ਪੜਚੋਲ ਕਰੋ
ਅਮਰੀਕਾ 'ਚ ਸਿੱਖਾਂ ਦਾ ਵੱਡਾ ਮਾਅਰਕਾ
Written By : ਏਬੀਪੀ ਸਾਂਝਾ | Updated at : 23 Jun 2017 05:54 PM (IST)
1/7

ਇਸ ਪ੍ਰਾਪਤੀ ਦਾ ਸਹਿਰਾ ਵਾਸ਼ਿੰਗਟਨ ਵਿੱਚ ਐਫਬੀਆਈ ਡਾਇਰੈਕਟਰ ਆਫ ਕਮਿਊਨਿਟੀ ਲੀਡਰਸ਼ਿਪ ਐਵਾਰਡ ਹਾਸਲ ਕਰਨ ਵਾਲੇ ਸਿੱਖ ਨੌਜਵਾਨ ਸਵਰਨਜੀਤ ਸਿੰਘ ਖਾਲਸਾ ਸਮੇਤ ਨਾਰਵਿਚ ਦੇ ਸਮੁੱਚੇ ਸਿੱਖ ਭਾਈਚਾਰੇ ਨੂੰ ਜਾਂਦਾ ਹੈ।
2/7

ਇਸ ਦੇ ਨਾਲ ਹੀ ਸਿੱਖੀ ਬਾਰੇ ਜਾਣਨ ਦੇ ਉਤਸੁਕ ਲੋਕਾਂ ਨੂੰ ਵੈੱਬਸਾਈਟ ਬਾਰੇ ਵੀ ਦੱਸਿਆ ਗਿਆ ਹੈ। ਪੰਜਾਬੀ ਭਾਸ਼ਾ ਨੂੰ ਸ਼ਹਿਰ ਵਿੱਚ ਮਾਨਤਾ ਦੇਣ ਲਈ ਸਿੱਖ ਭਾਈਚਾਰੇ ਨੇ ਮੇਅਰ ਡਬ ਹਿੰਚੇ ਤੇ ਸਿਟੀ ਕੌਂਸਲ ਮੈਂਬਰ ਐਚ. ਟਕਰ ਬਰੈਡਾਕ ਦਾ ਖਾਸ ਤੌਰ 'ਤੇ ਧੰਨਵਾਦ ਕੀਤਾ।
3/7

ਸਵਰਨਜੀਤ ਸਿੰਘ ਨੇ ਅਮਰੀਕਾ ਵਿੱਚ ਵੱਸਦੀ ਸਮੂਹ ਸਿੱਖ ਸੰਗਤ ਨੂੰ ਅਪੀਲ ਵੀ ਕੀਤੀ ਹੈ ਕਿ ਸਾਰੇ ਸ਼ਹਿਰਾਂ ਵਿੱਚ ਵੱਸਦੇ ਸਿੱਖ ਆਪਣੀ ਮਾਂ ਬੋਲੀ ਨੂੰ ਮਾਨਤਾ ਦਿਵਾਉਣ ਲਈ ਯਤਨ ਕਰਨ ਤੇ ਇਸ ਕਾਰਜ ਲਈ ਉਹ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਸਵਰਨਜੀਤ ਸਿੰਘ ਨਾਲ ਸੰਪਰਕ ਕਰ ਸਕਦੇ ਹਨ। ਆਊਟਸਟੈਂਡਿੰਗ ਕਮਿਊਨਿਟੀ ਐਵਾਰਡ ਹਾਸਲ ਕਰਨ ਵਾਲੇ ਸਿਮਰਨਜੀਤ ਸਿੰਘ ਨਾਰਵਿਚ ਸਿਟੀ ਪਲਾਨ ਕਮਿਸ਼ਨ ਦੇ ਮੈਂਬਰ, ਨਾਰਵਿਚ ਏਰੀਆ ਕਲਰਜੀ ਐਸੋਸੀਏਸ਼ਨ ਦੇ ਮੈਂਬਰ ਤੇ ਇੰਟਰਨੈਸ਼ਨਲ ਸਿੱਖ ਸੇਵਕ ਸੁਸਾਇਟੀ ਦੇ ਵੀ ਮੈਂਬਰ ਹਨ।
4/7

