ਪੜਚੋਲ ਕਰੋ
ਲਾਰਡਸ 'ਤੇ ਪਾਕਿਸਤਾਨ ਦੀ ਫਤਹਿ
Written By : ਏਬੀਪੀ ਸਾਂਝਾ | Updated at : 18 Jul 2016 11:06 AM (IST)
1/8

ਇੰਗਲੈਂਡ ਖਿਲਾਫ ਪਾਕਿਸਤਾਨ ਦੀ ਲਾਰਡਸ ਦੇ ਮੈਦਾਨ 'ਤੇ ਇਹ ਚੌਥੀ ਜਿੱਤ ਹੈ। ਮੈਚ 'ਚ 10 ਵਿਕਟ ਹਾਸਿਲ ਕਰਨ ਵਾਲੇ ਯਾਸਿਰ ਸ਼ਾਹ ਨੂੰ 'ਮੈਨ ਆਫ ਦ ਮੈਚ' ਚੁਣਿਆ ਗਿਆ। ਖਾਸ ਗੱਲ ਇਹ ਸੀ ਕਿ ਮੈਚ ਖਤਮ ਹੋਣ ਤੋਂ ਬਾਅਦ ਪਾਕਿਸਤਾਨ ਦੀ ਟੀਮ ਨੇ ਮਜ਼ੇਦਾਰ ਅੰਦਾਜ਼ 'ਚ ਡੰਡ ਕੱਡੇ ਅਤੇ ਵਿਖਾਇਆ ਕਿ ਉਨ੍ਹਾਂ ਨੂੰ ਹਰਾਉਣਾ ਆਸਾਂ ਨਹੀਂ।
2/8

ਪਾਕਿਸਤਾਨ ਦੀ ਟੀਮ ਦੂਜੀ ਪਾਰੀ 'ਚ 215 ਰਨ 'ਤੇ ਆਲ ਆਊਟ ਹੋਈ। ਕ੍ਰਿਸ ਵੋਕਸ ਨੇ ਇਸ ਪਾਰੀ ਦੌਰਾਨ 5 ਵਿਕਟ ਆਪਣੀ ਝੋਲੀ 'ਚ ਪਾਏ। 283 ਰਨ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਨੂੰ ਦੂਜੀ ਪਾਰੀ 'ਚ ਵਿੰਸ, ਬੈਲੈਂਸ ਅਤੇ ਬੇਅਰਸਟੋ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਡਿਗਦੇ ਵਿਕਟਾਂ ਵਿਚਾਲੇ ਇਹ ਬੱਲੇਬਾਜ਼ ਵੀ ਜਾਦਾ ਸਮਾਂ ਟਿਕ ਨਹੀਂ ਸਕੇ।
3/8

4/8

ਯਾਸਿਰ ਸ਼ਾਹ ਨੇ ਇੰਗਲੈਂਡ ਦੀ ਦੂਜੀ ਪਾਰੀ 'ਚ 4 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾਇਆ। ਯਾਸਿਰ ਨੇ ਮੈਚ 'ਚ ਕੁਲ 10 ਵਿਕਟ ਆਪਣੇ ਨਾਮ ਕੀਤੇ। ਇੰਗਲੈਂਡ ਨੂੰ ਜਿੱਤ ਲਈ 283 ਰਨ ਦੀ ਲੋੜ ਸੀ, ਪਰ ਇਹ ਟੀਮ ਟੀਚੇ ਤੋਂ 75 ਰਨ ਪਹਿਲਾਂ ਹੀ ਢੇਰ ਹੋ ਗਈ।
5/8

ਪਾਕਿਸਤਾਨ ਨੇ ਪਹਿਲੀ ਪਾਰੀ 'ਚ ਮਿਸਬਾਹ ਉਲ ਹੱਕ ਦੇ ਦਮਦਾਰ 114 ਰਨ ਦੇ ਸੈਂਕੜੇ ਦੇ ਆਸਰੇ 339 ਰਨ ਦਾ ਸਨਮਾਨਜਨਕ ਸਕੋਰ ਖੜਾ ਕੀਤਾ। ਪਾਕਿਸਤਾਨ ਨੂੰ ਸਭ ਤੋਂ ਵਧ ਕ੍ਰਿਸ ਵੋਕਸ ਨੇ ਪਰੇਸ਼ਾਨ ਕੀਤਾ ਅਤੇ ਪਹਿਲੀ ਪਾਰੀ ਦੌਰਾਨ 6 ਵਿਕਟ ਝਟਕੇ।
6/8

