ਪੜਚੋਲ ਕਰੋ
ਇਹ ਨੇ ਭਾਰਤ ਦੇ ਸਭ ਤੋਂ ਅਮੀਰ ਬੰਦੇ
Written By : ਏਬੀਪੀ ਸਾਂਝਾ | Updated at : 06 Oct 2017 07:09 PM (IST)
1/13

ਅੰਬਾਨੀ ਭਰਾਵਾਂ 'ਚੋਂ ਛੋਟੇ ਅੰਬਾਨੀ ਦੀ ਸੰਪਤੀ 'ਚ ਕਾਫ਼ੀ ਨੁਕਸਾਨ ਹੋਇਆ ਹੈ। ਪਿਛਲੇ ਵਰ੍ਹੇ 32ਵੇਂ ਸਥਾਨ 'ਤੇ ਰਹਿਣ ਵਾਲੇ ਅਨਿਲ ਇਸ ਵਾਰ 3.15 ਅਰਬ ਡਾਲਰ ਦੇ ਨਾਲ 45ਵੇਂ ਸਥਾਨ 'ਤੇ ਹਨ।
2/13

ਆਯੂਰਵੇਦਾਚਾਰਿਆ ਤੇ ਬਾਬਾ ਰਾਮਦੇਵ ਦੇ ਸਹਿਯੋਗੀ ਅਚਾਰਿਆ ਬਾਲਕ੍ਰਿਸ਼ਨਲ ਵੀ 43 ਹਜ਼ਾਰ ਕਰੋੜ ਦੀ ਸੰਪਤੀ ਦੇ ਨਾਲ ਫੋਰਬਸ ਸੂਚੀ 'ਚ 19ਵੇਂ ਸਥਾਨ 'ਤੇ ਹੈ। ਪਿਛਲੇ ਸਾਲ ਉਹ 49ਵੇਂ ਸਥਾਨ 'ਤੇ ਸੀ।
3/13

ਗੁਜਰਾਤ ਦੇ ਕਾਰੋਬਾਰੀ ਗੌਤਮ ਅਡਾਨੀ 11 ਅਰਬ ਡਾਲਰ ਦੀ ਸੰਪਤੀ ਨਾਲ ਸੂਚੀ 'ਚ 10ਵੇਂ ਸਥਾਨ 'ਤੇ ਹਨ। ਪਿਛਲੇ ਸਾਲ ਉਹ ਇਸ ਸੂਚੀ 'ਚ 13ਵੇਂ ਸਥਾਨ 'ਤੇ ਸੀ।
4/13

ਸਨ ਫਾਰਮ ਦੇ ਚੇਅਰਮੈਨ ਦਿਲੀਪ ਸਾਂਧਵੀ ਦੀ ਸੰਪਤੀ 'ਚ ਕਾਫ਼ੀ ਗਿਰਾਵਟ ਆਈ ਹੈ। ਪਿਛਲੇ ਸਾਲ ਦੂਜ ਸਥਾਨ 'ਤੇ ਰਹਿਣ ਵਾਲੇ ਦਲੀਪ ਇਸ ਵਾਰ 12.1 ਅਰਬ ਡਾਲਰ ਦੀ ਸੰਪਤੀ ਨਾਲ 9ਵੇਂ ਸਥਾਨ 'ਤੇ ਹਨ।
5/13

ਭਾਰਤ ਦੇ ਸਭ ਤੋਂ ਪੁਰਾਣੇ ਅਮੀਰ ਪਰਿਵਾਰਾਂ 'ਚੋਂ ਇੱਕ ਰਹੇ ਬਿਰਲਾ ਪਰਿਵਾਰ ਦੇ ਕੁਮਾਰ ਸੰਗਲਮ ਬਿਰਲਾ ਸੂਚੀ 'ਚ 12.6 ਬਿਲੀਅਨ ਦੀ ਸੰਪਤੀ ਨਾਲ 8ਵੇਂ ਨੰਬਰ 'ਤੇ ਹਨ।
6/13

ਐਚਸੀਐਲ ਦੇ ਸ਼ਿਵ ਨਾਦਰ 13.6 ਬਿਲੀਅਨ ਡਾਲਰ ਦੀ ਸੰਪਤੀ ਨਾਲ 7ਵੇਂ ਸਥਾਨ 'ਤੇ ਹਨ।
7/13

ਫੋਰਬਸ ਦੀ ਸੂਚੀ 'ਚ 6ਵੇਂ ਨੰਬਰ 'ਤੇ ਗੋਦਰੇਜ਼ ਪਰਿਵਾਰ ਹੈ। ਗੋਦਰੇਜ ਪਰਿਵਾਰ ਦੀ ਕੁੱਲ ਸੰਪਤੀ 14.2 ਬਿਲੀਅਨ ਡਾਲਰ ਹੈ।
8/13

ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੇ ਪਿਤਾ ਪਲੋਨਜੀ ਮਿਸਤਰੀ 16 ਅਰਬ ਡਾਲਰ ਦੀ ਸੰਪਤੀ ਨਾਲ ਭਾਰਤ ਦੇ ਪੰਜਵੇਂ ਸਭ ਤੋਂ ਅਮੀਰ ਆਦਮੀ ਹਨ।
9/13

