ਪੜਚੋਲ ਕਰੋ
ਵਿਧਾਨ ਸਭ 'ਚ ਆਪ ਦਾ ਹੰਗਾਮਾ, ਤਸਵੀਰਾਂ ਦੀ ਜ਼ੁਬਾਨੀ
Written By : ਏਬੀਪੀ ਸਾਂਝਾ | Updated at : 28 Nov 2017 07:00 PM (IST)
1/8

ਖਹਿਰਾ ਨੇ ਕਿਹਾ ਕਿ ਪਹਿਲਾਂ ਹੀ ਛੋਟੇ ਰੱਖੇ ਬੀਤੇ ਕੱਲ੍ਹ ਦਾ ਸੈਸ਼ਨ ਸ਼ਰਧਾਂਜਲੀਆਂ ਤੋਂ ਬਾਅਦ ਉਠਾ ਦਿੱਤਾ ਤੇ ਅੱਜ ਉਹ ਵਿਰੋਧੀ ਧਿਰ ਨੂੰ ਨਾ ਬੋਲਣ ਦੇਣ ਦੇ ਰੋਸ ਵਜੋਂ ਸਦਨ ਵਿੱਚੋਂ ਜਾ ਰਹੇ ਹਨ।
2/8

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜ਼ਲਾਸ ਦਾ ਦੂਜਾ ਦਿਨ ਅੱਜ ਹੰਗਾਮੇ ਦੀ ਭੇਟ ਚੜ੍ਹ ਗਿਆ। ਵਿਧਾਨ ਸਭਾ ਸੈਸ਼ਨ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸੈਸ਼ਨ ਵਿੱਚੋਂ ਵਾਕਆਊਟ ਕੀਤਾ।
3/8

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨ ਕਰਜ਼ਾ ਮਾਫ਼ੀ ਤੇ ਪੰਜਾਬ ਦੇ ਹੋਰ ਬਹੁਤ ਸਾਰੇ ਮਾਮਲੇ ਹਨ ਪਰ ਪੰਜਾਬ ਸਰਕਾਰ ਇਨਾਂ ਮਾਮਲਿਆਂ ਬਾਰੇ ਪੰਜਾਬ ਵਿਧਾਨ ਸਭਾ ਵਿੱਚ ਚਰਚਾ ਕਰਨ ਤੋਂ ਭੱਜ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਅੱਜ ਢਾਈ ਵਜੇ ਚੱਲਣਾ ਸੀ ਪਰ ਹੰਗਾਮੇ ਕਾਰਨ ਸੈਸ਼ਨ ਢਾਈ ਘੰਟੇ ਪਹਿਲਾਂ ਹੀ ਉਠਾ ਦਿੱਤਾ।
4/8

ਇਸ ਦੇ ਨਾਲ ਹੀ ਮੰਤਰੀ ਨਵਜੋਤ ਸਿੰਘ ਸਿੱਧੂ, ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਰਾਜਾ ਵੜਿੰਗ ਨੇ ਵਿਰੋਧੀਆਂ ‘ਤੇ ਇਲਜ਼ਾਮ ਲਾਏ ਕਿ ਇਹ ਉਹ ਤਾਂ ਕਿਸੇ ਮਸਲੇ ‘ਤੇ ਗੱਲ ਕਰਨਾ ਹੀ ਨਹੀਂ ਚਾਹੁੰਦੇ ਸਿਰਫ਼ ਹੰਗਾਮਾ ਕਰਨਾ ਚਾਹੁੰਦੇ ਹਨ।
5/8

ਅੱਧੇ ਘੰਟੇ ਦੇ ਰੌਲੇ-ਰੱਪੇ ਤੋਂ ਬਾਅਦ ਸਪੀਕਰ ਨੇ ਸਾਢੇ 10 ਵਜੇ ਅੱਧੇ ਘੰਟੇ ਲਈ ਸੈਸ਼ਨ ਉਠਾ ਦਿੱਤਾ। ਇਸ ਮੌਕੇ ਕੈਪਟਨ ਨੇ ਕਿਹਾ ਕਿ ਸੈਸ਼ਨ ਦੇ ਇੱਕ ਦਿਨ ‘ਤੇ 70 ਲੱਖ ਰੁਪਇਆ ਖ਼ਰਚ ਆਉਂਦਾ ਹੈ। ‘ਆਪ’-ਅਕਾਲੀ ਦਲ ਵਾਲੇ ਇਹ ਪੈਸੇ ਦਾ ਨੁਕਸਾਨ ਕਰ ਰਹੇ ਹਨ।
6/8

