ਪੜਚੋਲ ਕਰੋ
ਗੁਰੂ ਹੁਣ ਤਾਂ ਠੋਕੋ ਤਾੜੀ .......
1/8

ਕਪਿਲ ਸ਼ਰਮਾ ਦੀ ਕਮੇਡੀ ‘ਤੇ ਤਾੜੀਆਂ ਵਜਾਉਣ ਵਾਲੇ ਸਿੱਧੂ ਨੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਹਨ। ਆਮ ਆਦਮੀ ਪਾਰਟੀ ਤੇ ਬੈਂਸ ਭਰਾਵਾਂ ਤੋਂ ਬਾਅਦ ਹੁਣ ਕਾਂਗਰਸ ਨੂੰ ਵੀ ਇਹ ਸਮਝ ਆ ਗਿਆ ਹੋਵੇਗਾ। ਲਗਾਤਾਰ ਦਿਨ ਬੀਤ ਰਹੇ ਹਨ, ਪਰ ਸਿੱਧੂ ਸਾਹਿਬ ਦਾ ਕੁੱਝ ਪਤਾ ਨਹੀਂ। ਨਵਜੋਤ ਸਿੱਧੂ ਰਾਹੁਲ ਗਾਂਧੀ ਤੱਕ ਨਾਲ ਮੀਟਿੰਗ ਕਰ ਚੁੱਕੇ ਹਨ। ਸਿੱਧੂ ਦੇ ਕਾਂਗਰਸ ‘ਚ ਸ਼ਾਮਲ ਹੋਣ ਨੂੰ ਲੈ ਕੇ ਹਰ ਦਿਨ ਨਵੀਂ ਚਰਚਾ ਅਤੇ ਨਵੀਂ ਤਾਰੀਕ ਮਿਲ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਨਾਮਜਦਗੀਆਂ ਦੀ ਆਖਰੀ ਤਾਰੀਕ ਵੀ 18 ਜਨਵਰੀ ਹੈ।
2/8

ਇਸ ਤੋਂ ਪਹਿਲਾਂ ਚਰਚਾ ਹੋ ਰਹੀ ਹੈ ਕਿ ਸਰਕਾਰ ਬਣਨ ‘ਤੇ ਕਾਂਗਰਸ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾ ਸਕਦੀ ਹੈ। ਸਿੱਧੂ ਵੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਕਾਂਗਰਸ ਦਾ ਪ੍ਰਚਾਰ ਕਰਨਗੇ। ਉਹ ਕਰੀਬ 70 ਰੈਲੀਆਂ ਵੀ ਕਰਨਗੇ।
Published at : 14 Jan 2017 08:28 PM (IST)
Tags :
Navjot SidhuView More






















