ਪੜਚੋਲ ਕਰੋ
ਗਰਮੀ ਦੇ ਕਹਿਰ 'ਚ ਇੰਝ ਰੱਖੋ ਆਪਣਾ ਖਿਆਲ
Written By : ਏਬੀਪੀ ਸਾਂਝਾ | Updated at : 30 May 2018 02:12 PM (IST)
1/6

ਜਿੱਥੇ ਚਮੜੀ ਨੂੰ ਰੋਜ਼ਾਨਾ ਵਧੀਆ ਤਰੀਕੇ ਨਾਲ ਸਾਫ਼ ਕਰਨ ਨਾਲ ਧੁੱਪ ਤੋਂ ਹੋਏ ਨੁਕਸਾਨ ਦਾ ਮੁਕਾਬਲਾ ਕਰਨ ਵਿੱਚ ਮਦਦ ਮਿਲਦੀ ਹੈ, ਉੱਥੇ ਹਫ਼ਤੇ ਵਿੱਚ ਇੱਕ ਵਾਰ ਫੇਸ ਮਾਸਕ ਤੁਹਾਡੀ ਚਮੜੀ ਨੂੰ ਤਰੋਤਾਜ਼ਾ ਬਣਾਈ ਰੱਖਦਾ ਹੈ। ਖੀਰੇ, ਸ਼ਹਿਦ, ਦਹੀਂ ਤੇ ਤਰਬੂਜ਼ ਨਾਲ ਘਰ ਵਿੱਚ ਹੀ ਆਪਣਾ ਫੇਸ ਮਾਸਕ ਤਿਆਰ ਕੀਤਾ ਜਾ ਸਕਦਾ ਹੈ।
2/6

ਸਨਸ੍ਰੀਨ ਤੇਜ਼ ਧੁੱਪ ਵਿੱਚ ਚਮੜੀ ਨੂੰ ਜ਼ਿਆਦਾ ਨੁਕਸਾਨ ਪਹੁੰਚਣ ਤੋਂ ਬਚਾਉਂਦਾ ਹੈ। ਭਾਰਤ ਵਰਗੇ ਦੇਸ਼ ਜਿੱਥੇ ਤਾਪਮਾਨ ਜ਼ਿਆਦਾ ਰਹਿੰਦਾ ਹੈ, ਤੇਜ਼ ਧੁੱਪ ਚਮੜੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਅਜਿਹੇ ਵਿੱਚ ਘੱਟੋ-ਘੱਟ ਐਸਪੀਐਫ-30 ਤਕ ਦੇ ਸਨਸਕ੍ਰੀਨ ਦੀ ਵਰਤੋਂ ਜ਼ਰੂਰ ਹੈ।
3/6

ਫੇਸ਼ੀਅਲ ਆਇਲ ਤੁਹਾਡੀ ਚਮੜੀ ਲਈ ਸਹੀ ਸਾਬਤ ਹੁੰਦੇ ਹਨ। ਇਹ ਹਰ ਤਰ੍ਹਾਂ ਦੀ ਚਮੜੀ 'ਤੇ ਕੰਮ ਕਰਦਾ ਹੈ ਤੇ ਇਸ ਦੀ ਵਰਤੋਂ ਵੀ ਸੁਖਾਲੀ ਹੈ। ਗਰਮੀ ਦੇ ਮੌਸਮ ਵਿੱਚ ਕੁਦਰਤੀ ਸੀਡ ਆਇਲ ਦੀ ਮੌਜੂਦਗੀ ਵਾਲੇ ਹਲਕੇ ਫੇਸ਼ੀਅਲ ਆਇਲ ਦੀ ਵਰਤੋ ਕਰੋ।
4/6

