ਪੜਚੋਲ ਕਰੋ
ਨੀਂਦਰਾ ਨਹੀਂ ਆਉਂਦੀਆਂ...ਤਾਂ ਅਪਣਾਓ ਇਹ ਢੰਗ!
Written By : ਏਬੀਪੀ ਸਾਂਝਾ | Updated at : 24 Dec 2017 04:44 PM (IST)
1/7

ਤੁਹਾਨੂੰ ਐਲਰਜੀ, ਦਮਾ ਜਾਂ ਠੰਢ ਕਰਕੇ ਨੀਂਦ ਨਹੀਂ ਆਉਂਦੀ ਤਾਂ ਇੱਕ ਨਿੰਬੂ ਕਟ ਕੇ ਆਪਣੇ ਸਿਰਹਾਣੇ ਰੱਖ ਲਾਓ। ਇਹ ਨਾ ਸਿਰਫ਼ ਤੁਹਾਡੇ ਕਮਰੇ ਵਿੱਚ ਤਾਜ਼ਗੀ ਛੱਡੇਗਾ ਬਲਕਿ ਤੁਹਾਨੂੰ ਚੰਗੀ ਤਰ੍ਹਾਂ ਸਾਹ ਲੈਣ ਤੇ ਚੰਗੀ ਨੀਂਦ ਲੈਣ ਵਿੱਚ ਵੀ ਮਦਦ ਕਰੇਗਾ।
2/7

ਜੇ ਤੁਸੀਂ ਆਪਣੇ ਬੈੱਡ 'ਤੇ ਨੀਂਦ ਨਾ ਆਉਣ ਕਰਕੇ ਸੰਘਰਸ਼ ਕਰ ਰਹੇ ਹੋ, ਫਿਰ ਸੌਣ ਤੋਂ ਪਹਿਲਾਂ ਚੈਰੀ ਦਾ ਜੂਸ ਪੀਣ ਦੀ ਕੋਸ਼ਿਸ਼ ਕਰੋ। ਬਹੁਤ ਸਾਰੇ ਅਧਿਐਨਾਂ ਅਨੁਸਾਰ, ਚੈਰੀ ਵਿੱਚ ਮੈਲਾਟੋਨਿਨ ਸ਼ਾਮਲ ਹੈ। ਮੈਲਾਟੋਨਿਨ ਇੱਕ ਹਾਰਮੋਨ ਹੈ ਜੋ ਨੀਂਦ ਆਉਣ ਵਿੱਚ ਮਦਦ ਕਰਦਾ ਹੈ।
3/7

ਕੀ ਤੁਹਾਡੀ ਨੀਂਦ ਵਿੱਚ ਬਾਈਕ ਤੇ ਕਾਰਾਂ ਦੀ ਆਵਾਜ਼ ਰੁਕਾਵਟ ਪਾਉਂਦੀ ਹੈ? ਨੀਂਦ ਦੌਰਾਨ ਇਨ੍ਹਾਂ ਸਾਰੀਆਂ ਬਾਹਰੀ ਰੁਕਾਵਟਾਂ ਨੂੰ ਨਜ਼ਰਅੰਦਾਜ਼ ਕਰਨ ਦਾ ਸਭ ਤੋਂ ਵਧੀਆ ਤਰੀਕਾ ਸੰਗੀਤ ਸੁਣਨਾ ਹੈ। ਮਿਊਜ਼ਿਕ ਜਿਵੇ ਪੱਤਿਆਂ ਦਾ ਡਿੱਗਣਾ, ਪਾਣੀ ਦੇ ਝਰਨੇ ਆਦਿ ਦੀ ਲਹਿਰ।
4/7

ਚੰਗੀ ਨੀਂਦ ਲੈਣ ਲਈ ਆਪਣੇ ਕਮਰੇ ਵਿੱਚ ਸ਼ਾਂਤ ਮਾਹੌਲ ਬਣਾ ਕੇ ਰੱਖਣਾ ਜ਼ਰੂਰੀ ਹੈ, ਜਿਸ ਲਈ ਤੁਹਾਨੂੰ ਬੈੱਡਰੂਮ ਵਿੱਚ ਸੈੱਲ ਫੋਨ, ਕੰਪਿਊਟਰ, ਟੈਬਲੇਟ, ਟੀਵੀ ਤੇ ਹੋਰ ਯੰਤਰ ਸਕਰੀਨ ਤੇ ਨੀਲੀ ਰੌਸ਼ਨੀ ਦਾ ਆਉਣਾ ਬੰਦ ਕਰਨਾ ਪਵੇਗਾ।
5/7

ਰਾਤ ਦੇ ਸਮੇਂ ਨੀਂਦ ਨਾ ਹੋਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਗੱਦਾ ਵੀ ਹੋ ਸਕਦਾ ਹੈ। ਇਸ ਸਮੱਸਿਆ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਆਰਾਮ ਵਾਲਾ ਗੱਦਾ ਚੁਣਨ ਦੀ, ਜੋ ਤੁਹਾਨੂੰ ਡੂੰਘੀ ਨੀਂਦ ਵਿੱਚ ਡੁੱਬਣ ਤੇ ਸਵੇਰ ਨੂੰ ਕੋਈ ਦਰਦ ਤੋਂ ਬਿਨ੍ਹਾਂ ਜਾਗਣ ਵਿੱਚ ਸਹਾਇਤਾ ਕਰ ਸਕਦਾ ਹੈ।
6/7