ਸਵੇਰੇ 10 ਵਜੇ ਸੈਸ਼ਨ ਸ਼ੁਰੂ ਹੋਇਆ ਤਾਂ ਉਦੋਂ ਹੀ ਅਕਾਲੀ ਦਲ ਤੇ ਭਾਜਪਾ ਵਿਧਾਇਕਾਂ ਨੇ ਪ੍ਰਸ਼ਨ ਕਾਲ ਦੌਰਾਨ ਹੀ ਇਹ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ ਕਿ ਸੈਸ਼ਨ ਕਾਲ ਵਿੱਚ ਵਾਧਾ ਕੀਤਾ ਜਾਵੇ। ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਸਾਹਮਣੇ ਵੈੱਲ ਵਿੱਚ ਜਾ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
7/8

ਉਨ੍ਹਾਂ ਉਸ ਤੋਂ ਪਹਿਲਾਂ ਪੰਜਾਬੀ ਭਾਸ਼ਾ ਨੂੰ ਸੜਕਾਂ ਦੇ ਸਾਈਨ ਬੋਰਡਾਂ ‘ਤੇ ਲਿਖਣ ਦੀ ਮੰਗ ਵੀ ਉਠਵਾਈ।
8/8

ਇਸ ਮਾਮਲੇ ਬਾਰੇ ਆਮ ਆਦਮੀ ਪਾਰਟੀ ਦੇ ਆਗੂ ਸਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਮਾਮਲਿਆਂ ਬਾਰੇ ਵਿਧਾਨ ਸਭਾ ਵਿੱਚ ਚਰਚਾ ਦੀ ਲੋੜ ਹੈ। ਇਸ ਕਾਰਨ ਸੈਸ਼ਨ ਵਿੱਚ ਵਾਧਾ ਕਰਨਾ ਜ਼ਰੂਰੀ ਸੀ, ਪਰ ਸੱਤਾਧਾਰੀ ਤਾਂ ਸੈਸ਼ਨ ਦੀ ਕਾਰਵਾਈ ਹੀ ਟਾਲ ਦਿੱਤੀ।
Published at : 28 Nov 2017 07:00 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
ਪੰਜਾਬ ਤੋਂ ਬੁਰੀ ਖਬਰ, 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਾ ਐਕਸੀਡੈਂਟ; ਜਾਣੋ ਹਾਦਸੇ ਦਾ ਕਿਵੇਂ ਸ਼ਿਕਾਰ ਹੋਏ?
ਪੰਜਾਬ
ਪੰਜਾਬ ਤੋਂ ਵੱਡੀ ਖਬਰ, ED ਵੱਲੋਂ ਕਈ ਥਾਵਾਂ 'ਤੇ ਛਾਪੇਮਾਰੀ, ਸਟੋਨ ਕਰੈਸ਼ਰ ਕਾਰੋਬਾਰੀ ਤੇ ਪ੍ਰਾਪਰਟੀ ਡੀਲਰ ਦੇ 5 ਟਿਕਾਣਿਆਂ ਨੂੰ ਘੇਰਿਆ; ਇੰਡਸਟਰੀ 'ਚ ਮੱਚਿਆ ਹੜਕੰਪ...
ਜਲੰਧਰ
ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਹਾਈ ਅਲਰਟ 'ਤੇ ਜਲੰਧਰ, ਕੈਂਟ ਰੇਲਵੇ ਸਟੇਸ਼ਨ ਸਣੇ ਚੱਪੇ-ਚੱਪੇ 'ਤੇ ਪੁਲਿਸ ਅਤੇ ਡੌਗ ਸਕੁਐਡ ਤਾਇਨਾਤ...
ਪੰਜਾਬ
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਝਟਕਾ: ਸੀਨੀਅਰ ਆਗੂ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ...
ਟ੍ਰੈਂਡਿੰਗ ਟੌਪਿਕ






















