ਪੜਚੋਲ ਕਰੋ
ਸ਼ਾਹਰੁਖ ਨੇ ਇੰਸਟਾਗ੍ਰਾਮ 'ਤੇ ਖੋਲ੍ਹੇ ਜ਼ਿੰਦਗੀ ਦੇ ਅਹਿਮ ਰਾਜ਼
Written By : ਏਬੀਪੀ ਸਾਂਝਾ | Updated at : 15 Jul 2018 01:53 PM (IST)
1/14

ਇੱਕ ਮਹਿਲਾ ਪ੍ਰਸ਼ੰਸਕ ਨੇ ਪੁੱਛਿਆ ਕਿ ਮੇਰੇ ਨਾਲ ਵਿਆਹ ਕਰੋਗੇ ਤਾਂ ਸ਼ਾਹਰੁਖ ਨੇ ਮਜ਼ਾਕ ਭਰੇ ਲਹਿਜ਼ੇ 'ਚ ਕਿਹਾ ਕਿ ਬਿਲਕੁਲ ਪਰ ਪਹਿਲਾਂ ਤੁਸੀਂ ਆਪਣੇ ਮਾਪਿਆਂ ਨਾਲ ਗੱਲ ਕਰ ਲਓ।
2/14

ਇਸ ਤੋਂ ਬਾਅਦ ਪ੍ਰਸ਼ੰਸਕ ਨੇ ਪੁੱਛਿਆ ਕਿ ਤੁਸੀਂ ਏਨੇ ਹੈਂਡਸਮ ਕਿਉਂ ਹੋ ਤਾਂ ਉਨ੍ਹਾਂ ਕਿਹਾ ਕੀ ਕਰ੍ਹਾਂ ਬਚਪਨ ਤੋਂ ਹੀ ਹਾਂ।
3/14

ਜਦੋਂ ਸ਼ਾਹਰੁਖ ਨੂੰ ਕਾਜੋਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁਆਫ਼ ਕਰਨਾ ਕਾਜੋਲ ਲਈ ਕੋਈ ਸ਼ਬਦ ਨਹੀਂ ਬੱਸ ਇਹ ਕਹੂੰਗਾ ਕਿ ਉਹ ਮੇਰੇ ਲਈ ਬਹੁਤ ਪਿਆਰੀ ਹੈ।
4/14

ਇੱਕ ਪ੍ਰਸ਼ੰਸਕ ਨੇ ਸ਼ਾਹਰੁਖ ਨੂੰ ਪੁੱਛਿਆ ਕਿ ਸਲਮਾਨ ਖਾਨ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਸ਼ਾਹਰੁਖ ਨੇ ਕਿਹਾ ਕਿ ਉਹ ਮੇਰਾ ਭਾਈ ਹੈ।
5/14

ਸ਼ਾਹਰੁਖ ਨੂੰ ਜਦੋਂ ਪੁੱਛਿਆ ਕਿ ਉਨ੍ਹਾਂ ਵਿਆਹ ਇੰਨੀ ਛੇਤੀ ਕਿਉਂ ਕਰਵਾ ਲਿਆ ਤਾਂ ਜਵਾਬ 'ਚ ਸ਼ਾਹਰੁਖ ਨੇ ਕਿਹਾ ਕਿ ਪਿਆਰ ਤੇ ਕਿਸਮਤ ਕਦੋਂ ਵੀ ਆ ਜਾਂਦੇ ਹਨ ਤੇ ਇਹ ਦੋਵੇਂ ਚੀਜ਼ਾਂ ਗੌਰੀ ਦੇ ਨਾਲ ਮੇਰੀ ਜ਼ਿੰਦਗੀ 'ਚ ਆਈਆਂ।
6/14

ਇੱਕ ਪ੍ਰਸ਼ੰਸਕ ਨੇ ਉਨ੍ਹਾਂ ਤੋਂ ਅਪਕਮਿੰਗ ਫਿਲਮ 'ਜ਼ੀਰੋ' ਦੀ ਰੀਲੀਜ਼ ਮਿਤੀ ਪੁੱਛੀ ਤਾਂ ਉਨ੍ਹਾਂ ਦੱਸਿਆ ਕਿ ਇਹ ਫਿਲਮ 21 ਦਸੰਬਰ,2018 ਨੂੰ ਰਿਲੀਜ਼ ਹੋਵੇਗੀ।
7/14

