ਪੜਚੋਲ ਕਰੋ
ਇੰਝ ਕਰੋ Samsung Galaxy S9 ਤੇ S9+ ਦੀ ਆਨਲਾਈਨ ਬੁਕਿੰਗ
Written By : ਏਬੀਪੀ ਸਾਂਝਾ | Updated at : 28 Feb 2018 02:05 PM (IST)
1/7

ਸੈਮਸੰਗ ਨੇ ਗੈਲਕਸੀ S9 ਵਿੱਚ 3000 mAh ਤੇ ਗੈਲਕਸੀ S9+ ਵਿੱਚ 3,500 mAh ਬੈਟਰੀ ਦਿੱਤੀ ਜਾਵੇਗੀ। ਦੋਵੇਂ ਫ਼ੋਨ IP68 ਪ੍ਰਮਾਣਿਤ ਹਨ, ਯਾਨੀ ਕਿ ਇਹ ਪਾਣੀ ਦੀ ਛੱਲ ਤੇ ਧੂੜ ਤੋਂ ਪ੍ਰਭਾਵਿਤ ਨਹੀਂ ਹੁੰਦੇ।
2/7

ਸੈਮਸੰਗ ਗੈਲਕਸੀ S9 ਵਿੱਚ 4 ਜੀ.ਬੀ. ਰੈਮ ਤੇ ਗੈਲਕਸੀ S9+ ਵਿੱਚ 6 ਜੀ.ਬੀ. ਰੈਮ ਦਿੱਤੀ ਜਾਵੇਗੀ। ਦੋਵੇਂ ਸਮਾਰਟਫ਼ੋਨਜ਼ ਵਿੱਚ 64 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਜਾਵੇਗੀ, ਜਿਸ ਨੂੰ ਲੋੜ ਮੁਤਾਬਕ ਵਧਾਇਆ ਜਾ ਸਕੇਗਾ।
3/7

ਸੈਮਸੰਗ ਗੈਲਕਸੀ S9 ਤੇ ਗੈਲਕਸੀ S9+ ਵਿੱਚ ਕੁਆਲਕੌਮ ਸਨੈਪਡ੍ਰੈਗਨ 845 ਪ੍ਰੋਸੈਸਰ ਆਵੇਗਾ। ਹਾਲਾਂਕਿ, ਇਸ ਨੂੰ ਉੱਤਰ ਅਮਰੀਕੀ ਬਾਜ਼ਾਰ ਵਿੱਚ ਉਤਾਰਿਆ ਜਾਵੇਗਾ, ਬਾਕੀ ਥਾਵਾਂ ‘ਤੇ Exynos ਪ੍ਰੋਸੈਸਰ ਆਵੇਗਾ।
4/7

ਸੈਮਸੰਗ ਗੈਲਕਸੀ S9 ਵਿੱਚ 12 ਮੈਗਾਪਿਕਸਲ ਦਾ ਡੂਅਲ ਪਿਕਸਲ ਰੀਅਰ ਕੈਮਰਾ ਹੈ ਤੇ ਗੈਲਕਸੀ S9+ ਵਿੱਚ 12+12 ਮੈਗਾਪਿਕਸਲ ਦੇ ਦੋ ਰੀਅਰ ਕੈਮਰੇ ਦਿੱਤੇ ਗਏ ਹਨ। ਦੋਵੇਂ ਫ਼ੋਨ 960 fps ਦਾ ਵੀਡੀਓ ਰਿਕਾਰਡ ਕਰਦਾ ਹੈ। ਸੈਮਸੰਗ ਗੈਲਕਸੀ S9 ਵਿੱਚ 5.8 ਇੰਚ ਤੇ ਗੈਲਕਸੀ S9+ ਵਿੱਚ 6.2 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ। ਦੋਵੇਂ ਹੀ ਸਮਾਰਟਫ਼ੋਨਜ਼ ਦੀ ਡਿਸਪਲੇਅ ਦਾ ਰੈਜ਼ੋਲਿਊਸ਼ਨ 2960X1440 ਪਿਕਸਲ ਦਾ ਹੋਵੇਗਾ।
5/7

