ਪੜਚੋਲ ਕਰੋ
ਕਿਸ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ ?
Written By : ਏਬੀਪੀ ਸਾਂਝਾ | Updated at : 07 Feb 2018 06:29 PM (IST)
1/7

Happy Rose Day (Lavender Rose): ਲਵੈਂਡਰ ਰੋਜ਼ ਉਂਝ ਤਾਂ ਬਹੁਤ ਘੱਟ ਥਾਂ ਤੇ ਮਿਲਦਾ ਹੈ। ਜੇਕਰ ਤੁਸੀਂ ਰੋਜ਼ ਡੇਅ ਦੇ ਦਿਨ ਆਪਣੇ ਪਿਆਰ ਲਈ ਕੁਝ ਅਨੋਖਾ ਕਰਨਾ ਚਾਹੁੰਦੇ ਹੋ ਤਾਂ ਲਵੈਂਡਰ ਰੋਜ਼ ਲੈ ਕੇ ਜੋ ਕਿਉਂਕਿ ਇਸ ਦੀ ਸੁੰਦਰਤਾ ਦੇ ਨਾਲ-ਨਾਲ ਇਸ ਦੀ ਖੁਸ਼ਬੂ ਵੀ ਬਹੁਤ ਲਾਜਵਾਬ ਹੁੰਦੀ ਹੈ।
2/7

Happy Rose Day (Orange Rose): ਓਰੈਂਜ ਕਲਰ ਭਾਵਨਾ ਦਾ ਸੁਨੇਹਾ ਦਿੰਦਾ ਹੈ। ਇਹ ਗੂਹੜੇ ਰੰਗ ਦੇ ਖਿੜਦੇ ਜਨੂੰਨ ਨੂੰ ਦਰਸਾਉਂਦਾ ਹੈ। ਜੇਕਰ ਤੁਸੀਂ ਆਪਣੇ ਪਿਆਰ ਲਈ ਬਹੁਤ ਮਜ਼ਬੂਤ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ਰੈੱਡ ਰੋਜ਼ ਨਾਲ ਔਰੇਂਜ ਰੋਜ਼ ਵੀ ਪਾਰਟਨਰ ਨੂੰ ਦਿਓ।
3/7

Happy Rose Day (Pink Rose ): ਖੁਸ਼ੀ, ਰੋਮਾਂਸ, ਪ੍ਰਸ਼ੰਸਾ, ਮਿਠਾਸ, ਧੰਨਵਾਦ ਇਨ੍ਹਾਂ ਲਈ ਪਿੰਕ ਰੋਜ਼ ਸਭ ਤੋਂ ਵੱਧ ਚੰਗਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵੈਲੈਨਟਾਈਨ ਨੂੰ ਇੱਕ ਵੱਖ ਤਰੀਕੇ ਨਾਲ ਮਨਾਉਂਦੇ ਹੋ ਤਾਂ ਤੁਸੀਂ ਆਪਣੇ ਜੀਵਨ ਸਾਥੀ ਨੂੰ ਪਿੰਕ ਰੋਜ਼ ਦੇ ਸਕਦੇ ਹੋ ਤੇ ਉਸ ਨੂੰ ਆਪਣੇ ਜੀਵਨ ਵਿੱਚ ਖੁਸ਼ੀਆਂ ਭਰਨ ਦੇ ਲਈ ਥੈਂਕਸ ਕਰ ਸਕਦੇ ਹੋ।
4/7

Happy Rose Day (Yellow Rose): ਪੀਲਾ ਰੰਗ ਉਤਸਾਹ ਤੇ ਦੋਸਤੀ ਨੂੰ ਦਰਸਾਉਂਦਾ ਹੈ। ਤੁਸੀਂ ਆਪਣੇ ਦੋਸਤ ਨੂੰ ਇਹ ਯੈਲੋ ਰੋਜ਼ ਦੇ ਸਕਦੇ ਹੋ। ਸਾਵਧਾਨ ਰਹੋ ਕਿ ਪੀਲੇ ਗੁਲਾਬ ਨੂੰ ਬੇਵਫ਼ਾਈ ਲਈ ਵੀ ਜਾਣਿਆ ਜਾਂਦਾ ਹੈ। ਜੇਕਰ ਤੁਸੀਂ ਆਪਣੇ ਪਾਰਟਨਰ ਨਾਲ ਰਿਸ਼ਤਾ ਖ਼ਤਮ ਕਰਨਾ ਹੈ ਤਾਂ ਉਸ ਨੂੰ ਪੀਲਾ ਗੁਲਾਬ ਦੇ ਕੇ ਬ੍ਰੇਕਅੱਪ ਕਰ ਸਕਦੇ ਹੋ।
5/7