ਜਦੋਂ ਉਨ੍ਹਾਂ ਦੇ ਪ੍ਰਸ਼ੰਸਕ ਨੇ ਪੁੱਛਿਆ ਕਿ ਉਨ੍ਹਾਂ ਦਾ ਮਨਪਸੰਦ ਗੀਤ ਕਿਹੜਾ ਹੈ ਤਾਂ ਸ਼ਾਹਰੁਖ ਨੇ ਮਸ਼ਹੂਰ ਗਾਇਕ ਕਿਸ਼ੋਰ ਦੇ ਗੀਤ 'ਇੱਕ ਲੜਕੀ ਬੀਗੀ-ਬਾਗੀ ਸੀ' ਦਾ ਜ਼ਿਕਰ ਕੀਤਾ।
8/14

ਇੱਕ ਪ੍ਰਸ਼ੰਸਕ ਨੇ ਪੁੱਛਿਆ ਕਿ ਤੁਸੀਂ ਇੰਨੇ ਫਿੱਟ ਕਿਵੇਂ ਰਹਿੰਦੇ ਹੋ। ਉਨ੍ਹਾਂ ਜਵਾਬ ਦਿੱਤਾ ਕਿ ਮੈਂ ਸਮੋਕ ਨਹੀਂ ਕਰਦਾ, ਦਿਨ 'ਚ 10 ਘੰਟੇ ਸੌਂਦਾ ਹਾਂ, ਝੂਠ ਨਹੀਂ ਬੋਲਦਾ ਤੇ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜਿਊਂਦਾ ਹਾਂ।
9/14

ਸ਼ਾਹਰੁਖ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਨੇ ਪੁੱਛਿਆ ਕਿ ਤੁਹਾਡੀ ਲੰਬਾਈ ਕਿੰਨ੍ਹੀ ਹੈ ਤਾਂ ਉਨ੍ਹਾਂ ਜਵਾਬ 'ਚ ਕਿਹਾ ਕਿ ਹਰ ਦਿਨ ਵੱਖ-ਵੱਖ ਉਚਾਈਆਂ ਮਹਿਸੂਸ ਕਰਦਾ ਹਾਂ।
10/14

ਖਾਨ ਦੇ ਇੱਕ ਪ੍ਰਸ਼ੰਸਕ ਨੇ ਪੱਛਿਆ ਕਿ ਤੁਸੀਂ ਮੈਨੂੰ ਮਿਲ ਸਕਦੇ ਹੋ? ਸ਼ਾਹਰੁਖ ਨੇ ਆਪਣੇ ਪ੍ਰਸ਼ੰਸਕ ਦਾ ਦਿਲ ਰੱਖਦਿਆਂ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ, ਦੱਸੋ ਮੈਂ ਆ ਜਾਂਦਾ ਹਾਂ।
11/14

ਇੱਕ ਪ੍ਰਸ਼ੰਸਕ ਨੇ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਖਾਲੀ ਸਮੇਂ 'ਚ ਕੀ ਕਰਦੇ ਹੋ? ਇਸ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਹ ਵਿਹਲਾ ਸਮਾਂ ਆਪਣੇ ਬੱਚਿਆਂ ਨਾਲ ਬਿਤਾਉਂਦੇ ਹਨ।
12/14

ਸ਼ਾਹਰੁਖ ਇਨੀਂ ਦਿਨੀਂ ਆਨੰਦ ਐਲ ਰਾਏ ਦੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ 'ਜ਼ੀਰੋ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਇੱਕ ਪ੍ਰਸ਼ੰਸਕ ਨੇ ਪੁੱਛਿਆ ਕਿ ਡਾਇਰੈਕਟਰ ਆਨੰਦ ਐਲ ਰਾਏ ਸਰ ਨਾਲ ਫਿਲਮ ਦੀ ਸ਼ੂਟਿੰਗ ਦੌਰਾਨ ਕੋਈ ਖਾਸ ਪਲ ਦੱਸੋ ਤਾਂ ਸ਼ਾਹਰੁਖ ਨੇ ਜਵਾਬ ਦਿੱਤਾ ਕਿ ਉਨ੍ਹਾਂ ਨਾਲ ਬਿਤਾਇਆ ਹਰ ਪਲ ਖਾਸ ਹੈ, ਉਹ ਬਹੁਤ ਪਿਆਰੇ ਹਨ।
13/14

