ਪੜਚੋਲ ਕਰੋ
ਮੋਦੀ ਸਰਕਾਰ ਵਿੱਚ ਕਦੋਂ-ਕਦੋਂ ਤੇ ਕਿੰਨੇ ਰੇਲ ਹਾਦਸੇ ਹੋਏ, ਵੇਖੋ ਤਸਵੀਰਾਂ
Written By : ਏਬੀਪੀ ਸਾਂਝਾ | Updated at : 20 Aug 2017 05:30 PM (IST)
1/8

4 ਮਈ 2014 ਨੂੰ ਦਿਵਾ ਸਾਵੰਤਵਾਦੀ ਪੈਸੇਂਜਰ ਟ੍ਰੇਨ ਆਪਣੀ ਲੀਹ ਤੋਂ ਉੱਤਰ ਗਈ ਸੀ। ਹਾਦਸੇ ਵਿੱਚ 20 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ।
2/8

26 ਮਈ 2014 ਨੂੰ ਯੂ.ਪੀ. ਦੇ ਹੀ ਸੰਤ ਕਬੀਰ ਨਗਰ ਵਿੱਚ ਗੋਰਖਾਧਾਮ ਐਕਸਪ੍ਰੈਸ ਨੇ ਇੱਕ ਮਾਲ-ਗੱਡੀ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿੱਚ 25 ਲੋਕ ਹਲਾਕ ਹੋ ਗਏ ਸਨ।
3/8

20 ਮਾਰਚ 2015 ਨੂੰ ਉੱਤਰ ਪ੍ਰਦੇਸ਼ ਵਿੱਚ ਰਾਏਬਰੇਲੀ ਦੇ ਬਛਰਾਂਵਾ ਵਿੱਚ ਜਨਤਾ ਐਕਸਪ੍ਰੈਸ ਲੀਹੋਂ ਲੱਥ ਗਈ ਸੀ। ਇਸ ਹਾਦਸੇ ਵਿੱਚ 32 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 150 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ।
4/8

20 ਨਵੰਬਰ 2016 ਨੂੰ ਉੱਤਰ ਪ੍ਰਦੇਸ਼ ਵਿੱਚ ਕਾਨਪੁਰ ਦੇਹਾਤ ਦੇ ਪੁਖਰਾਇਆਂ ਵਿੱਚ ਇੰਦੌਰ-ਪਟਨਾ ਐਕਸਪ੍ਰੈਸ ਟ੍ਰੇਨ ਦੇ 14 ਡੱਬੇ ਰੇਲ ਲਾਈਨ ਤੋਂ ਉੱਤਰ ਗਏ ਸਨ। ਇਸ ਭਿਆਨਕ ਹਾਦਸੇ ਵਿੱਚ 150 ਲੋਕਾਂ ਦੀ ਮੌਤ ਹੋ ਗਈ ਸੀ ਅਤੇ 260 ਲੋਕ ਜ਼ਖ਼ਮੀ ਹੋ ਗਏ ਸਨ।
5/8

28 ਦਸੰਬਰ 2016 ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਨਜ਼ਦੀਕ ਅਜਮੇਰ-ਸਿਆਲਦਾਹ ਐਕਸਪ੍ਰੈਸ ਦੇ 15 ਕੋਚ ਲੀਹੋਂ ਉੱਤਰ ਗਏ ਸਨ। ਇਸ ਹਾਦਸੇ ਵਿੱਚ 40 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ।
6/8

