤੀ ਸਿੱਖ ਭਾਈਚਾਰੇ ਦੀ ਇੱਕ ਹੋਰ ਅਹਿਮ ਪ੍ਰਾਪਤੀ ਹੈ। ਇਹ ਸਿੱਖ ਭਾਈਚਾਰੇ ਲਈ ਬਹੁਤ ਮਾਣ ਦੀ ਗੱਲ ਹੈ ਕਿਉਂਕਿ ਜਸਟਿਸ ਸ਼ੇਰਗਿੱਲ ਆਪਣੇ ਪੇਸ਼ੇ ਦੇ ਨਾਲ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਵੀ ਪੂਰੀ ਤਰਾਂ ਤਤਪਰ ਰਹਿੰਦੇ ਹਨ।''
13/13

Published at : 24 Jun 2017 12:17 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
Punjab Police ਦਾ ਮੁਲਾਜ਼ਮ ਹੀ ਨਿਕਲਿਆ ਨਸ਼ੇ ਦਾ ਸੌਦਾਗਰ! BSF ਨੇ 15 ਕਿਲੋ ਹੈਰੋਇਨ ਸਮੇਤ ਫੜਿਆ
ਸਿਹਤ
Health News : ਸਿਰਦਰਦ ਦੇ ਨਾਲ ਆਉਂਦੇ ਹਨ ਚੱਕਰ ? ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਤਕਨਾਲੌਜੀ
AC Care Tips in Winter : ਸਰਦੀਆਂ 'ਚ AC ਨੂੰ ਢੱਕਣਾ ਚਾਹੀਦਾ ਹੈ ਜਾਂ ਖੁੱਲ੍ਹਾ ਛੱਡਣਾ? ਜਾਣੋ ਇਨਡੋਰ ਤੇ ਆਊਟਡੋਰ ਯੂਨਿਟ ਦੀ ਸਹੀ ਦੇਖਭਾਲ
ਅੰਮ੍ਰਿਤਸਰ
Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਥਾਨਕ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
ਟ੍ਰੈਂਡਿੰਗ ਟੌਪਿਕ