ਗੱਲਬਾਤ ਦਾ ਸਿਲਸਿਲਾ ਅੱਗੇ ਵਧਿਆ ਤੇ ਇੱਕ ਹੋਰ ਪ੍ਰਸ਼ੰਸਕ ਨੇ ਪੁੱਛਿਆ ਕੀ ਤਹਾਨੂੰ ਜਰਮਨ ਭਾਸ਼ਾ ਆਉਂਦੀ ਹੈ। ਜਵਾਬ ਸ਼ਾਹਰੁਖ ਨੇ ਜਰਮਨ 'ਚ Achtung ਲਿਖ ਕੇ ਦਿੱਤਾ। ਪੰਜਾਬੀ 'ਚ ਇਸ ਦਾ ਅਰਥ ਹੈ ਧਿਆਨ ਦਿਓ।
14/14

ਬਾਲੀਵੁੱਡ ਦੇ ਕਿੰਗ ਖਾਨ ਕਹੇ ਜਾਣ ਵਾਲੇ ਸ਼ਾਹਰੁਖ ਨੇ ਹਾਲ ਹੀ 'ਚ ਇੰਸਟਾਗ੍ਰਾਮ ਸਟੋਰੀ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਦਿਲ ਦੀ ਗੱਲ ਕੀਤੀ। ਸ਼ਾਹਰੁਖ ਨੇ ਪ੍ਰਸ਼ੰਸਕਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇੰਸਟਾਗ੍ਰਾਮ ਤੇ ਸ਼ਾਹਰੁਖ ਨਾਲ ਗੱਲ ਕਰਦਿਆਂ ਇੱਕ ਪ੍ਰਸ਼ੰਸਕ ਨੇ ਪੁੱਛਿਆ ਕੀ ਮੈਂ ਤੁਹਾਡੇ ਲਈ ਮਰ ਸਕਦਾ ਹਾਂ। ਜਵਾਬ 'ਚ ਸ਼ਾਹਰੁਖ ਨੇ ਕਿਹਾ ਕੀ ਤੁਸੀਂ ਮੇਰੇ ਲਈ ਜੀਅ ਸਕਦੇ ਹੋ।
Published at : 15 Jul 2018 01:53 PM (IST)
Sponsored Links by Taboola
ਟਾਪ ਹੈਡਲਾਈਨ
ਵਿਸ਼ਵ
ਪਾਕਿਸਤਾਨ 'ਚ ਵਾਪਰਿਆ ਦਰਦਨਾਕ ਹਾਦਸਾ, ਡੂੰਘੀ ਖੱਡ 'ਚ ਡਿੱਗੀ ਬੱਸ, 40 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ
ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਅਹੁਦੇਦਾਰਾਂ ਦਾ ਕੀਤਾ ਐਲਾਨ, ਦੇਖੋ ਕਿਸ-ਕਿਸ ਨੂੰ ਮਿਲੀ ਨਵੀਂ ਜ਼ਿੰਮੇਵਾਰੀ
ਪੰਜਾਬ
ਪੰਜਾਬ ਤੋਂ ਵੱਡੀ ਖ਼ਬਰ! ਚੈਕਿੰਗ ਦੌਰਾਨ ਗੱਡੀ ‘ਚੋਂ ਮਿਲੇ 62 ਲੱਖ ਰੁਪਏ, 2 ਨੌਜਵਾਨ ਗ੍ਰਿਫਤਾਰ; ਮੱਚੀ ਤਰਥੱਲੀ
ਪੰਜਾਬ
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਦੋਫਾੜ ਹੋਣ ਦੇ ਆਸਾਰ, ਸਾਂਸਦ ਸੁਖਜਿੰਦਰ ਰੰਧਾਵਾ ਪਹੁੰਚੇ ਦਿੱਲੀ; ਸਾਬਕਾ CM ਨੇ ਸੱਦ ਲਈ ਮੀਟਿੰਗ
ਟ੍ਰੈਂਡਿੰਗ ਟੌਪਿਕ





