ਜਵਾਬ 'ਚ ਇੰਗਲੈਂਡ ਦੀ ਟੀਮ ਪਹਿਲੀ ਪਾਰੀ 'ਚ ਕਪਤਾਨ ਕੁੱਕ ਦੇ 81 ਰਨ ਦੀ ਦਮਦਾਰ ਪਾਰੀ ਦੇ ਬਾਵਜੂਦ 272 ਰਨ ਹੀ ਬਣਾ ਸਕੀ। ਪਾਕਿਸਤਾਨ ਦੇ ਫਿਰਕੀਬਾਜ਼ ਯਾਸਿਰ ਸ਼ਾਹ ਨੇ 6 ਵਿਕਟ ਹਾਸਿਲ ਕਰ ਇੰਗਲੈਂਡ ਨੂੰ ਆਲ ਆਊਟ ਕਰਨ 'ਚ ਖਾਸ ਭੂਮਿਕਾ ਨਿਭਾਈ।
7/8

ਪਾਕਿਸਤਾਨ ਨੇ ਇੰਗਲੈਂਡ ਨੂੰ 75 ਰਨ ਨਾਲ ਮਾਤ ਦੇਕੇ ਲਾਰਡਸ ਦੇ ਮੈਦਾਨ 'ਤੇ ਇਤਿਹਾਸਿਕ ਜਿੱਤ ਦਰਜ ਕੀਤੀ ਹੈ। ਪਾਕਿਸਤਾਨ ਨੇ ਮੈਚ ਦੇ ਚੌਥੇ ਦਿਨ ਹੀ ਜਿੱਤ ਦਰਜ ਕਰ ਲਈ।
8/8

ਮੈਚ ਦੇ ਚੌਥੇ ਦਿਨ ਇੰਗਲੈਂਡ ਨੂੰ 207 ਰਨ 'ਤੇ ਢੇਰ ਕਰ ਪਾਕਿਸਤਾਨ ਨੇ ਮੈਚ 'ਤੇ ਕਬਜਾ ਕੀਤਾ। ਇੰਗਲੈਂਡ ਨੂੰ ਆਲ ਆਊਟ ਕਰਨ 'ਚ ਪਾਕਿਸਤਾਨ ਦੇ ਗੇਂਦਬਾਜ਼ ਯਾਸਿਰ ਸ਼ਾਹ ਦਾ ਖਾਸ ਯੋਗਦਾਨ ਰਿਹਾ।
Published at : 18 Jul 2016 11:06 AM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
ਪੰਜਾਬ ਸਿਆਸਤ ਤੋਂ ਮੰਦਭਾਗੀ ਖਬਰ, ਚੰਨੀ ਦੀ ਸਾਈਕਲ ਯਾਤਰਾ 'ਚ ਸ਼ਾਮਲ ਵਰਕਰ ਦੀ ਮੌਤ, ਹਾਰਟ ਅਟੈਕ ਮਗਰੋਂ ਸਿਹਤ ਵਿਗੜੀ, ਐਡਵੋਕੇਟ ਪੁੱਤਰ ਨੇ...
ਅੰਮ੍ਰਿਤਸਰ
ਪੰਜਾਬ ਦੇ ਇਸ ਜ਼ਿਲ੍ਹੇ ‘ਚ ਨਿੱਜੀ ਗੱਡੀਆਂ 'ਤੇ ਫਲੈਸ਼ਰ ਲਾਈਟਾਂ ਅਤੇ ਹੂਟਰ ਲਾਉਣ ਤੇ ਪਾਬੰਦੀ, ਉਲੰਘਣਾ ਕਰਨ ਵਾਲਿਆਂ ਖਿਲਾਫ ਹੋਏਗੀ ਸਖ਼ਤ ਕਾਰਵਾਈ...
ਪੰਜਾਬ
ਪੰਜਾਬ 'ਚ ਵੱਡਾ ਹਾਦਸਾ, ਬੱਚਿਆਂ ਨਾਲ ਭਰੀ ਸਕੂਲ ਵੈਨ ਦੀ ਕਾਰ ਨਾਲ ਜ਼ੋਰਦਾਰ ਟੱਕਰ, ਪੈ ਗਿਆ ਚੀਕ-ਚਿਹਾੜਾ, ਫਿਰ...
ਪੰਜਾਬ
ਸਾਂਸਦ ਅੰਮ੍ਰਿਤਪਾਲ ਸਿੰਘ 3 ਘੰਟੇ ਦੀ ਪੈਰੋਲ 'ਤੇ ਆਉਣਗੇ ਘਰ, ਚਾਚਾ ਨੇ ਕਿਹਾ - ਬਾਕੀ ਰਸਮਾਂ ਵੀਡੀਓ ਕਾਨਫਰੰਸਿੰਗ ਰਾਹੀਂ...
ਟ੍ਰੈਂਡਿੰਗ ਟੌਪਿਕ





