ਸੈਮਸੰਗ ਨੇ ਬਾਰਸੀਲੋਨਾ ਵਿੱਚ ਚੱਲ ਰਹੀ ਮੋਬਾਈਲ ਵਰਲਡ ਕਾਂਗਰਸ ਵਿੱਚ Samsung Galaxy S9 ਤੇ S9+ ਲਾਂਚ ਕੀਤੇ ਹਨ। ਵੈਸੇ ਤਾਂ ਇਹ ਦੋਵੇਂ ਸਮਾਰਟਫੋਨ 16 ਮਾਰਚ ਤੋਂ ਕੌਮਾਂਤਰੀ ਬਾਜ਼ਾਰ ਵਿੱਚ ਉਪਲੱਬਧ ਹੋਣਗੇ ਪਰ ਸੈਮਸੰਗ ਇੰਡੀਆ ਨੇ ਇਨ੍ਹਾਂ ਦੀ ਐਡਵਾਂਸ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਆਨਲਾਈਨ ਸੈਮਸੰਗ ਸਟੋਰ ‘ਤੇ ਦੋ ਹਜ਼ਾਰ ਰੁਪਏ ਦੇ ਕੇ ਇਨ੍ਹਾਂ ਦੀ ਬੁਕਿੰਗ ਕੀਤੀ ਜਾ ਸਕਦੀ ਹੈ।
6/7

ਸੈਮਸੰਗ ਗੈਲਕਸੀ S9 ਸੀਰੀਜ਼ ਸਮਾਰਟਫ਼ੋਨਜ਼ ਦੀ ਖਾਸੀਅਤ ਕੈਮਰਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਮਾਰਟਫ਼ੋਨ ਵਿੱਚ ਆਉਣ ਵਾਲਾ ਸਭ ਤੋਂ ਸ੍ਰੇਸ਼ਠ ਕੈਮਰਾ ਹੈ। ਸੈਮਸੰਗ ਗੈਲਕਸੀ S9 ਵਿੱਚ ਪ੍ਰਮੁੱਖ ਕੈਮਰਾ ਇਕਹਿਰੇ ਲੈਂਸ ਨਾਲ ਹੈ ਜਦਕਿ, ਗੈਲਕਸੀ S9+ ਵਿੱਚ ਦੁਹਰੇ ਲੈਂਜ਼ ਹਨ। ਦੋਵਾਂ ਫਲੈਗਸ਼ਿਪ ਫ਼ੋਨਜ਼ ਅੰਦਰ ਮੈਨੂਅਲੀ ਤਬਦੀਲ ਕੀਤਾ ਜਾ ਸਕਣ ਵਾਲਾ ਐਪਰਚਰ ਆਉਂਦਾ ਹੈ, ਜੋ ਕਿਸੇ ਸਮਾਰਟਫ਼ੋਨ ਵਿੱਚ ਪਹਿਲੀ ਵਾਰ ਉਤਾਰਿਆ ਗਿਆ ਹੈ। ਕੰਪਨੀ ਮੁਤਾਬਕ ਠੀਕ-ਠਾਕ ਰੋਸ਼ਨੀ ਵਿੱਚ f/2.4 ਅਪਰਚਰ ਰਹਿੰਦਾ ਹੈ ਜਦਕਿ ਘੱਟ ਰੌਸ਼ਨੀ ਵਿੱਚ ਇਹ ਖ਼ੁਦ-ਬ-ਖ਼ੁਦ f/1.5 ‘ਤੇ ਚਲਾ ਜਾਂਦਾ ਹੈ।
7/7

ਕੰਪਨੀ ਨੇ ਅਜੇ ਭਾਰਤ ਵਿੱਚ ਇਨ੍ਹਾਂ ਸਮਾਰਟਫ਼ੋਨਜ਼ ਦੀ ਕੀਮਤ ਬਾਰੇ ਖੁਲਾਸਾ ਨਹੀਂ ਕੀਤਾ ਪਰ ਸੈਮਸੰਗ ਗੈਲਕਸੀ S9 ਦੀ ਕੀਮਤ 719 ਡਾਲਰ (ਤਕਰੀਬਨ 46,000 ਰੁਪਏ) ਤੇ ਗੈਲਕਸੀ S9+ ਦੀ ਕੀਮਤ 839.99 ਡਾਲਰ (54,000 ਰੁਪਏ) ਰੱਖੀ ਗਈ ਹੈ।
Published at : 28 Feb 2018 02:05 PM (IST)
Sponsored Links by Taboola
ਟਾਪ ਹੈਡਲਾਈਨ
ਦੇਸ਼
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ
ਟ੍ਰੈਂਡਿੰਗ
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
ਪਾਲੀਵੁੱਡ
ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਤਕਨਾਲੌਜੀ
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ
ਟ੍ਰੈਂਡਿੰਗ ਟੌਪਿਕ





















