ਮਲਟੀਪਲ ਕੰਟ੍ਰੋਲਸ ਤੇ ਲੈਦਰ ਕਵਰ ਵਾਲਾ ਫਲੈਪ ਬਾਟਮ ਸਟੀਅਰਿੰਗ ਵੀਲ੍ਹ , 2-ਡਿਨ ਮਿਊਜ਼ਿਕ ਸਿਸਟਮ ਤੇ ਮੈਨੂਅਲ ਏ.ਸੀ. ਨੂੰ ਪਹਿਲੇ ਹੀ ਤਰ੍ਹਾਂ ਹੀ ਰੱਖਿਆ ਗਿਆ ਹੈ। ਹਾਲਾਂਕਿ ਕੰਪਨੀ ਦਾ ਦਾਅਵਾ ਹੈ ਕਿ ਨਵੀਂ ਇਟੀਆਜ਼ ਵਿੱਚ ਪੈਸੇਂਜ਼ਰ ਕਮਫਰਟ ਨੂੰ ਵਧਾਇਆ ਗਿਆ ਹੈ। ਦੋਹਾਂ ਵਿੱਚ 1.2 ਤੇ 1.5 ਲੀਟਰ ਦੇ ਪੈਟਰੋਲ ਤੇ 1.4 ਲੀਟਰ ਦਾ ਡੀਜ਼ਲ ਇੰਜਨ ਲੱਗਿਆ ਹੋਈਆ ਹੈ। ਪੈਟਰੋਲ ਇੰਜਨ ਦੀ ਤਾਕਤ 80 ਤੇ 90 ਪੀ.ਐਸ. ਦੀ ਹੈ। ਉੱਥੇ ਹੀ ਡੀਜ਼ਲ ਇੰਜਨ 68 ਪੀ.ਐਸ. ਦੀ ਤਾਕਤ ਦਿੰਦਾ ਹੈ।