ਪੜਚੋਲ ਕਰੋ
ਇਨਸਾਨਾਂ ਦੇ ਵਹਿਸ਼ੀਪੁਣੇ ਦਾ ਸ਼ਿਕਾਰ ਹੋ ਕੇ ਧਰਤੀ ਤੋਂ ਗ਼ਾਇਬ ਹੋਏ ਇਹ ਜੀਵ
Written By : ਏਬੀਪੀ ਸਾਂਝਾ | Updated at : 27 Nov 2017 05:24 PM (IST)
1/12

ਭਾਰਤ ਵਿੱਚ ਅਸਮ ਵਰਗੇ ਸੂਬਿਆਂ ਵਿੱਚ ਗੈਂਡੇ ਤੇ ਹਾਥੀਆਂ ਦੀਆਂ ਮੌਤਾਂ ਇਨ੍ਹਾਂ ਦੇ ਸਿੰਗ ਤੇ ਦੰਦ ਕੱਢਣ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਟ੍ਰੇਨ ਜਾਂ ਟਰੱਕਾਂ ਦੀ ਟੱਕਰ ਕਾਰਨ ਵੀ ਅਜਿਹੇ ਜੀਵ ਮਾਰੇ ਜਾਂਦੇ ਹਨ। ਇਹ ਸਭ ਤੇਜ਼ੀ ਨਾਲ ਜੀਵਾਂ ਦੀ ਘਟਦੀ ਗਿਣਤੀ ਲਈ ਜ਼ਿੰਮੇਵਾਰ ਹਨ। 1990 ਦੇ ਦੌਰ ਵਿੱਚ ਵੱਡੀ ਗਿਣਤੀ ਵਿੱਚ ਦਿੱਸਣ ਵਾਲੀ ਗੌਰੈਆ ਹੁਣ ਗ਼ਾਇਬ ਹੋਣ ਦੇ ਕੰਢੇ ਪਹੁੰਚ ਗਈ ਹੈ। ਇਨ੍ਹਾਂ ਵਾਂਗ ਹੋਰ ਵੀ ਕਿੰਨੇ ਹੀ ਜੀਵਾਂ 'ਤੇ ਉਨ੍ਹਾਂ ਦੀ ਹੋਂਦ ਦਾ ਖ਼ਤਰਾ ਮੰਡਰਾ ਰਿਹਾ ਹੈ।
2/12

ਭੋਲੇ ਭਾਲੇ ਦਿੱਸਣ ਵਾਲੇ ਸੀ ਮਿੰਕ ਨੂੰ ਕਦੋਂ ਪਤਾ ਸੀ ਕਿ ਇੱਕ ਦਿਨ ਉਸ ਦੀ ਚਮੜੀ ਹੀ ਉਸ ਦੀ ਜਾਨ ਦੀ ਦੁਸ਼ਮਣ ਬਣ ਜਾਏਗੀ। 1860 ਵਿੱਚ ਪੂਰੀ ਤਰ੍ਹਾਂ ਗ਼ਾਇਬ ਹੋ ਚੁੱਕੇ ਸੀ ਮਿੰਕ ਦਾ ਸ਼ਿਕਾਰ ਉਸ ਦੀ ਖੱਲ ਲਈ ਇਸ ਕਦਰ ਕੀਤਾ ਗਿਆ ਕਿ ਇਸ ਦਾ ਵਜੂਦ ਹੀ ਮਿਟ ਗਿਆ।
3/12

ਉੱਤਰ ਅਮਰੀਕਾ ਵਿੱਚ ਟੇਕੋਪਾ ਪਪਫਿਸ਼ ਦੀ ਭਰਮਾਰ ਸੀ। ਮਾਦਾ ਟੇਕੋਪਾ ਦੇ ਸਰੀਰ 'ਤੇ ਧਾਰੀਆਂ ਹੁੰਦੀਆਂ ਸਨ, ਉੱਥੇ ਨਰ ਟੇਕੋਪਾ ਪਪਫਿਸ਼ ਦਾ ਰੰਗ ਗਾੜ੍ਹੇ ਨੀਲੇ ਰੰਗ ਦਾ ਹੁੰਦਾ ਸੀ। 1950 ਵਿੱਚ ਜਦੋਂ ਤੈਰਾਕੀ ਦੇ ਸ਼ੌਕੀਨ ਇੱਥੇ ਪਹੁੰਚਣ ਲੱਗੇ ਤਾਂ ਪਾਣੀ ਦੇ ਵਹਾਅ ਨਾਲ ਕੀਤੀ ਛੇੜਛਾੜ ਇਨ੍ਹਾਂ ਮੱਛੀਆਂ ਲਈ ਜਾਨਲੇਵਾ ਬਣ ਗਈ। 1970 ਤੋਂ ਬਾਅਦ ਇਹ ਮੱਛੀ ਵਿਖਾਈ ਨਹੀਂ ਦਿੱਤੀ।
4/12

