ਪੜਚੋਲ ਕਰੋ
ਸ਼ਿਮਲਾ 'ਚ ਮੀਂਹ ਨੇ ਤੋੜਿਆ ਅੰਗ੍ਰੇਜ਼ਾਂ ਦੇ ਸਮੇਂ ਦਾ ਰਿਕਾਰਡ, ਦਰਜਣ ਮੌਤਾਂ
Written By : ਏਬੀਪੀ ਸਾਂਝਾ | Updated at : 13 Aug 2018 01:04 PM (IST)
1/9

ਖ਼ਰਾਬ ਮੌਸਮ ਕਾਰਨ ਚੰਡੀਗੜ੍ਹ-ਸ਼ਿਮਲਾ ਮੁੱਖ ਮਾਰਗ ਵੀ ਬੰਦ ਹੋ ਗਿਆ ਹੈ। ਹਾਲਾਤ ਨੂੰ ਵੇਖਦਿਆਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਸ਼ਿਮਲਾ, ਸੋਲਨ, ਮੰਡੀ, ਕੁੱਲੂ, ਹਮੀਰਪੁਰ, ਕਾਂਗੜਾ, ਕਿੰਨੌਰ, ਚੰਬਾ ਤੇ ਲਾਹੌਲ ਤੇ ਸਪਿਤੀ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
2/9

ਟ੍ਰੈਫਿਕ ਨੂੰ ਬਦਲਵੇਂ ਰੂਟਾਂ ਰਾਹੀਂ ਭੇਜਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਲੰਮੇ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
3/9

ਸੋਲਨ ਜ਼ਿਲ੍ਹੇ ਦੀ ਕੰਡਾਘਾਟ ਸਬ-ਡਵੀਜ਼ਨ ਦੇ ਕੁਰਗਲ ਨੇੜੇ ਪਿੰਡ ਲਾਮਸਰ ਵਿੱਚ ਪਹਾੜਾਂ ਤੋਂ ਜ਼ਮੀਨ ਖਿਸਕ ਕੇ ਦੋ ਘਰਾਂ 'ਤੇ ਡਿੱਗ ਗਈ। ਮਲਬੇ ਹੇਠਾਂ ਪੰਜ ਲੋਕ ਦੱਬ ਗਏ, ਜਿਨ੍ਹਾਂ ਵਿੱਚੋਂ ਦੇਵਿੰਦਰ (30), ਪੂਨਮ (28) ਤੇ ਦੋਵਾਂ ਦੇ ਚਾਰ ਸਾਲਾ ਪੁੱਤਰ ਤੇ ਸੱਤ ਸਾਲਾ ਧੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।
4/9

ਜ਼ਿਲ੍ਹੇ ਦੇ ਦੋ ਪ੍ਰਮੁੱਖ ਰਸਤੇ ਪਠਾਨਕੋਟ ਮੰਡੀ ਤੇ ਮੰਡੀ ਕੁੱਲੂ ਮਾਰਗ ਪੂਰੀ ਤਰ੍ਹਾਂ ਨਾਲ ਬੰਦ ਹੋ ਗਏ ਹਨ। ਸੜਕਾਂ ਬੰਦ ਹੋ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੈ।
5/9

ਸ਼ਿਮਲਾ ਮੌਸਮ ਕੇਂਦਰ ਦੇ ਮੁਖੀ ਮਨਮੋਹਨ ਸਿੰਘ ਨੇ ਦੱਸਿਆ ਕਿ ਇੱਥੇ ਸਾਲ 2018 ਵਿੱਚ ਪਏ ਮੀਂਹ ਨੇ ਸਨ 1901 ਦੌਰਾਨ ਹੋਈ ਬਰਸਾਤ ਦਾ ਰਿਕਾਰਡ ਤੋੜ ਦਿੱਤਾ ਹੈ। ਉਦੋਂ 277 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਸੀ। ਜਦਕਿ, ਇਸ ਸਾਲ ਪਿਛਲੇ 24 ਘੰਟਿਆਂ ਦੌਰਾਨ ਹੀ 172.6 ਮਿਲੀਮੀਟਰ ਬਰਸਾਤ ਹੋ ਚੁੱਕੀ ਹੈ।
6/9

