ਪੜਚੋਲ ਕਰੋ
ਘੁੰਮਣ ਦੇ ਸ਼ੌਕੀਨ ਇਨ੍ਹਾਂ ਥਾਵਾਂ 'ਤੇ ਜ਼ਰੂਰ ਜਾਣ, ਸੈਰ-ਸਪਾਟੇ ਦੇ ਸਵਦੇਸ਼ੀ ਵਿਕਲਪ
Written By : ਏਬੀਪੀ ਸਾਂਝਾ | Updated at : 21 Nov 2017 03:35 PM (IST)
1/14

ਲੱਦਾਖ: ਜੋਖਮ ਭਰੇ ਰਾਹਾਂ 'ਤੇ ਸਫਰ ਦਾ ਸ਼ੌਕ ਰੱਖਣ ਵਾਲੇ ਲੋਕਾਂ ਲਈ ਬੇਹੱਦ ਆਕਰਸ਼ਕ ਥਾਂ ਹੈ ਲੱਦਾਖ। ਇੱਥੇ ਜੰਸਕਾਰ ਘਾਟੀ, ਖਡੂੰਰਗ-ਲਾ ਪਾਸ, ਹੇਮਿਸ ਨੈਸ਼ਨਲ ਪਾਰਕ ਤੇ ਸਪਿਤੁਕ ਗੋਂਪਾ ਆਦਿ ਇੱਥੋਂ ਦੀਆਂ ਪ੍ਰਮੁੱਖ ਥਾਵਾਂ ਹਨ। ਇਸ ਤੋਂ ਇਲਾਵਾ ਲੱਦਾਖ ਜਾਂਦਿਆਂ ਮੈਗਨੈਟਿਕ ਹਿੱਲ ਤੇ ਬਲੂ ਲੇਕ (ਪੈਂਗਗੌਂਕ ਲੇਕ) ਦਾ ਨਜ਼ਾਰਾ ਵੀ ਮਾਣਨ ਵਾਲਾ ਹੁੰਦਾ ਹੈ।
2/14

ਰਿਸ਼ੀਕੇਸ਼: ਕੁਦਰਤ ਦੀ ਗੋਦ ਵਿੱਚ ਵਸਿਆ ਰੁਮਾਂਚਕ ਕੇਂਦਰ ਜਿੱਥੇ ਗੰਗਾ ਨਦੀ ਵਿੱਚ ਰਿਵਰ ਰਾਫਟਿੰਗ ਤੇ ਹੋਰ ਗਤੀਵਿਧੀਆਂ ਦਾ ਆਨੰਦ ਲਿਆ ਜਾ ਸਕਦਾ ਹੈ। ਇੱਥੇ ਜਾਣ ਦਾ ਵਧੀਆ ਸਮਾਂ ਸਤੰਬਰ ਤੋਂ ਨਵੰਬਰ ਤੇ ਫਰਵਰੀ ਤੋਂ ਜੂਨ ਦਾ ਹੁੰਦਾ ਹੈ।
3/14

ਨੈਨੀਤਾਲ: ਉੱਤਰਾਖੰਡ ਦੀਆਂ ਹਰੀਆਂ-ਭਰੀਆਂ ਘਾਟੀਆਂ ਵਿੱਚ ਵਸੇ ਹੋਏ ਨੈਨੀਤਾਲ ਵਿੱਚ ਨੈਨੀਤਾਲ ਲੇਕ ਹਾਊਸ, ਗੁਰਨੀ ਹਾਊਸ, ਨੈਨਾ ਦੇਵੀ ਮੰਦਰ, ਹਨੂਮਾਨ ਗੜ੍ਹੀ ਤੇ ਜਿਮ ਕਾਰਬੈਟ ਨੈਸ਼ਨਲ ਪਾਰਕ ਵਿੱਚ ਕੁਦਰਤੀ ਨਜ਼ਾਰਿਆਂ ਦਾ ਭਰਪੂਰ ਨਜ਼ਾਰਾ ਮਾਣਿਆ ਜਾ ਸਕਦਾ ਹੈ।
4/14