ਵਾਰਿਆਹ ਇੱਕ ਕਿਸਮ ਦਾ ਭੇੜੀਆ ਸੀ। ਇਹ ਫੌਕਲੈਂਡ ਦੇ ਉਨ੍ਹਾਂ ਇਲਾਕਿਆਂ ਵਿੱਚ ਪਾਏ ਜਾਂਦੇ ਸੀ ਜੋ ਇਨਸਾਨੀ ਪਹੁੰਚ ਤੋਂ ਦੂਰ ਸੀ। 1760 ਤੋਂ ਬਾਅਦ ਜਦੋਂ ਇਨਸਾਨੀ ਆਬਾਦੀ ਵਧਦੀ ਗਈ ਤਾਂ ਆਪਣੀ ਹੋਂਦ ਲਈ ਖ਼ਤਰਾ ਸਮਝਦਿਆਂ ਵਾਰਿਆਹਾਂ ਨੂੰ ਖ਼ਤਮ ਕਰ ਦਿੱਤਾ ਗਿਆ।
5/12

ਇੱਕ ਸਮੇਂ ਮੋਰੋੱਕੋ ਤੋਂ ਲੈ ਕੇ ਮਿਸਰ ਤਕ ਇਨ੍ਹਾਂ 'ਬਾਰਬਰੀ ਸ਼ੇਰਾਂ' ਦਾ ਰਾਜ ਸੀ ਤੇ ਇਹ ਸੱਚ ਮੁੱਚ ਅਫਰੀਕਾ ਦੇ ਜੰਗਲਾਂ ਵਿੱਚ ਰਾਜਿਆਂ ਵਾਂਗ ਘੁੰਮਦੇ ਸੀ। ਇਨ੍ਹਾਂ ਦਾ ਵੀ ਵੱਡੇ ਪੱਧਰ 'ਤੇ ਸ਼ਿਕਾਰ ਹੋਇਆ ਤੇ ਵੇਖਦੇ ਹੀ ਵੇਖਦੇ ਇਹ ਗ਼ਾਇਬ ਹੋ ਗਏ। 1960 ਵਿੱਚ ਆਖ਼ਰੀ ਬਾਰਬਰੀ ਸ਼ੇਰ ਦਾ ਸ਼ਿਕਾਰ ਕੀਤਾ ਦੱਸਿਆ ਜਾਂਦਾ ਹੈ।
6/12

ਮੌਂਕ ਸੀਲ ਉਨ੍ਹਾਂ ਪ੍ਰਜਾਤੀਆਂ ਵਿੱਚ ਸ਼ਾਮਲ ਹੈ ਜੋ ਗਾਇਬ ਹੋਣ ਦੇ ਕੰਢੇ 'ਤੇ ਹੈ। ਇਸ ਪਿੱਛੇ ਕਾਰਖਾਨਿਆਂ ਦਾ ਵਾਧਾ ਤੇ ਮਨੁੱਖ ਵੱਲੋਂ ਰਿਹਾਇਸ਼ ਲਈ ਕੀਤਾ ਧਰਤੀ 'ਤੇ ਕਬਜ਼ਾ ਵੱਡਾ ਕਾਰਨ ਹੈ। ਇੱਕ ਕਾਰਨ ਇਹ ਵੀ ਹੈ ਕਿ ਇਨ੍ਹਾਂ ਦੀ ਖੁਰਾਕ ਮੱਛੀਆਂ ਨੂੰ ਬਚਾਉਣ ਲਈ ਇਨ੍ਹਾਂ ਨੂੰ ਬਿਨਾ ਸੋਚੇ ਸਮਝੇ ਮਾਰ ਦਿੱਤਾ ਜਾਂਦਾ ਹੈ।
7/12

ਇਸ ਤਸਵੀਰ ਵਿੱਚ ਤੁਸੀਂ ਮਸਕ-ਔਕਸ ਨੂੰ ਵੇਖ ਸਕਦੇ ਹੋ। ਇਹ ਵੇਖਣ ਵਿੱਚ ਯਾਕ ਵਰਗਾ ਜਾਪਦਾ ਹੋਵੇਗਾ। ਆਰਕਟਿਕ ਵਿੱਚ ਇਹ ਜਾਨਵਰ ਹਜ਼ਾਰਾਂ ਸਾਲਾਂ ਤਕ ਪਾਇਆ ਜਾਂਦਾ ਸੀ। ਇਸ ਦੇ ਲੰਮੇ ਵਾਲਾਂ ਕਰ ਕੇ ਆਰਕਟਿਕ ਦੀ ਸਖ਼ਤ ਠੰਢ ਵੀ ਇਨ੍ਹਾਂ ਦਾ ਕੁਝ ਵੀ ਵਿਗਾੜ ਨਹੀਂ ਸਕਦੀ ਸੀ। 1900 ਤੋਂ 1930 ਦਰਮਿਆਨ ਇਨ੍ਹਾਂ ਦਾ ਵੱਡੇ ਪੱਧਰ 'ਤੇ ਸ਼ਿਕਾਰ ਹੋਇਆ ਤੇ ਇਹ ਵੀ ਖ਼ਤਮ ਹੋ ਗਏ।
8/12

ਇਸ ਤਸਵੀਰ ਵਿੱਚ ਤੁਸੀਂ ਤਸਮਾਨੀਅਨ ਟਾਈਗਰ ਨੂੰ ਤੁਸੀਂ ਵੇਖ ਸਕਦੇ ਹੋ ਕਿ ਇਸ ਦਾ ਮੂੰਹ ਕੁੱਤੇ ਵਰਗਾ, ਸਰੀਰ 'ਤੇ ਧਾਰੀਆਂ ਬਿੱਲੀ ਵਰਗੀਆਂ ਤੇ ਢਿੱਡ 'ਤੇ ਕੰਗਾਰੂ ਵਾਂਗ ਥੈਲੀ ਵੀ ਸੀ। ਇਸ ਦਾ ਵੱਡੀ ਗਿਣਤੀ ਵਿੱਚ ਸ਼ਿਕਾਰ ਇਸ ਲਈ ਹੋਇਆ ਕਿਉਂਕਿ ਇਹ ਫ਼ਸਲਾਂ ਖ਼ਰਾਬ ਹੋਣ ਕਾਰਨ ਬਣ ਰਹੇ ਸਨ। ਇਨ੍ਹਾਂ ਦੇ ਗ਼ਾਇਬ ਹੋਣ ਪਿੱਛੇ ਇੱਕ Van Diemen ਨਾਂ ਦੀ ਕੰਪਨੀ ਦਾ ਵੀ ਹੱਥ ਸੀ। ਇਸ ਕੰਪਨੀ ਨੇ ਤਸਮਾਨੀਅਨ ਟਾਈਗਰ ਦੀ ਫਰ ਦੇ ਲਾਲਚ ਵਿੱਚ ਬੁਰੀ ਤਰ੍ਹਾਂ ਇਨ੍ਹਾਂ ਦਾ ਸ਼ਿਕਾਰ ਕੀਤਾ। ਇਸ ਕਾਰਨ 1936 ਤਕ ਇਸ ਜੀਵ ਦਾ ਧਰਤੀ ਤੋਂ ਖੁਰਾ ਖੋਜ ਮਿਟਾ ਦਿੱਤਾ ਗਿਆ।
9/12

ਐਲੀਫੈਂਟ ਬਰਡ ਯਾਨੀ ਹਾਥੀਨੁਮਾ ਪੰਛੀ ਵੀ ਉਨ੍ਹਾਂ ਜੀਵਾਂ ਵਿੱਚ ਹੈ ਜੋ ਅੱਜ ਇਸ ਧਰਤੀ ਤੋਂ ਖ਼ਤਮ ਹੋ ਗਿਆ ਹੈ। ਪੰਛੀਆਂ ਵਿੱਚੋਂ ਇਹ ਸਭ ਤੋਂ ਵੱਡਾ ਸੀ। ਇਸ ਦੀ ਲੰਬਾਈ 10 ਫੁੱਟ ਤੇ ਭਾਰ 450 ਕਿੱਲੋ ਹੁੰਦਾ ਸੀ। ਇਹ ਮੈਡਾਗਾਸਕਰ ਵਿੱਚ ਪਾਏ ਜਾਂਦੇ ਸਨ। ਇਨ੍ਹਾਂ ਤੋਂ ਹੀ ਈਮੂ ਤੇ ਔਸਟ੍ਰਿੱਚ (ਸ਼ੁਤਰਮੁਰਗ) ਵਰਗੀਆਂ ਪ੍ਰਜਾਤੀਆਂ ਪੈਦਾ ਹੋਈਆਂ ਹਨ। ਇਹ ਧਰਤੀ 'ਤੇ ਉਦੋਂ ਮੌਜੂਦ ਸਨ ਜਦੋਂ ਇੱਥੇ ਪੰਛੀਆਂ ਦਾ ਹੀ ਰਾਜ ਹੁੰਦਾ ਸੀ। ਇਹ ਪ੍ਰਜਾਤੀ 60 ਮਿਲੀਅਨ ਸਾਲਾਂ ਤਕ ਧਰਤੀ 'ਤੇ ਰਹੀ। ਮਨੁੱਖ ਨੇ ਸ਼ਿਕਾਰ ਕਰ ਕੇ ਇਨ੍ਹਾਂ ਨੂੰ ਵੀ ਖ਼ਤਮ ਕਰ ਦਿੱਤਾ।
10/12