ਪੰਜਾਬੀ ਨੂੰ ਮਾਨਤਾ ਮਿਲਣ ਦਾ ਸਬੂਤ ਨਾਰਵਿਚ ਸ਼ਹਿਰ ਦੀਆਂ ਸਾਰੀਆਂ ਸਵਾਗਤ ਵਾਲੀਆਂ ਥਾਵਾਂ 'ਤੇ ਪੰਜਾਬੀ ਭਾਸ਼ਾ ਵਿੱਚ ਲਿਖੇ 'ਜੀ ਆਇਆਂ ਨੂੰ' ਦੇ ਬੋਰਡ ਹਨ। ਇਹ ਬੋਰਡ ਸ਼ਹਿਰ ਵਿੱਚ ਪੱਕੇ ਤੌਰ 'ਤੇ ਲਾਏ ਗਏ ਹਨ।
5/7

ਵਾਸ਼ਿੰਗਟਨ: ਕਨੈਕਟੀਕਟ ਅਮਰੀਕਾ ਦਾ ਪਹਿਲਾ ਅਜਿਹਾ ਸ਼ਹਿਰ ਬਣ ਗਿਆ ਹੈ ਜਿੱਥੇ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਨੂੰ ਮਾਨਤਾ ਮਿਲੀ ਹੈ।
6/7

ਬੋਰਡ ਵਿੱਚ ਪੰਜਾਬੀ ਨੂੰ ਅਹਿਮ ਥਾਂ ਦਿੰਦਿਆਂ ਨਾਲ ਅਰਬੀ, ਚੀਨੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਵਿੱਚ ਵੀ ਕੁਝ ਸ਼ਬਦ ਲਿਖੇ ਗਏ ਹਨ। ਬੋਰਡ 'ਤੇ ਲਿਖਿਆ ਗਿਆ ਹੈ ਕਿ ਪੰਜਾਬੀ ਸਿੱਖਾਂ ਦੀ ਕੌਮੀ ਭਾਸ਼ਾ ਹੈ।
7/7

ਸਵਰਨਜੀਤ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੀ ਹਰ ਗਲੀ ਵਿੱਚ ਪੰਜਾਬੀ ਭਾਸ਼ਾ ਦੇ ਸਵਾਗਤੀ ਬੋਰਡ ਲਾਏ ਜਾਣਗੇ। ਪੰਜਾਬੀ ਭਾਸ਼ਾ ਵਿੱਚ ਲਿਖੇ ਇਸ ਬੋਰਡ ਨੂੰ ਸਵਰਨਜੀਤ ਸਿੰਘ ਨੇ ਖੁਦ ਡਿਜ਼ਾਈਨ ਕੀਤਾ ਹੈ। ਬੋਰਡ ਵਿੱਚ ਸਾਰੀਆਂ ਭਾਸ਼ਾਵਾਂ ਨੂੰ ਥਾਂ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਪ੍ਰਚਾਰਨ ਦਾ ਯਤਨ ਕੀਤਾ ਹੈ।
Published at : 23 Jun 2017 05:54 PM (IST)
Sponsored Links by Taboola
ਟਾਪ ਹੈਡਲਾਈਨ
ਦੇਸ਼
ਸਿਆਸੀ ਜਗਤ ਤੋਂ ਮੰਦਭਾਗੀ ਖਬਰ, ਕਾਂਗਰਸ ਦੇ ਸੀਨੀਅਰ ਆਗੂ ਦਾ ਦੇਹਾਂਤ; ਪਾਰਟੀ 'ਚ ਪਸਰਿਆ ਮਾਤਮ...
ਆਟੋ
ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ 3000 ਰੁਪਏ 'ਚ ਅਨਲੀਮਿਟਿਡ ਟੋਲ ਕਰਾਸਿੰਗ, ਜਾਣੋ ਕਿਵੇਂ ਅਤੇ ਕਿਸਨੂੰ ਮਿਲੇਗਾ Fastag ਦਾ ਇਹ ਪਾਸ?
ਕਾਰੋਬਾਰ
ਦਿੱਲੀ 'ਚ ਅੱਜ ਵੱਡਾ ਪ੍ਰਦਰਸ਼ਨ! ਕੀ ਰਹੇਗਾ ਬੰਦ ਅਤੇ ਕੀ ਖੁੱਲ੍ਹਾ, ਜਾਣੋ ਇਕੱਲੀ-ਇਕੱਲੀ ਗੱਲ
ਕ੍ਰਿਕਟ
IPL 2027 ਤੋਂ ਪਹਿਲਾਂ CSK ਨੂੰ ਲੱਗਿਆ ਵੱਡਾ ਝਟਕਾ, ਦਿੱਗਜ ਨੇ 8 ਸਾਲਾਂ ਬਾਅਦ ਛੱਡੀ ਟੀਮ
ਟ੍ਰੈਂਡਿੰਗ ਟੌਪਿਕ





















