ਮੀਟਿੰਗ ਦੌਰਾਨ ਵਫ਼ਦ ਦੀ ਅਗਵਾਈ ਕਰ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਦੇ ਨਾਂ ਭੇਜੀ ਚਿੱਠੀ ਗ੍ਰਹਿ ਮੰਤਰੀ ਨੂੰ ਸੌਪੀ। ਇਸ ਵਫ਼ਦ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਕੁਲਦੀਪ ਸਿੰਘ ਵੈਦ ਤੇ ਕੁਲਬੀਰ ਸਿੰਘ ਜੀਰਾ ਤੇ ਵਿਸ਼ੇਸ਼ ਸਕੱਤਰ ਪਲਾਨਿੰਗ ਡੀਐਸ ਮਾਂਗਟ ਸ਼ਾਮਲ ਸਨ।