21 ਜਨਵਰੀ 2017 ਨੂੰ ਕੁਨੇਰੂ ਵਿੱਚ ਜਗਦਲਪੁਰ-ਭੁਵਨੇਸ਼ਵਰ ਹੀਰਾਖੰਡ ਐਕਸਪ੍ਰੈਸ ਟ੍ਰੇਨ ਦੀਆਂ ਬੋਗੀਆਂ ਰੇਲ ਲਾਈਨ ਤੋਂ ਉੱਤਰ ਗਈਆਂ ਸਨ। ਇਸ ਭਿਆਨਕ ਹਾਦਸੇ ਵਿੱਚ 40 ਲੋਕਾਂ ਦੀ ਮੌਤ ਹੋ ਗਈ ਸੀ ਅਤੇ 68 ਲੋਕ ਜ਼ਖ਼ਮੀ ਹੋ ਗਏ ਸਨ।
7/8

30 ਮਾਰਚ 2017 ਨੂੰ ਯੂ.ਪੀ. ਦੇ ਹੀ ਮਹੋਬਾ ਵਿੱਚ ਮਹਾਕੌਸ਼ਲ ਐਕਸਪ੍ਰੈਸ ਟ੍ਰੇਨ ਦੇ ਡੱਬੇ ਲੀਹ ਤੋਂ ਉੱਤਰ ਗਏ ਸਨ। ਇਸ ਹਾਦਸੇ ਵਿੱਚ 50 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਸਨ।
8/8

ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਦੇ ਖਤੌਲੀ ਵਿੱਚ ਕੱਲ੍ਹ ਕਲਿੰਗਾ-ਉਤਕਲ ਐਕਸਪ੍ਰੈਸ ਦੇ 12 ਡੱਬੇ ਲੀਹ ਤੋਂ ਉੱਤਰ ਗਏ। ਇਸ ਰੇਲ ਹਾਦਸੇ ਵਿੱਚ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ 92 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ। ਮੋਦੀ ਸਰਕਾਰ ਵਿੱਚ ਇਹ ਪਹਿਲਾ ਰੇਲ ਹਾਦਸਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸਾਲ 2014 ਤੋਂ ਬਾਅਦ ਕਈ ਵੱਡੇ ਰੇਲ ਹਾਦਸੇ ਹੋ ਚੁੱਕੇ ਹਨ। ਜਾਣੋ ਮੋਦੀ ਸਰਕਾਰ ਵਿੱਚ ਕਦੋਂ-ਕਦੋਂ ਹੋਏ ਇਹ ਹਨ ਰੇਲ ਹਾਦਸੇ।
Published at : 20 Aug 2017 05:30 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
Punjab Voter List 2026 : ਪੰਜਾਬ 'ਚ SIR ਤੋਂ ਬਾਅਦ ਸਾਢੇ 13 ਲੱਖ ਵੋਟਰਾਂ ਦੇ ਨਾਂ ਕੱਟੇ, ਫਾਈਨਲ ਵੋਟਰ ਸੂਚੀ ਜਾਰੀ, ਜਾਣੋ ਕਿਵੇਂ ਚੈੱਕ ਕਰਨਾ ਆਪਣਾ ਨਾਂ
ਆਟੋ
Geyser Safety Tips : ਸਰਦੀਆਂ 'ਚ ਪਹਿਲੀ ਵਾਰ ਗੀਜ਼ਰ ਚਲਾਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਇਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
ਅੰਮ੍ਰਿਤਸਰ
ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
ਵਿਸ਼ਵ
ਵੱਡੀ ਗਿਣਤੀ ’ਚ ਲੋਕਾਂ ਨੇ CM ਦੀ ਰਿਹਾਇਸ਼ ਨੂੰ ਪਾਇਆ ਘੇਰਾ, ਮੋਬਾਈਲ ਫੋਨ ਨੈੱਟਵਰਕ ਵੀ ਹੋਏ ਠੱਪ, ਪਾਕਿਸਤਾਨ ’ਚ ਐਮਰਜੈਂਸੀ ਦਾ ਐਲਾਨ; ਜਾਣੋ ਕਿਉਂ ਮੱਚਿਆ ਹਾਹਾਕਾਰ...
ਟ੍ਰੈਂਡਿੰਗ ਟੌਪਿਕ
