ਇਸ ਤਸਵੀਰ ਵਿੱਚ ਜੋ ਜੀਵ ਹੈ, ਉਸ ਨੂੰ 'ਡੋਡੋ' ਕਹਿੰਦੇ ਹਨ। ਇਸ ਦੀ ਖੋਜ ਡੱਚ (ਫਰਾਂਸੀਸੀ ਲੋਕ) ਨੇ ਕੀਤੀ ਸੀ। ਇਹ ਮੌਰੀਸ਼ਸ਼ ਦੇ ਕਰੀਬ ਟਾਪੂਆਂ ਵਿੱਚ ਪਾਇਆ ਜਾਂਦਾ ਸੀ। ਇਹ ਸਾਲ ਵਿੱਚ ਸਿਰਫ ਇੱਕ ਹੀ ਅੰਡਾ ਦਿੰਦੇ ਸਨ। ਜਦੋਂ ਇੱਥੇ ਇਨਸਾਨਾਂ ਦੀ ਆਮਦ ਵਧੀ ਤਾਂ ਇਹ ਗ਼ਾਇਬ ਹੋ ਗਏ।
11/12

ਤਸਵੀਰ ਵਿਚਲੇ ਪੰਛੀ ਨੂੰ 'ਗ੍ਰੇਟ ਔਕ' ਕਿਹਾ ਜਾਂਦਾ ਹੈ। ਇਸ ਦੀ ਖ਼ਾਸੀਅਤ ਇਹ ਸੀ ਕਿ ਇਹ ਉੱਡ ਨਹੀਂ ਸੀ ਸਕਦਾ। ਗ੍ਰੇਟ ਔਕ ਕੈਨੇਡਾ, ਗ੍ਰੀਨਲੈਂਡ, ਆਈਸਲੈਂਡ ਵਰਗੇ ਦੇਸਾਂ ਵਿੱਚ ਪਾਇਆ ਜਾਂਦਾ ਸੀ। 1850 ਤੋਂ ਬਾਅਦ ਇਸ ਧਰਤੀ 'ਤੇ ਇੱਕ ਵੀ ਗ੍ਰੇਟ ਔਕ ਨਹੀਂ ਬਚਿਆ।
12/12

ਇਹ ਉਹ ਜੀਵ ਹਨ ਜੋ ਹੁਣ ਸਿਰਫ ਤਸਵੀਰਾਂ ਵਿੱਚ ਹੀ ਵੇਖੇ ਜਾ ਸਕਦੇ ਹਨ ਕਿਉਂਕਿ ਇਹ ਜੰਤੂ ਹੁਣ ਧਰਤੀ 'ਤੇ ਬਚੇ ਹੀ ਨਹੀਂ, ਇਹ ਅਲੋਪ ਹੋ ਗਏ ਹਨ। ਇਨ੍ਹਾਂ ਦੇ ਅਲੋਪ ਹੋਣ ਦਾ ਕਾਰਨ ਹੋਰ ਕੋਈ ਨਹੀਂ ਬਲਕਿ ਮਨੁੱਖ ਹੀ ਹਨ। ਅੱਜ ਤੁਹਾਨੂੰ ਅਜਿਹੇ ਹੀ ਕੁਝ ਜੀਵਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਇਨਸਾਨੀ ਵਹਿਸ਼ਤ ਦਾ ਸ਼ਿਕਾਰ ਹੋ ਇਸ ਦੁਨੀਆ ਤੋਂ ਚਲੇ ਗਏ ਹਨ-
Published at : 27 Nov 2017 05:24 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
ਪੰਜਾਬ
ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
ਦੇਸ਼
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਪੰਜਾਬ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਟ੍ਰੈਂਡਿੰਗ ਟੌਪਿਕ





















