ਪੜਚੋਲ ਕਰੋ
177 ਦੀ ਰਫਤਾਰ ਨਾਲ 'ਇਰਮਾ' ਨੇ ਢਾਹਿਆ ਕਹਿਰ
Written By : ਏਬੀਪੀ ਸਾਂਝਾ | Updated at : 11 Sep 2017 04:12 PM (IST)
1/10

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰੀਡਾ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਫੈਡਰਲ ਮਦਦ ਮਿਲਣ ਦਾ ਰਾਹ ਖੁੱਲ੍ਹ ਗਿਆ ਹੈ।
2/10

ਸੂਬੇ ਵਿੱਚ 33 ਲੱਖ ਘਰਾਂ ਤੇ ਸਨਅਤੀ ਇਕਾਈਆਂ ਦੀ ਬਿਜਲੀ ਠੱਪ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਲੋਕਾਂ ਤਕ ਬਿਜਲੀ ਬਹਾਲ ਕਰਨ ਵਿੱਚ ਕਈ ਹਫਤੇ ਲੱਗ ਜਾਣਗੇ।
3/10

ਮਿਆਮੀ, ਟੰਪਾ, ਫੋਰਟ ਲਾਡਰਡੇਲ ਤੇ ਦੱਖਣੀ ਫਲੋਰੀਡਾ ਦੇ ਕਈ ਹਿੱਸਿਆਂ ਵਿੱਚ ਕਰਫਿਊ ਵੀ ਲਾਇਆ ਗਿਆ ਹੈ ਤੇ ਇਸ ਉਲੰਘਣਾ ਕਰਨ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।
4/10

ਪ੍ਰਸ਼ਾਸਨ ਇਸ ਤੂਫਾਨ ਦੀ ਲਪੇਟ ਵਿੱਚ ਆਉਣ ਵਾਲੇ ਲੋਕਾਂ ਦੀ ਭਾਲ ਕਰ ਰਿਹਾ ਹੈ। ਲੋਕਾਂ ਦੀ ਤਲਾਸ਼ ਲਈ ਹਰ ਘਰ ਨੂੰ ਵੇਖਿਆ ਜਾ ਰਿਹਾ ਹੈ। ਐਮਰਜੈਂਸੀ ਸਪਲਾਈ ਲਈ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ।
5/10

ਫਲੋਰੀਡਾ ਕੀਜ਼ ਦੇ ਹੇਠਲੇ ਹਿੱਸਿਆਂ ਵਿੱਚ ਆਏ ਹੜ੍ਹਾਂ ਕਾਰਨ ਕਈ ਥਾਵਾਂ 'ਤੇ ਪਾਣੀ ਦਾ ਪੱਧਰ ਤਿੰਨ ਮੀਟਰ ਤਕ ਵੀ ਦਰਜ ਕੀਤਾ ਗਿਆ ਹੈ। ਹਾਲੇ ਤੱਕ ਇਰੋਮਾ ਦੇ ਕਹਿਰ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ ਹੈ।
6/10

ਫਲੋਰੀਡਾ ਵਿੱਚ ਹਾਲੇ ਤਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ। ਕੈਰੇਬਿਆਈ ਟਾਪੂ ਵਿੱਚ ਇਸ ਖ਼ਤਰਨਾਕ ਤੂਫਾਨ ਨਾਲ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।
7/10

ਇਸ ਤੂਫਾਨ ਕਾਰਨ 177 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀਆਂ ਹਵਾਵਾਂ ਚੱਲੀਆਂ। ਇੱਥੇ ਤਕਰੀਬਨ 1,60,000 ਲੋਕਾਂ ਨੂੰ ਕੈਂਪਾਂ ਵਿੱਚ ਰੱਖਿਆ ਗਿਆ ਹੈ।
8/10

ਅਜਿਹੀ ਉਮੀਦ ਸੀ ਕਿ ਇਰਮਾ ਵੱਡੀ ਆਬਾਦੀ ਵਾਲੇ ਟੰਪਾ-ਸੇਂਟ ਪੀਟਰਸਬਰਗ ਤਕ ਪਹੁੰਚਦਾ ਹੋਇਆ ਕਮਜ਼ੋਰ ਪੈ ਜਾਵੇਗਾ। ਇਹ ਫਲੋਰੀਡਾ ਵਿੱਚ ਸ਼੍ਰੇਣੀ 4 ਦੇ ਚੱਕਰਵਾਤ ਦੇ ਰੂਪ ਵਿੱਚ ਆਇਆ।
9/10

400 ਮੀਲ ਖੇਤਰ ਵਿੱਚ ਫੈਲਿਆ ਇਹ ਤੂਫਾਨ ਫਲੋਰੀਡਾ ਕੀਜ਼ ਤੋਂ ਗੁਜ਼ਰਦਾ ਹੋਇਆ ਸੂਬੇ ਦੇ ਪੱਛਮੀ ਕੰਢੇ 'ਤੇ ਪਹੁੰਚ ਕੇ ਮੱਠਾ ਹੈ ਗਿਆ ਹੈ। ਮਿਆਮੀ ਤੇ ਅਟਲਾਂਟਿਕ ਸਾਗਰ ਕੋਲੋਂ ਗੁਜ਼ਰ ਚੁੱਕਾ ਹੈ।
10/10

ਫਲੋਰੀਡਾ ਕੀਜ਼ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਇਰਮਾ ਤੂਫਾਨ ਫਲੋਰੀਡਾ ਦੇ ਮੇਨ ਲੈਂਡ ਤਕ ਪੁੱਜ ਗਿਆ ਹੈ। ਇਸ ਤੂਫਾਨ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ। ਕਰੋੜਾਂ ਦੀ ਗਿਣਤੀ ਵਿੱਚ ਲੋਕ ਹਨ੍ਹੇਰੇ ਵਿੱਚ ਹੀ ਬੈਠੇ ਹਨ। ਕਈ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ।
Published at : 11 Sep 2017 04:12 PM (IST)
Sponsored Links by Taboola
ਟਾਪ ਹੈਡਲਾਈਨ
ਤਕਨਾਲੌਜੀ
Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
ਸਿਹਤ
Winter Hunger : ਸਰਦੀਆਂ 'ਚ ਭੁੱਖ ਜ਼ਿਆਦਾ ਕਿਉਂ ਲੱਗਦੀ ਹੈ? ਜਾਣੋ ਇਸ ਦੇ ਪਿੱਛੇ ਦੇ 3 ਵੱਡੇ ਕਾਰਨ, ਸਰੀਰ 'ਤੇ ਕੀ ਪੈਂਦਾ ਹੈ ਅਸਰ
ਪੰਜਾਬ
Mohali News : ਗੁਆਂਢੀ ਦੀ ਛੱਤ ਤੋਂ ਮਿਲੀ ਢਾਈ ਸਾਲਾ ਬੱਚੇ ਦੀ ਲਾਸ਼, ਪਰਿਵਾਰ ਨੇ ਸਾਰੀ ਰਾਤ ਕੀਤੀ ਭਾਲ
ਪੰਜਾਬ
Punjab Congress: ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਤਿਆਰੀ ਤੇਜ਼, 4 ਮੈਂਬਰੀ ਕਮੇਟੀ ਦਾ ਗਠਨ...
ਟ੍ਰੈਂਡਿੰਗ ਟੌਪਿਕ

