ਇਸ ਤੋਂ ਇਲਾਵਾ ਮੰਡੀ ਜ਼ਿਲ੍ਹੇ ਵਿੱਚ ਵੱਖ-ਵੱਖ ਥਾਈਂ ਤਿੰਨ ਜਣਿਆਂ ਦੀ ਮੌਤ ਦੀ ਖ਼ਬਰ ਹੈ। ਭਾਰੀ ਬਰਸਾਤ ਨਾਲ ਪਹਾੜਾਂ ਤੋਂ ਚੱਟਾਨਾਂ ਤੇ ਮਿੱਟੀ ਖਿਸਕਣ ਨਾਲ ਸੜਕਾਂ ਬੰਦ ਹੋ ਗਈਆਂ ਹਨ।
7/9

ਉੱਧਰ ਮਣੀਕਰਨ ਵਿੱਚ ਬੱਦਲ ਫਟਣ ਨਾਲ ਤਿੰਨ ਪਰਿਵਾਰਾਂ ਦੇ ਵਹਿਣ ਦਾ ਖ਼ਦਸ਼ਾ ਹੈ। ਇੱਥੇ ਮੀਂਹ ਕਾਰਨ ਹਾਲਾਤ ਇਹ ਹਨ ਕਿ ਹਰ ਨਾਲ਼ੇ ਤੇ ਹਰ ਗਲ਼ੀ ਵਿੱਚ ਪਾਣੀ ਤੇ ਮਲਬਾ ਵਹਿ ਰਿਹਾ ਹੈ।
8/9

ਸ਼ਿਮਲਾ: ਪਿਛਲੇ ਕਈ ਦਿਨਾਂ ਤੋਂ ਜਾਰੀ ਭਾਰੀ ਬਾਰਸ਼ ਨੇ ਸੋਮਵਾਰ ਸਵੇਰੇ ਅਚਾਨਕ ਹਿਮਾਚਲ ਵਾਸੀਆਂ 'ਤੇ ਕਹਿਰ ਢਾਹ ਦਿੱਤਾ। ਤੜਕਸਾਰ, ਜ਼ਮੀਨ ਖਿਸਕਣ, ਬੱਦਲ ਫਟਣ ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਕਾਰਨ ਸੂਬੇ ਵਿੱਚ ਵੱਖ-ਵੱਖ ਥਾਈਂ ਦਰਜਨ ਦੇ ਕਰੀਬ ਮੌਤਾਂ ਹੋਣ ਦਾ ਖ਼ਦਸ਼ਾ ਹੈ। ਇਸ ਤੋਂ ਇਲਾਵਾ ਭਾਰੀ ਬਾਰਸ਼ ਨੇ ਸੂਬੇ ਦੀਆਂ ਸੜਕਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ।
9/9

ਹਮੀਰਪੁਰ ਜ਼ਿਲ੍ਹੇ ਦੇ ਪਿੰਡ ਪੱਤਾ ਵਿੱਚ ਬਿਰਧ ਔਰਤ ਤੇ ਉਸ ਦੀ ਧੀ ਦੇ ਮਾਰੇ ਜਾਣ ਦੀ ਖ਼ਬਰ ਹੈ।
Published at : 13 Aug 2018 01:04 PM (IST)
Sponsored Links by Taboola
ਟਾਪ ਹੈਡਲਾਈਨ
ਲੁਧਿਆਣਾ
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
ਦੇਸ਼
Liquor Shops : ਪਿਆਕੜਾਂ ਲਈ ਵੱਡੀ ਖ਼ਬਰ ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ
ਪੰਜਾਬ
PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
ਪੰਜਾਬ
Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ
ਟ੍ਰੈਂਡਿੰਗ ਟੌਪਿਕ
