ਅਸਮ: ਭਾਰਤ ਵਿੱਚ ਅਜਿਹੀ ਥਾਂ ਜਿੱਥੇ ਜੰਗਲ ਦਾ ਵਾਤਾਵਰਨ ਦਾ ਬਿਹਤਰੀਨ ਅਨੁਭਵ ਲਿਆ ਜਾ ਸਕਦਾ ਹੈ। ਅਸਮ ਵਿੱਚ ਤੁਸੀਂ ਜੰਗਲਾਂ ਦੀ ਸੈਰ ਦੇ ਨਾਲ-ਨਾਲ ਕਿਸ਼ਤੀ ਸੈਰ ਦਾ ਆਨੰਦ ਵੀ ਲੈ ਸਕਦੇ ਹੋ।
5/14

ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ: ਡੂੰਘੇ ਸਮੁੰਦਰੀ ਨਜ਼ਾਰਿਆਂ ਦੇ ਨਾਲ ਭਰਪੂਰ ਸਥਾਨ ਜਿੱਥੇ ਸਕੂਬਾ ਡਾਈਵਿੰਗ, ਪੈਰਾਸੋਲਿੰਗ ਤੇ ਹੋਰ ਕਈ ਤਰ੍ਹਾਂ ਦੇ ਰੁਮਾਂਚ ਦਾ ਆਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ।
6/14

ਕਸੋਲ: ਕੁਦਰਤੀ ਨਜ਼ਾਰਿਆਂ ਨਾਲ ਭਰਪੂਰ, ਟ੍ਰੈਕਿੰਗ ਤੇ ਕੈਂਪਿੰਗ ਦੇ ਬਿਹਤਰੀਨ ਮੌਕਿਆਂ ਵਾਲਾ ਸਥਾਨ।
7/14

ਅੰਮ੍ਰਿਤਸਰ: ਸਿਫ਼ਤੀ ਦੇ ਘਰ ਅੰਮ੍ਰਿਤਸਰ ਵਿੱਚ ਜਿੱਥੇ ਤੁਸੀਂ ਹਰਿਮੰਦਰ ਸਾਹਿਬ ਤੋਂ ਇਲਾਵਾ ਦੁਰਗਿਆਣਾ ਮੰਦਰ, ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ, ਜਲ੍ਹਿਆਂਵਾਲਾ ਬਾਗ਼, ਗਾਂਧੀ ਗੇਟ ਦੇ ਨਾਲ-ਨਾਲ ਸ਼ਹਿਰ ਤੋਂ ਥੋੜ੍ਹਾ ਦੂਰ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਵਾਹਗਾ ਬਾਰਡਰ 'ਤੇ ਜਾ ਕੇ ਸਵੇਰ ਤੇ ਸ਼ਾਮ ਦੀ ਪਰੇਡ ਦਾ ਸ਼ਾਨਾਮੱਤਾ ਨਜ਼ਾਰਾ ਮਾਣ ਸਕਦੇ ਹੋ।
8/14

ਆਗਰਾ: ਪ੍ਰੇਮ ਦੇ ਕੇਂਦਰ ਵਜੋਂ ਮਸ਼ਹੂਰ ਸ਼ਹਿਰ ਵਿੱਚ ਤਾਜ ਮਹੱਲ ਦੇ ਨਾਲ-ਨਾਲ ਆਗਰਾ ਕਿਲਾ, ਮਹਿਤਾਬ ਬਾਗ਼, ਜਾਮਾ ਮਸਜਿਦ, ਫ਼ਤਿਹਪੁਰ ਸਿਕਰੀ, ਮੋਤੀ ਮਸਜਿਦ, ਦਿੱਲੀ ਗੇਟ ਆਦਿ ਪ੍ਰਮੁੱਖ ਸਥਾਨ ਹਨ।
9/14