ਸਟੀਲ ਕਿੰਗ ਦੇ ਨਾਮ ਨਾਲ ਮਸ਼ਹੂਰ ਰਹੇ ਲਕਸ਼ਮੀ ਮਿੱਤਲ 16.6 ਅਰਬ ਡਾਲਰ ਦੀ ਸੰਪਤੀ ਦੇ ਨਾਲ ਚੌਥੇ ਸਥਾਨ 'ਤੇ ਹਨ।
10/13

ਹਿੰਦੂਜਾ ਭਰਾ 18.4 ਅਰਬ ਡਾਲਰ ਦੀ ਸੰਪਤੀ ਨਾਲ ਤੀਜੇ ਸਭ ਤੋਂ ਅਮੀਰ ਹਨ।
11/13

ਇਸ ਸੂਚੀ 'ਚ ਦੂਜੇ ਸਭ ਤੋਂ ਅਮੀਰ ਭਾਰਤੀਆਂ 'ਚ ਵਿਪਰੋ ਦੇ ਅਜੀਮ ਪ੍ਰੇਮਜੀ ਹਨ। ਉਨ੍ਹਾਂ ਦਾ ਸੰਪਤੀ 19 ਅਰਬ ਡਾਲਰ ਹੈ। ਪ੍ਰੇਮਜੀ ਨੇ ਪਿਛਲੇ ਇੱਕ ਸਾਲ 'ਚ ਦੋ ਸਥਾਨਾਂ ਦੀ ਛਾਲ ਲਾਈ ਹੈ। ਹਿੰਦੂਜਾ ਭਰਾ 18.4 ਅਰਬ ਡਾਲਰ ਦੀ ਸੰਪਤੀ ਨਾਲ ਤੀਜੇ ਸਭ ਤੋਂ ਅਮੀਰ ਹਨ।
12/13

ਫੋਰਬਸ ਨੇ ਆਪਣੀ ਸੂਚੀ 'ਚ ਮੁਕੇਸ਼ ਅੰਬਾਨੀ ਨੂੰ ਭਾਰਤ ਦਾ ਸਭ ਤੋਂ ਅਮੀਰ ਵਿਅਕਤੀ ਦੱਸਿਆ ਹੈ। ਅੰਬਾਨੀ ਦੀ ਮੌਜੂਦਾ ਸੰਪਤੀ 38 ਅਰਬ ਡਾਲਰ (2.5 ਲੱਖ ਕਰੋੜ) ਪਹੁੰਚ ਗਈ ਹੈ। ਪਿਛਲੇ ਸਾਲ ਨਾਲ ਮੁਕੇਸ਼ ਦੀ ਸੰਪਤੀ 'ਚ ਕੁੱਲ 67 ਫੀਸਦੀ ਇਜ਼ਾਫਾ ਹੋਇਆ ਹੈ।
13/13

ਉਂਝ ਤਾਂ ਦੁਨੀਆ 'ਚ ਬਹੁਤ ਲੋਕ ਅਮੀਰ ਹਨ ਪਰ ਅਸੀਂ ਤੁਹਾਨੂੰ ਉਨ੍ਹਾਂ 10 ਭਾਰਤੀ ਤੋਂ ਧਨਾਡਾਂ ਬਾਰੇ ਦੱਸ ਰਹੇ ਹਾਂ, ਜੋ ਪਹਿਲੇ 10 ਸਥਾਨ 'ਤੇ ਹਨ।
Published at : 06 Oct 2017 07:09 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
SIR ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ! ਪੰਜਾਬ ਦੇ ਵੋਟਰਾਂ ਲਈ ਵੀ ਅਹਿਮ ਖ਼ਬਰ
ਕਾਰੋਬਾਰ
EPF Update 2026 : PF ਵਾਲਿਆਂ ਲਈ ਵੱਡੀ ਖ਼ਬਰ ! ਆਖ਼ਰੀ ਤਾਰੀਖ ਨੂੰ ਲੈ ਕੇ ਆਇਆ ਨਵਾਂ ਅਪਡੇਟ
ਪੰਜਾਬ
Parvinder Jhota ਕਤਲ ਮਾਮਲਾ ਪਹੁੰਚਿਆ ਹਾਈਕੋਰਟ, CBI ਜਾਂਚ ਦੀ ਮੰਗ, ਪੁਲਿਸ ਦੀ ਭੂਮਿਕਾ 'ਤੇ ਵੀ ਉੱਠੇ ਸਵਾਲ
ਕਾਰੋਬਾਰ
Diesel Price Hike : ਦੁਨੀਆ ਭਰ 'ਚ ਡੀਜ਼ਲ ਦੀ ਕਮੀ ਦਾ ਖ਼ਤਰਾ, ਦੀਵਾਲੀ ਤੋਂ ਬਾਅਦ ਵਧ ਸਕਦੀਆਂ ਨੇ ਕੀਮਤਾਂ!
ਟ੍ਰੈਂਡਿੰਗ ਟੌਪਿਕ
