Happy Rose Day (white Rose): ਸਫੇਦ ਗੁਲਾਬ ਪਵਿੱਤਰਤਾ, ਸ਼ੁੱਧਤਾ ਤੇ ਮਾਸੂਮੀਅਤ ਨੂੰ ਦਰਸਾਉਂਦਾ ਹੈ। ਇਹ ਸਭ ਤੋਂ ਵਧੇਰੇ ਵਿਆਹਾਂ ਵੇਲੇ ਵਰਤੇ ਜਾਂਦੇ ਹਨ। ਸਫੇਦ ਗੁਲਾਬ ਦੇ ਰੂਪ ਵਿੱਚ ਬਹੁਤ ਹੀ ਸੁੰਦਰ ਲੱਗਦਾ ਹੈ। ਜੇਕਰ ਤੁਹਾਡਾ ਪਾਰਟਨਰ ਨਾਲ ਮਨ-ਮੁਟਾਅ ਹੋ ਜਾਂਦਾ ਹੈ ਤਾਂ ਅੱਜ ਤੁਸੀਂ ਉਸ ਨੂੰ ਵਾਈਟ ਰੋਜ਼ ਦੇ ਕੇ ਮਨਾ ਸਕਦੇ ਹੋ।
6/7

Happy Rose Day (Red Rose): ਅਸੀਂ ਜਦ ਵੀ ਰੋਜ਼ ਬਾਰੇ ਸੋਚਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਵਿੱਚ ਰੈੱਡ ਰੋਜ਼ ਆਉਂਦਾ ਹੈ। ਰੈੱਡ ਰੋਜ਼ ਪਿਆਰ ਨੂੰ ਦਰਸਾਉਂਦਾ ਹੈ। ਇਸ ਲਈ ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਜਾਂ ਕਿਸੇ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਉਸ ਨੂੰ ਪਸੰਦ ਕਰਦੇ ਹੋ ਤਾਂ ਅੱਜ ਉਸ ਨੂੰ ਲਾਲ ਗੁਲਾਬ ਦਿਓ।
7/7

Happy Rose Day: ਅੱਜ ਤੋਂ ਸ਼ੁਰੂਆਤ ਹੁੰਦੀ ਹੈ ਵੈਲੈਨਟਾਈਨ ਵੀਕ ਦੀ। ਵੈਲੈਨਟਾਈਨ ਵੀਕ ਦੀ ਸ਼ੁਰੂਆਤ ਰੋਜ਼ ਡੇਅ ਤੋਂ ਹੁੰਦੀ ਹੈ। ਰੋਜ਼ ਡੇਅ ਦਾ ਮਤਲਬ ਸਿਰਫ ਲਾਲ ਗੁਲਾਬ ਨਹੀਂ ਬਲਕਿ ਇਸ ਦਿਨ ਲੋਕ ਆਪਣੇ ਸਭ ਤੋਂ ਕਰੀਬੀਆਂ ਨੂੰ ਵੀ ਵੱਖ-ਵੱਖ ਰੰਗਾਂ ਦੇ ਗੁਲਾਬ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਰੋਜ਼ ਡੇਅ ਮੌਕੇ ਦੱਸ ਰਹੇ ਹਾਂ ਕਿ ਰੋਜ਼ ਦਾ ਅਸਲ ਮਤਲਬ ਕੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਸ ਨੂੰ ਕਿਸ ਰੰਗ ਦਾ ਫੁੱਲ ਦੇ ਸਕਦੇ ਹੋ। ਨਾਲ ਹੀ ਜਾਣੋ ਹਰ ਰੰਗ ਦੇ ਗੁਲਾਬ ਦੀਆਂ ਵੱਖ-ਵੱਖ ਖ਼ਾਸੀਅਤਾਂ।
Published at : 07 Feb 2018 06:29 PM (IST)
Sponsored Links by Taboola
ਟਾਪ ਹੈਡਲਾਈਨ
ਮਨੋਰੰਜਨ
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਦੇਸ਼
ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਕਾਰੋਬਾਰ
Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
ਧਰਮ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
ਟ੍ਰੈਂਡਿੰਗ ਟੌਪਿਕ




