ਰਾਜਸਥਾਨ: ਸੰਸਕ੍ਰਿਤੀ ਤੇ ਇਤਿਹਾਸਕ ਰੂਪ ਨਾਲ ਵਰੋਸਾਏ ਪੂਰੇ ਰਾਜਸਥਾਨ ਦੇ ਕਈ ਸ਼ਹਿਰ ਹੀ ਘੁੰਮਣ ਲਾਇਕ ਹਨ। ਇਨ੍ਹਾਂ ਵਿੱਚੋਂ ਜੋਧਪੁਰ, ਉਦੈਪੁਰ, ਚਿੱਤੌੜਗੜ੍ਹ, ਰਣਥੰਬੋਰ ਤੇ ਜੈਪੁਰ ਜਿਹੇ ਸ਼ਹਿਰਾਂ ਵਿੱਚ ਸੈਰ-ਸਪਾਟੇ ਦਾ ਲੁਤਫ ਲਿਆ ਜਾ ਸਕਦਾ ਹੈ।
10/14

ਦਿੱਲੀ: ਭਾਰਤ ਦੀ ਰਾਜਧਾਨੀ ਵੀ ਆਪਣੇ ਅੰਦਰ ਕਾਫੀ ਖ਼ੂਬਸੂਰਤੀ ਸੰਜੋਈ ਬੈਠੀ ਹੈ। ਇੰਡੀਆ ਗੇਟ, ਲਾਲ ਕਿਲ੍ਹਾ, ਜਾਮਾ ਮਸਜਿਦ, ਕੁਤੁਬ ਮਿਨਾਰ, ਹੁਮਾਊਂ ਦਾ ਮਕਬਰਾ, ਲੋਟਸ ਟੈਂਪਲ, ਅਕਸ਼ਰਧਾਮ, ਚਾਂਦਨੀ ਚੌਕ, ਨਿਜ਼ਾਮੂਦੀਨ ਦਰਗਾਹ, ਗੁਰੂਦੁਆਰਾ ਬੰਗਲਾ ਸਾਹਿਬ ਤੇ ਸ਼ੀਸ਼ਗੰਜ ਸਾਹਿਬ ਲਕਸ਼ਮੀ ਨਾਰਾਇਣ ਮੰਦਰ ਵਰਗੀਆਂ ਥਾਵਾਂ ਘੁੰਮਣਯੋਗ ਹਨ।
11/14

ਮੁੰਬਈ: ਮਾਇਆਨਗਰੀ ਬਾਰੇ ਕਿਹਾ ਜਾਂਦਾ ਹੈ ਕਿ ਇਹ ਸ਼ਹਿਰ ਕਦੇ ਵੀ ਸੌਂਦਾ ਨਹੀਂ ਹੈ। ਇੱਥੇ ਗੇਟਵੇਅ ਆਫ ਇੰਡੀਆ, ਐਲੀਫੈਂਟਾ ਗੁਫਾਵਾਂ ਤੇ ਟਾਪੂ, ਹਾਜੀ ਅਲੀ ਦਰਗਾਹ, ਐੱਸਲ ਵਰਲਡ, ਸਿੱਧੀਵਿਨਾਇਕ ਮੰਦਰ, ਕਮਲਾ ਨਹਿਰੂ ਪਾਰਕ, ਰਾਜਾਬਾਈ ਕਲਾਕ ਟਾਵਰ, ਵਰਲੀ ਫੋਰਟ, ਮਰੀਨ ਡ੍ਰਾਈਵ ਤੇ ਅਜਿਹੀਆਂ ਹੀ ਕਈ ਹੋਰ ਥਾਵਾਂ ਹਨ ਜਿਨ੍ਹਾਂ ਰਾਹੀਂ ਮੁੰਬਈ ਦੀ ਖ਼ੂਬਸੂਰਤੀ ਦਾ ਦੀਦਾਰ ਕੀਤਾ ਜਾ ਸਕਦਾ ਹੈ।
12/14

