ਪੜਚੋਲ ਕਰੋ
7 ਨਵੰਬਰ ਨੂੰ ਲਾਂਚ ਹੋਵੇਗੀ ਟੋਯੋਟਾ ਦੀ ਨਵੀਂ ਫਾਰਚੂਨਰ
Written By : ਏਬੀਪੀ ਸਾਂਝਾ | Updated at : 07 Oct 2016 01:52 PM (IST)
1/4

ਦੂਸਰਾ ਵਿਕਲਪ ਹੋਵੇਗਾ 2.8 ਲੀਟਰ ਦਾ ਇੰਜ਼ਨ ਜੋ 174 ਪੀ.ਐਸ. ਦੀ ਪਾਵਰ ਅਤੇ 360 ਐਨ.ਐਮ. ਦਾ ਟਾਰਕ ਦੇਵੇਗਾ। ਪੈਟਰੋਲ ਵੈਰਿਏਂਟ ਵਿੱਚ 2.7 ਲੀਟਰ ਦਾ ਡਯੂਲ ਵੀ.ਵੀ.ਟੀ.-ਆਈ ਇੰਜਨ ਦਿੱਤਾ ਜਾ ਸਕਦਾ ਹੈ। ਇਹ 166 ਪੀ.ਐਸ. ਪਾਵਰ ਅਤੇ 245 ਐਨ.ਐਮ. ਦਾ ਟਾਰਕ ਦੇਵੇਗਾ। 2.8 ਲੀਟਰ ਡੀਜ਼ਲ ਅਤੇ 2.7 ਲੀਟਰ ਪੈਟਰੋਲ ਵੈਰਿਏਂਟ ਵਿੱਚ 6-ਸਪੀਡ ਮੈਨੂਅਲ ਅਤੇ ਆਟੋਮੈਟਿਕ ਗਿਅਰਬਾਕਸ ਦਾ ਵਿਕਲਪ ਮਿਲੇਗਾ।
2/4

ਟੋਯੋਟਾ ਦੀ ਨਵੀਂ ਫਾਰਚੂਨਰ ਲਾਚਿੰਗ ਦੇ ਲਈ ਤਿਆਰ ਹੈ। ਇਸ ਨੂੰ 7 ਨਵੰਬਰ 2016 ਨੂੰ ਲਾਂਚ ਕੀਤਾ ਜਾਏਗਾ। ਲਾਚਿੰਗ ਤੋਂ ਬਾਅਦ ਇਸ ਦਾ ਮੁਕਾਬਲਾ ਫੋਰਡ ਦੀ ਨਵੀਂ ਐਂਡੇਵਰ ਅਤੇ ਸ਼ੇਵਰਲੇ ਟ੍ਰੇਲਬਲੇਜ਼ਰ ਨਾਲ ਹੋਵੇਗਾ। ਲਾਚਿੰਗ ਤੋਂ ਬਾਅਦ ਗਾਹਕਾਂ ਤੱਕ ਨਵੀਂ ਫਾਰਚੂਨਰ ਜ਼ਲਦੀ ਹੀ ਪਹੁੰਚ ਜਾਏਗੀ। ਕਿਉਂਕਿ ਕੇ ਕੰਪਨੀ ਨੇ ਹੁਣ ਤੋਂ ਹੀ ਡਿਲਰਾਂ ਕੋਲ ਸਟੋਕ ਪਹੁੰਚਾਣਾ ਸ਼ੁਰੂ ਕਰ ਦਿੱਤਾ ਹੈ।
3/4

ਨਵੀਂ ਫਾਰਚੂਨਰ ਵਿੱਚ 18 ਇੰਚ ਦੇ ਐਲਾਏ ਵਹੀਲ ਦਿੱਤੇ ਗਏ ਹਨ। ਜੋ ਇਸ ਨੂੰ ਹੋਰ ਦਮਦਾਰ ਅਤੇ ਖਿੱਚਵਾਂ ਬਣਾਉਂਦੇ ਹਨ। ਪਿੱਛੇ ਵੱਲ ਨਵੇਂ ਡਿਜ਼ਾਇਨ ਵਾਲੇ ਟੇਲ ਲਾਈਟਾਂ ਦਿੱਤੀ ਗਈਆਂ ਹਨ। ਪਿੱਛੇ ਸੇਂਟਰ ਵਿੱਚ ਕ੍ਰੋਮ ਫਿਨਿਸ਼ ਦੇ ਨਾਲ ਟੋਯੋਟਾ ਦੀ ਬੈਜਿੰਗ ਦਿੱਤੀ ਗਈ ਹੈ। ਪਾਵਰ ਸੈਪੀਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਨਵੀਂ ਫਾਰਚੂਨਰ ਵਿੱਚ ਇਨੋਵਾ ਕ੍ਰਿਸਟਾ ਵਾਲੇ ਇੰਜ਼ਨ ਲਗਾਏ ਗਏ ਹਨ। ਇਸ ਵਿੱਚ ਦੋ ਡੀਜ਼ਲ ਇੰਜਨ ਦਾ ਵਿਕਲਪ ਰੱਖਿਆ ਗਿਆ ਹੈ। ਪੈਟ੍ਰੋਲ ਇੰਜ਼ਨ ਦਾ ਵਿਕਲਪ ਆਉਣ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਡੀਜ਼ਸ ਵੈਰਿਏਂਟ ਵਿੱਚ ਪਹਿਲਾ ਵਿਕਲਪ 2.4 ਲੀਟਰ ਦਾ 2 ਜੀ.ਡੀ.-ਐਫ.ਟੀ.ਵੀ. ਇੰਜਨ ਹੋਵੇਗਾ। ਇਹ 150 ਪੀ.ਐਸ. ਪਾਵਰ ਅਤੇ 343 ਐਨ.ਐਮ. ਦਾ ਟਾਰਕ ਦੇਵੇਗਾ।
4/4

ਇੱਥੇ ਵਿਖਾਈ ਗਈ ਫੀਰਚੂਨਰ ਨੂੰ ਅਹਿਮਦਾਬਾਦ ਦੀ ਇੱਕ ਡੀਲਰਸ਼ਿਪ 'ਤੇ ਵੇਖਿਆ ਗਿਆ ਹੈ। ਕੈਮਰੇ ਵਿੱਚ ਕੈਦ ਹੋਈ ਇਹ ਐਸ.ਯੂ.ਵੀ. ਬਲੈਕ ਕਲਰ ਵਿੱਚ ਹੈ। ਇਸ ਵਿੱਚ ਅੱਗੇ ਲਗੇ ਹੈਡਲੈਂਪਸ ਦੇ ਨਾਲ ਐਲ.ਈ.ਡੀ. ਡੇ ਟਾਈਮ ਰਨਿੰਗ ਲਾਈਟਾਂ ਵੀ ਹਨ। ਫਰੰਟ ਗ੍ਰਿਲ ਵਿੱਚ ਕ੍ਰੋਮ ਦਾ ਬਹੁਤ ਇਸਤੇਮਾਲ ਹੋਈ ਹੈ। ਫਾਗ ਲੈਂਪਸ ਦੇ ਚਾਰੋਂ ਪਾਸੇ ਕ੍ਰੋਮ ਦੀ ਵਰਤੋ ਕੀਤੀ ਗਈ ਹੈ। ਸਾਈਡ ਵਿੱਚ ਵੀ ਕ੍ਰੋਮ ਸ਼ੋਲਡਰ ਲਾਈਨ ਦਿੱਤੀ ਗਈ ਹੈ। ਜੋ ਅੱਗੇ ਲੱਗੇ ਵਿੰਗ ਮਿਰਰ ਤੋਂ ਸ਼ੁਰੂ ਤੋ ਹੇ ਪਿੱਛੇ ਤੱਕ ਜਾਂਦੀ ਹੈ।
Published at : 07 Oct 2016 01:52 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਵੇਗਾ ਛੇਤੀ, ਵੱਡੀ ਅਪਡੇਟ ਆਈ ਸਾਹਮਣੇ; ਜਾਣੋ
ਪੰਜਾਬ
ਪੰਜਾਬ ਚੰਡੀਗੜ੍ਹ 'ਚ ਬਾਰਿਸ਼ ਨੇ ਬਦਲਿਆ ਮੌਸਮ, ਪੱਟੀ 'ਚ ਪਏ ਗੜ੍ਹੇ, ਭਾਰੀ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
ਧਰਮ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਕਤੂਬਰ 2026
ਪੰਜਾਬ
ਪਰਵਿੰਦਰ ਝੋਟਾ ਕਤਲਕਾਂਡ ਦੇ ਮਾਮਲੇ 'ਚ ਅੱਜ ਪੰਜਾਬ ਬੰਦ, ਸਵੇਰੇ 6 ਵਜੇ ਤੋਂ 5 ਵਜੇ ਤੱਕ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੂਟ, ਜਾਣੋ ਕੀ ਖੁੱਲ੍ਹਿਆ ਕੀ ਬੰਦ
ਟ੍ਰੈਂਡਿੰਗ ਟੌਪਿਕ

















