ਪੜਚੋਲ ਕਰੋ
ਕੀ ਰੰਗ ਲਿਆਏਗਾ ਅਕਾਲੀ ਦਲ ਵੱਲੋਂ ਭੁੱਲ ਬਖਸ਼ਾਉਣ ਦਾ ਪੈਂਤੜਾ?
Written By : ਏਬੀਪੀ ਸਾਂਝਾ | Updated at : 08 Dec 2018 12:21 PM (IST)
1/8

ਵਿਰੋਧੀ ਧਿਰ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਨੂੰ ਵੰਗਾਰਦਿਆਂ ਕਿਹਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭੁੱਲਾਂ ਬਖ਼ਸ਼ਾਉਣ ਤੋਂ ਪਹਿਲਾਂ ਸੰਗਤ ਸਾਹਮਣੇ ਆਪਣੇ ਗੁਨਾਹਾਂ ਨੂੰ ਕਬੂਲ ਕਰਨ।
2/8

ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਹੁਣ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਹੁਣ ਮੁਆਫ਼ੀ ਮੰਗਣਾ ਸਿਰਫ਼ ਦਿਖਾਵਾ ਹੈ ਤਾਂ ਜੋ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਡਿੱਗ ਰਹੀ ਸਾਖ਼ ਨੂੰ ਬਚਾਇਆ ਜਾ ਸਕੇ।
3/8

ਉਧਰ, ਪਾਰਟੀ ’ਚੋਂ ਕੱਢੇ ਗਏ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪਹਿਲਾਂ ਹੀ ਅਜਿਹੀ ਖਿਮਾ ਦੀ ਮੰਗ ਕੀਤੀ ਗਈ ਸੀ ਪਰ ਉਸ ਵੇਲੇ ਉਨ੍ਹਾਂ ਦੀ ਮੰਗ ਨੂੰ ਦਰਕਿਨਾਰ ਕਰ ਦਿੱਤਾ ਗਿਆ।
4/8

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਹੈ ਕਿ ਪਹਿਲਾਂ ਇਹ ਤੈਅ ਕੀਤਾ ਜਾਣਾ ਚਾਹੀਦਾ ਹੈ ਕਿ ਅਕਾਲੀ ਲੀਡਰ ਕਿਹੜੀ-ਕਿਹੜੀ ਗਲਤੀ ਤੇ ਅਵੱਗਿਆ ਦੀ ਮੁਆਫ਼ੀ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਕੀ ਹੁਣ ਅਕਾਲੀ ਦਲ ਮੰਨ ਰਿਹਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੰਥਕ ਸੰਕਟ ਲਈ ਉਹ ਹੀ ਜ਼ਿੰਮੇਵਾਰ ਹਨ।
5/8

ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ, ਵਿਧਾਇਕ, ਕੋਰ ਕਮੇਟੀ ਦੇ ਮੈਂਬਰ, ਜ਼ਿਲ੍ਹਾ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਹਾਜ਼ਰ ਹੋਏ।
6/8

ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਲੀਡਰਾਂ ਨੇ ਅੱਜ ਆਪਣੀ ਸਰਕਾਰ ਵੇਲੇ ਹੋਈਆਂ ਭੁੱਲਾਂ ਬਖਸਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਖੰਡ ਪਾਠ ਆਰੰਭ ਕਰਾਇਆ।
7/8

ਉਧਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਿਮਾ ਜਾਚਣਾ ਕਰਨ 'ਤੇ ਵੱਡੇ ਸਵਾਲ ਉੱਠੇ ਹਨ। ਸਿੱਖ ਬੁੱਧੀਜੀਵੀ ਤੇ ਵਿਰੋਧੀ ਧਿਰਾਂ ਸਵਾਲ ਕਰ ਰਹੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਵੀਕਾਰ ਲਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੰਥਕ ਸੰਕਟ ਲਈ ਉਹ ਹੀ ਜ਼ਿੰਮੇਵਾਰ ਹਨ।
8/8

ਬਾਦਲ ਪਰਿਵਾਰ ਸਣੇ ਅਕਾਲੀ ਲੀਡਰਾਂ ਨੇ ਜੋੜਿਆਂ ਦੀ ਸੇਵਾ ਵੀ ਕੀਤੀ। ਇਸ ਮੌਕੇ ਸੁਖਬੀਰ ਬਾਦਲ ਦਾ ਦਾਹੜਾ ਖੁੱਲ੍ਹ ਹੋਇਆ ਸੀ। ਬਾਦਲ ਪਰਿਵਾਰ ਅਗਲੇ ਤਿੰਨ ਦਿਨ ਇੱਥੇ ਹੀ ਰਹਿ ਕੇ ਸੇਵਾ ਕਰੇਗਾ। ਅਕਾਲੀ ਦਲ ਨੇ ਇਹ ਫੈਸਲਾ ਸਿੱਖਾਂ ਦੀ ਵਧ ਰਹੀ ਨਾਰਾਜ਼ਗੀ ਮਗਰੋਂ ਲਿਆ ਹੈ।
Published at : 08 Dec 2018 12:21 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
Punjab Police ਦਾ ਮੁਲਾਜ਼ਮ ਹੀ ਨਿਕਲਿਆ ਨਸ਼ੇ ਦਾ ਸੌਦਾਗਰ! BSF ਨੇ 15 ਕਿਲੋ ਹੈਰੋਇਨ ਸਮੇਤ ਫੜਿਆ
ਸਿਹਤ
Health News : ਸਿਰਦਰਦ ਦੇ ਨਾਲ ਆਉਂਦੇ ਹਨ ਚੱਕਰ ? ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਤਕਨਾਲੌਜੀ
AC Care Tips in Winter : ਸਰਦੀਆਂ 'ਚ AC ਨੂੰ ਢੱਕਣਾ ਚਾਹੀਦਾ ਹੈ ਜਾਂ ਖੁੱਲ੍ਹਾ ਛੱਡਣਾ? ਜਾਣੋ ਇਨਡੋਰ ਤੇ ਆਊਟਡੋਰ ਯੂਨਿਟ ਦੀ ਸਹੀ ਦੇਖਭਾਲ
ਅੰਮ੍ਰਿਤਸਰ
Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਥਾਨਕ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
ਟ੍ਰੈਂਡਿੰਗ ਟੌਪਿਕ