ਸ਼੍ਰੀਨਗਰ: ਕੁਦਰਤੀ ਨਜ਼ਾਰਿਆਂ ਨਾਲ ਲਬਰੇਜ਼ ਸ਼੍ਰੀਨਗਰ ਧਰਤੀ 'ਤੇ ਸਵਰਗ ਵਜੋਂ ਮਸ਼ਹੂਰ ਹੈ। ਇੱਥੇ ਡਲ ਝੀਲ, ਸ਼ਾਲੀਮਾਰ ਬਾਗ਼, ਨਿਸ਼ਾਂਤ ਬਾਗ਼, ਜਾਮਾ ਮਸਜਿਦ, ਸ਼ੰਕਰਚਾਰੀਆ ਹਿੱਲ ਤੇ ਹਜਰਤਬਲ ਮਸਜਿਦ ਖਿੱਚ ਦੇ ਪ੍ਰਮੁੱਖ ਕੇਂਦਰ ਹਨ। ਇਸ ਤੋਂ ਇਲਾਵਾ ਸਿਰਾਜ ਬਾਗ਼ (ਇੰਦਰਾ ਗਾਂਧੀ ਟਿਊਲਿਪ ਗਾਰਡਨ) ਵੀ ਘੁੰਮਣ ਲਈ ਬਿਹਤਰੀਨ ਥਾਂ ਹੈ ਪਰ ਇਹ ਹਰ ਸਾਲ ਅਪ੍ਰੈਲ ਮਹੀਨੇ ਦੌਰਾਨ ਮੌਸਮ ਦੇ ਹਿਸਾਬ ਮੁਤਾਬਕ ਥੋੜ੍ਹੇ ਸਮੇਂ ਹੀ ਖੁੱਲ੍ਹਦਾ ਹੈ।
13/14

ਗੋਆ: ਭਾਰਤ ਦੀਆਂ ਸਭ ਤੋਂ ਸੋਹਣੀਆਂ ਥਾਵਾਂ 'ਚੋਂ ਇੱਕ ਗੋਆ ਤੁਹਾਡੀਆਂ ਛੁੱਟੀਆਂ ਨੂੰ ਸਦੀਵੀ ਯਾਦ ਬਣਾਉਣ ਦੀ ਹਸਤੀ ਰੱਖਦਾ ਹੈ। ਇੱਥੋਂ ਦੀ ਵਿਸ਼ੇਸ਼ ਖਿੱਚ ਸਮੁੰਦਰੀ ਕੰਢੇ ਯਾਨੀ ਬੀਚ ਤੇ ਨਾਈਟ ਲਾਈਫ਼ ਭਾਵ ਰਾਤ ਦਾ ਸਮਾਂ ਆਨੰਦਮਈ ਗੁਜ਼ਾਰਨ ਦੇ ਕਈ ਮੌਕੇ ਹਨ। ਪ੍ਰਮੁੱਖ ਸਥਾਨ ਕੈਲੰਗਿਊਟ, ਅੰਜੂਨਾ, ਫੋਰਟ ਆਗੁਆਡਾ, ਦੂਧਸਾਗਰ, ਵਾਟਰਫੌਲਜ਼, ਬੌਧਗੇਸ਼ਵਰ ਦਾ ਮੰਦਰ, ਸੇਂਟ ਜ਼ੇਵੀਅਰਸ ਦੇ ਚਰਚ ਤੇ ਗ੍ਰੈਂਡ ਆਈਸਲੈਂਡ ਸ਼ਾਮਲ ਹਨ।
14/14

ਬਨਾਰਸ: ਗੌਰਵਮਈ ਵਿਰਾਸਤ, ਇਤਿਹਾਸਕ ਤੇ ਅਧਿਆਤਮਕ ਯਾਤਰਾ ਲਈ ਉੱਤਮ ਸਥਾਨ ਹੈ। ਅੱਸੀ ਘਾਟ, ਮਨਮੰਦਰ ਘਾਟ, ਮਣੀਕਰਣਿਕਾ ਘਾਟ, ਦੁਰਗਾ ਮੰਦਰ ਤੇ ਕਾਸ਼ੀ ਵਿਸ਼ਵਨਾਥ ਮੰਦਰ, ਬਨਾਰਸ ਵਿੱਚ ਵੇਖਣਯੋਗ ਪ੍ਰਮੁੱਖ ਥਾਵਾਂ ਹਨ। ਇਹ ਸ਼ਹਿਰ ਭਾਰਤ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ।
Published at : 21 Nov 2017 03:35 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
ਪੰਜਾਬ
ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
ਦੇਸ਼
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਪੰਜਾਬ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਟ੍ਰੈਂਡਿੰਗ ਟੌਪਿਕ





















