ਪੜਚੋਲ ਕਰੋ
ਆ ਗਈ ਸੂਰਜ ਨਾਲ ਚੱਲਣ ਵਾਲੀ ਬਾਈਕ!
Written By : ਏਬੀਪੀ ਸਾਂਝਾ | Updated at : 05 Mar 2018 05:50 PM (IST)
1/6

ਇਸ ਦੀ ਹੈਂਡਲ ਬਾਰ 'ਤੇ ਟ੍ਰਿਪ ਕੰਪਿਊਟਰ ਲੱਗਾ ਹੈ ਜੋ ਸਪੀਡ ਆਦਿ ਨੂੰ ਤਾਂ ਸ਼ੋਅ ਕਰਦਾ ਹੀ ਹੈ ਨਾਲ ਹੀ ਇਹ ਬੈਟਰੀ ਲੈਵਲ ਤੇ ਕਿੰਨੇ ਕਿਲੋਮੀਟਰ ਈ-ਬਾਈਕ ਹੋਰ ਚੱਲ ਸਕਦੀ ਹੈ, ਇਸ ਦੀ ਵੀ ਜਾਣਕਾਰੀ ਦਿੰਦਾ ਹੈ।
2/6

ਅਮਰੀਕੀ ਡਾਲਰ 1,220 (ਤਕਰੀਬਨ 79 ਹਜ਼ਾਰ ਰੁਪਏ) 'ਚ ਮੁਹੱਈਆ ਕੀਤਾ ਜਾਵੇਗਾ ਪਰ ਸੋਲਰ ਚਾਰਜਿੰਗ ਪੈਕ ਲਈ ਤੁਹਾਨੂੰ ਵੱਖਰੇ ਤੌਰ 'ਤੇ 550 ਡਾਲਰ (ਤਕਰੀਬਨ 35 ਹਜ਼ਾਰ ਰੁਪਏ) ਖ਼ਰਚ ਕਰਨੇ ਪੈਣਗੇ।
3/6

ਇਸ ਈ-ਬਾਈਕ 'ਚ ਬਿਲਟ ਇਨ ਬਲਿਊ ਟੁੱਥ ਸਪੀਕਰ ਲੱਗਾ ਹੈ, ਜਿਸ ਨੂੰ ਤੁਸੀਂ ਆਪਣੇ ਸਮਾਰਟਫ਼ੋਨ ਨਾਲ ਕਨੈੱਕਟ ਕਰਕੇ ਸਫ਼ਰ ਦੌਰਾਨ ਆਪਣੇ ਮਨਪਸੰਦ ਗਾਣਿਆਂ ਨੂੰ ਸੁਣ ਸਕਦੇ ਹੋ ਤੇ ਕਾਲ ਆਦਿ ਨੂੰ ਬਿਨਾਂ ਰੁਕੇ ਰਿਸੀਵ ਕਰ ਸਕਦੇ ਹੋ।
4/6

ਚਾਲਕ ਦੀ ਸਹੂਲਤ ਲਈ ਵੱਖਰੇ ਤੌਰ 'ਤੇ ਇਸ ਵਿੱਚ ਰੀਮੂਵੇਬਲ ਬੈਟਰੀ ਦਿੱਤੀ ਗਈ ਹੈ, ਜਿਸ ਨੂੰ ਤੁਸੀਂ ਮੀਂਹ ਸਮੇਂ ਸਾਈਕਲ ਤੋਂ ਬਾਹਰ ਕੱਢ ਕੇ ਵਾਲ ਆਊਟਲੈੱਟ ਨਾਲ ਵੀ ਚਾਰਜ ਕਰ ਸਕਦੇ ਹੋ। ਰਾਤ ਵੇਲੇ ਇਸ ਦਾ ਇਸਤੇਮਾਲ ਕਰਨ ਲਈ ਇਸ ਵਿੱਚ ਫ਼ਰੰਟ ਤੇ ਟੇਲ ਲਾਈਟਾਂ ਲਾਈਆਂ ਗਈਆਂ ਹਨ ਜੋ ਰਸਤਾ ਦਿਖਾਉਣ ਤੇ ਪਿੱਛੋਂ ਆ ਰਹੀਆਂ ਗੱਡੀਆਂ ਚਾਲਕ ਨੂੰ ਬਰੇਕ ਲਾਉਣ ਦਾ ਸਿਗਨਲ ਦੇਣਗੀਆਂ।
5/6

