ਜਾਂਚ ‘ਚ ਪਤਾ ਲੱਗਾ ਕਿ ਫੋਲਿਕ ਐਸਿਡ ਦਾ ਸੇਵਨ ਕਰਨ ਵਾਲੀ ਮਾਦਾ ਭੇਡ ਦੇ ਬੱਚਿਆਂ ‘ਚ ਹੋਰਨਾਂ ਦੇ ਮੁਕਾਬਲੇ ਅਲਰਜੀ ਤੋਂ ਪੀੜਤ ਹੋਣ ਦੀ ਸੰਭਾਵਨਾ ਜ਼ਿਆਦਾ ਸੀ। ਫਿਜ਼ੀਓਲਾਜੀ ਜਰਨਲ ‘ਚ ਪ੍ਰਕਾਸ਼ਿਤ ਸ਼ੋਧ ‘ਚ ਕਿਹਾ ਗਿਆ ਹੈ ਕਿ ਗਰਭਵਤੀ ਔਰਤਾਂ ਨੂੰ ਫੋਲਿਕ ਐਸਿਡ ਦੇ ਇਸ ਮਾੜੇ ਨਤੀਜੇ ਬਾਰੇ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਲਗਾਤਾਰ ਇਸ ਦਾ ਸੇਵਨ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ।