ਜੇ ਦੋਸਤ ਸੰਪਰਕ ’ਚ ਨਹੀਂ ਤਾਂ ਤੁਸੀਂ ਖੁਦ ਉਸ ਨਾਲ ਗੱਲ ਕਰੋ। ਦੋਸਤੀ ਵਿੱਚ ਕੋਈ ਵੀ ਵੱਡਾ-ਛੋਟਾ ਨਹੀਂ ਹੁੰਦਾ। ਇਸ ਲਈ ਹੰਕਾਰ ਨੂੰ ਵਿਚਾਲੇ ਲਿਆਉਣ ਦੀ ਬਜਾਏ ਸਮੇਂ-ਸਮੇਂ ’ਤੇ ਤੁਸੀਂ ਵੀ ਦੋਸਤ ਦੀ ਖੈਰ-ਸੁੱਖ ਪੁੱਛੋ। ਫਿਰ ਵੇਖੋ ਕਿਵੇਂ ਤੁਹਾਡੇ ਦੋਸਤ ਸਮਾਂ ਨਾ ਹੋਣ ਦੇ ਬਾਵਜੂਦ ਤੁਹਾਡੇ ਲਈ ਸਮਾਂ ਕੱਢਣਗੇ।