ਪੁਰਾਣੇ ਦਿਨ ਯਾਦ ਰੱਖੋ ਜਦੋਂ ਤੁਹਾਡੀ ਦਾਦੀ ਸੌਣ ਤੋਂ ਪਹਿਲਾਂ ਤੁਹਾਨੂੰ ਕਹਾਣੀਆਂ ਸੁਣਾਉਂਦੀ ਹੁੰਦੀ ਸੀ? ਕਹਾਣੀਆਂ ਤੁਹਾਨੂੰ ਨਾ ਕੇਵਲ ਰਹੱਸ ਤੇ ਸੱਭਿਆਚਾਰ ਦੀ ਦੁਨੀਆ ਵਿੱਚ ਲੈ ਜਾਂਦੀਆਂ ਸੀ, ਸਗੋਂ ਉਨ੍ਹਾਂ ਨੂੰ ਸੁਣਨ ਮਗਰੋਂ ਤੁਸੀਂ ਆਸਾਨੀ ਨਾਲ ਸੌਂ ਵੀ ਸਕਦੇ ਸੀ। ਇਹੋ ਤਕਨੀਕ ਅਪਣਾਉਣ ਦੀ ਕੋਸ਼ਿਸ਼ ਕਰੋ।
7/7

ਕੀ ਤੁਸੀਂ ਰਾਤ ਨੂੰ ਉੱਠਦੇ ਹੋ ਤੇ ਛੱਤ ਵੱਲ ਨਜ਼ਰ ਮਾਰ ਕੇ ਸੋਚਦੇ ਹੋ ਕਿ ਕੁਝ ਘੰਟਿਆਂ ਬਾਅਦ ਘੰਟੀ ਵੱਜਣ ਤੋਂ ਪਹਿਲਾਂ ਆਰਾਮ ਕੀਤਾ ਜਾਣਾ ਚਾਹੀਦਾ ਹੈ? ਕੀ ਤੁਸੀਂ ਸੁੱਤੇ ਹੋਣ 'ਤੇ ਪਾਸੇ ਮਾਰਦੇ ਰਹਿੰਦੇ ਹੋ? ਕੀ ਤੁਸੀਂ ਸਵੇਰ ਆਉਂਦੇ ਹੋਏ ਥੱਕੇ ਮਹਿਸੂਸ ਕਰਦੇ ਹੋ? ਜੇ ਅਜਿਹਾ ਹੈ, ਤਾਂ ਤੁਸੀਂ ਇਨ੍ਹਾਂ ਤਰੀਕਿਆਂ ਨਾਲ ਆਰਾਮ ਦੀ ਨੀਂਦ ਲੈ ਸਕਦੇ ਹੋ।
Published at : 24 Dec 2017 04:44 PM (IST)
Sponsored Links by Taboola
ਟਾਪ ਹੈਡਲਾਈਨ
ਵਿਸ਼ਵ
ਹਵਾਈ ਅੱਡੇ 'ਤੇ ਵੱਡਾ ਹਾਦਸਾ, ਰਨਵੇਅ 'ਤੇ ਦੋ ਜਹਾਜ਼ ਆਪਸ 'ਚ ਟਕਰਾਏ; ਯਾਤਰੀਆਂ 'ਚ ਪੈ ਗਿਆ ਚੀਕ-ਚਿਹਾੜਾ...
ਮਨੋਰੰਜਨ
ਨਾਮੀ ਯੂਟਿਊਬਰ ਅਤੇ ਇੰਨਫਲੂਐਂਸਰ ਸਣੇ ਪਰਿਵਾਰ 'ਤੇ ਡੰਡਿਆਂ ਅਤੇ ਕੁਹਾੜੀ ਨਾਲ ਜਾਨਲੇਵਾ ਹਮਲਾ, ਗੰਭੀਰ ਹਾਲਤ ਵਿੱਚ...
ਪੰਜਾਬ
ਪੰਜਾਬ 'ਚ ਸ਼ਰਾਬ ਠੇਕੇਦਾਰ ਦੇ ਘਰ NCB ਨੇ ਛਾਪਾ ਮਾਰਿਆ, ਹਿਰਾਸਤ ਵਿੱਚ ਲਏ 2 ਲੋਕ, ਰਿਕਾਰਡ ਦੀ ਤਲਾਸ਼ੀ ਲਈ...
ਪੰਜਾਬ
Punjab News: ਪੰਜਾਬ ਸਿਆਸਤ 'ਚ ਘਮਸਾਣ, 'ਆਪ' ਵਿਧਾਇਕ ਦੇ ਬਾਗ਼ੀ ਸੁਰ, ਟਿਕਟ ਕੱਟੇ ਜਾਣ ਤੋਂ ਬਾਅਦ ਬੋਲੇ- ਮੈਂ ਕਿਸ ਪਾਰਟੀ ਤੋਂ ਚੋਣ ਲੜਾਂਗਾ, ਜਲਦੀ ਐਲਾਨ..."
ਟ੍ਰੈਂਡਿੰਗ ਟੌਪਿਕ





