ਈ-ਬਾਈਕ 'ਚ 250 ਵਾਟ ਦੀ ਮੋਟਰ ਲੱਗੀ ਹੈ, ਜਿਸ ਨੂੰ 36 ਵੋਲਟ ਦੀ ਬੈਟਰੀ ਨਾਲ ਕਨੈੱਕਟ ਕੀਤਾ ਗਿਆ ਹੈ। ਇਹ ਮੋਟਰ ਲੋੜ ਪੈਣ 'ਤੇ 0 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਸਿਰਫ਼ 4.5 ਸੈਕੰਡ 'ਚ ਫੜਨ 'ਚ ਮਦਦ ਕਰਦੀ ਹੈ। ਇਸ ਦੇ ਡਿਜ਼ਾਈਨ ਨੂੰ ਐਲਸਮਿਨੀਅਮ ਨਾਲ ਬਣਾਇਆ ਗਿਆ ਹੈ ਤੇ ਇਸ ਵਿੱਚ ਫਾਈਵ ਸਪੋਕ ਮੈਗਨੀਸ਼ੀਅਮ ਅਲਾਏ ਵ੍ਹੀਲਸ ਦਿੱਤੇ ਗਏ ਹਨ, ਜੋ ਇਸ ਦੀ ਲੁੱਕ ਨੂੰ ਹੋਰ ਵੀ ਬਿਹਤਰ ਬਣਾ ਰਹੇ ਹਨ।
6/6

ਚੰਡੀਗੜ੍ਹ: ਡੈਨਮਾਰਕ ਦੀ ਰਾਜਧਾਨੀ 'ਚ ਸਥਿਤ ਸਟਾਰਟ ਅੱਪ ਕੰਪਨੀ Kvaern ਨੇ ਅਜਿਹੀ ਈ-ਬਾਈਕ ਬਣਾਈ ਹੈ ਜਿਹੜੀ ਸੂਰਜ ਦੀ ਰੌਸ਼ਨੀ ਨਾਲ 50 ਕਿੱਲੋਮੀਟਰ ਦਾ ਸਫ਼ਰ ਤੈਅ ਕਰ ਸਕਦੀ ਹੈ। ਜੀ ਹਾਂ, ਇਸ ਨੂੰ ਚਲਾਉਣ ਲਈ ਤੁਹਾਨੂੰ ਪਾਵਰ ਆਊਟਲੈੱਟ ਲੱਭਣ ਦੀ ਲੋੜ ਨਹੀਂ ਪਵੇਗੀ। ਇਸ ਨੂੰ ਬਣਾਉਣ ਵਾਲੇ ਸ਼ਖ਼ਸ ਦਾ ਕਹਿਣਾ ਹੈ ਕਿ ਇਸ ਨੂੰ ਰੇਸਿੰਗ ਵਾਲੇ BMX ਸਾਈਕਲ ਦੇ ਡਿਜ਼ਾਈਨ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਹੈ। ਇਸ ਵਿੱਚ ਕਈ ਅਜਿਹੇ ਆਧੁਨਿਕ ਫ਼ੀਚਰ ਦਿੱਤੇ ਗਏ ਹਨ ਜੋ ਤੁਸੀਂ ਹੁਣ ਤਕ ਕਿਸੇ ਹੋਰ ਈ-ਬਾਈਕ 'ਚ ਦੇਖੇ ਨਹੀਂ ਹੋਣਗੇ।
Published at : 05 Mar 2018 05:50 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
Punjab Ration Card : ਪੰਜਾਬ 'ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ, ਬਿਨਾਂ ਸਿਫ਼ਾਰਸ਼ ਘਰ-ਘਰ ਪਹੁੰਚਾਏਗੀ ਸਰਕਾਰ
ਪੰਜਾਬ
Punjab News : ਚਰਨਜੀਤ ਚੰਨੀ ਦੀ ਯਾਤਰਾ ਦੌਰਾਨ ਵਾਪਰੀ ਦੁਖਦਾਈ ਘਟਨਾ, ਬਜ਼ੁਰਗ ਦੀ ਅਚਾਨਕ ਮੌਤ
ਅੰਮ੍ਰਿਤਸਰ
Amritsar 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਪੰਜਾਬ
SAD BJP Alliance : ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ ਜਾਂ ਨਹੀਂ? ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਦਿੱਤਾ ਵੱਡਾ ਬਿਆਨ!
ਟ੍ਰੈਂਡਿੰਗ ਟੌਪਿਕ
