ਗਰਮੀ ਦੇ ਮੌਸਮ ਵਿੱਚ ਚਮੜੀ ਦੀ ਨਮੀ ਨੂੰ ਬਰਕਰਾਰ ਰੱਖਣਾ ਬੇਹੱਦ ਜ਼ਰੂਰੀ ਹੈ। ਜੇਕਰ ਤੁਹਾਡੀ ਚਮੜੀ ਥਿੰਦੀ ਹੈ ਤਾਂ ਨਮੀ ਦੀ ਸਹੀ ਮਾਤਰਾ ਦੀ ਘਾਟ ਤੁਹਾਡੇ ਸਰੀਰ ਦੀਆਂ ਤੇਲ ਗ੍ਰੰਥੀਆਂ ਦੀ ਗਤੀਵਿਧੀ ਵਧਾ ਦਿੰਦੀ ਹੈ। ਇਸ ਤੋਂ ਇਲਾਵਾ, ਸੂਰਜ ਦੀਆਂ ਹਾਨੀਕਾਰਕ ਕਿਰਨਾਂ ਨਾਲ ਚਮੜੀ 'ਤੇ ਦਾਗ਼ ਪੈ ਸਕਦੇ ਹਨ ਤੇ ਰੰਗ ਵੀ ਕਾਲ਼ਾ ਹੋ ਸਕਦਾ ਹੈ ਜਾਂ ਹੋਰ ਵੀ ਚਮੜੀ ਰੋਗ ਹੋ ਸਕਦੇ ਹਨ। ਇਸ ਤੋਂ ਬਚਣ ਲਈ ਖ਼ੂਬ ਪਾਣੀ ਪੀਓ ਤੇ ਸਹੀ ਮੌਸਚੁਰਾਇਜ਼ਰ ਲਾਓ।
5/6

ਗਰਮੀ ਦੇ ਮੌਸਮ ਵਿੱਚ ਮੁੜ੍ਹਕਾ, ਧੂੜ, ਪ੍ਰਦੂਸ਼ਿਤ ਹਵਾ ਦਾ ਬਹੁਤ ਅਸਰ ਪੈਂਦਾ ਹੈ। ਅਜਿਹੇ ਵਿੱਚ ਹਲਕੇ ਕਲੀਂਜ਼ਰ ਨਾਲ ਦਿਨ ਵਿੱਚ ਘੱਟੋ-ਘੱਟ ਦੋ ਵਾਰ ਧੋਣਾ ਚਾਹੀਦਾ ਹੈ। ਖਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰਾ ਧੋਣਾ ਬੇਹੱਦ ਲਾਜ਼ਮੀ ਹੈ। ਥਿੰਦੀ ਚਮੜੀ (ਔਇਲੀ ਸਕਿੰਨ) ਵਾਲੇ ਲੋਕਾਂ ਲਈ ਇਹ ਸਲਾਹ ਹੈ ਕਿ ਉਹ ਆਪਣੇ ਚਿਹਰੇ ਨੂੰ ਕਈ ਵਾਰ ਧੋਣ ਤੇ ਚਮੜੀ 'ਤੇ ਹਲਕੇ ਹਾਈਡ੍ਰੈਂਟ ਕਲੀਂਜ਼ਰ ਤੇ ਲੋਸ਼ਨ ਦੀ ਵਰਤੋਂ ਕਰਨ।
6/6

ਗਰਮੀ ਦੀ ਰੁੱਤ ਆਪਣੇ ਪੂਰੇ ਜੋਬਨ 'ਤੇ ਹੈ। ਅਜਿਹੇ ਵਿੱਚ ਚਮੜੀ ਨੂੰ ਖਾਸ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਚਮੜੀ ਦੀ ਚਮਕ ਬਣਾਏ ਰੱਖਣ ਲਈ ਸਹੀ ਫੇਸ਼ੀਅਲ ਤੇਲ ਤੇ ਟੈਨਿੰਗ ਤੋਂ ਬਚਾਅ ਲਈ ਸਨਸਕ੍ਰੀਨ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਗਰਮੀ ਵਿੱਚ ਚਮੜੀ ਦੀ ਦੇਖਭਾਲ ਦੇ ਮਾਹਰ ਮੋਹਿਤ ਨਾਰੰਗ ਨੇ ਕੁਝ ਇਹ ਸੁਝਾਅ ਦਿੱਤੇ ਹਨ।
Published at : 30 May 2018 02:12 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
Punjab Ration Card : ਪੰਜਾਬ 'ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ, ਬਿਨਾਂ ਸਿਫ਼ਾਰਸ਼ ਘਰ-ਘਰ ਪਹੁੰਚਾਏਗੀ ਸਰਕਾਰ
ਪੰਜਾਬ
Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ
ਅੰਮ੍ਰਿਤਸਰ
Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਪੰਜਾਬ
SAD BJP Alliance : ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ? ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਦਿੱਤਾ ਵੱਡਾ ਬਿਆਨ!
ਟ੍ਰੈਂਡਿੰਗ ਟੌਪਿਕ
















