ਪੜਚੋਲ ਕਰੋ
ਊਰੀ ਹਮਲੇ ਨਾਲ ਜੁੜੀਆਂ 10 ਵੱਡਿਆਂ ਗੱਲਾਂ
Written By : ਏਬੀਪੀ ਸਾਂਝਾ | Updated at : 18 Sep 2016 05:07 PM (IST)
1/11

6.ਮਾਰੇ ਗਏ ਅੱਤਵਾਦਿਆਂ ਕੋਲੋਂ ਵੱਡੀ ਗਿਣਤੀ ਵਿੱਚ ਗੋਲਾ ਬਾਰੂਦ ਬਰਾਮਦ ਹੋਈਆ ਹੈ।
2/11

2.ਅੱਤਵਾਦੀਆਂ ਨੇ ਊਰੀ ਬਟਾਲੀਅਨ ਦੀ ਰਾਮਪੁਰ ਬ੍ਰਿਗੇਡ 'ਤੇ ਹਮਲਾ ਕੀਤਾ। ਜਿਸ ਤੋਂ ਬਾਅਦ ਟੈਂਟ ਵਿੱਚ ਅੱਗ ਲੱਗ ਗਈ। ਇਸ ਅੱਗ ਦੀ ਚਪੇਟ ਵਿੱਚ ਆਉਣ ਕਾਰਨ 17 ਜਵਾਨ ਸ਼ਹੀਦ ਹੋ ਗਏ।
3/11

3. ਸੈਨਾ ਪ੍ਰਮੁੱਖ ਦਲਬੀਰ ਸਿੰਘ ਸੁਰਾਗ ਨੇ ਵੱਡੇ ਨੁਕਸਾਨ ਦੀ ਵਜ੍ਹਾ ਹਮਲੇ ਦੌਰਾਨ ਕੈਂਪ ਦੇ ਅੰਦਰ ਲੱਗੀ ਅੱਗ ਨੂੰ ਦੱਸਿਆ ਜਾ ਰਿਹਾ ਹੈ। ਸੈਨਾ ਪ੍ਰਮੁੱਖ ਨੇ ਕਿਹਾ ਕਿ ਅੱਤਵਾਦੀ ਹਮਲੇ ਦੌਰਾਨ ਗੋਲੀ ਬਾਰੀ ਦੀ ਵਜ੍ਹਾ ਨਾਲ ਅੰਦਰ ਮੌਜੂਦ ਟੈਂਟ ਵਿੱਚ ਅੱਗ ਲੱਗ ਗਈ।
4/11

ਸ੍ਰੀਨਗਰ ਤੋਂ ਸੋ ਕਿੱਲੋਮੀਟਰ ਦੂਰ ਜੰਮੂ-ਕਸ਼ਮੀਰ ਦੇ ਊਰੀ ਵਿੱਚ ਸੈਨਾ ਦੇ 12 ਬ੍ਰਿਗੇਡ ਦੇ ਹੈਡਕਵਾਟਰ 'ਤੇ ਹਮਲਾ ਹੋਏ ਹਮਲੇ ਵਿੱਚ 17 ਜਵਾਨ ਸ਼ਹੀਦ ਹੋ ਗਏ ਹਨ। ਜਦਕਿ ਚਾਰ ਅੱਤਵਾਦੀ ਮਾਰੇ ਗਏ ਹਨ। ਮੌਜੂਦਾ ਹਲਾਤਾਂ ਵਿੱਚ ਸੈਨਾ ਅਤੇ ਸੁਰੱਖਿਆ ਬਲਾਂ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੈ। ਊਰੀ ਹਮਲੇ ਨਾਲ ਜੁੜੀਆਂ 10 ਵੱਡਿਆਂ ਗੱਲਾਂ........
5/11

1. ਅੱਤਵਾਦੀਆਂ ਨੇ ਉੱਤਰੀ ਕਸ਼ਮੀਰ ਵਿੱਚ ਸ੍ਰੀਨਗਰ ਤੋਂ 100 ਕਿੱਲੋਮੀਟਰ ਦੂਰ ਬਾਰਾਮੁਲਾ ਦੇ ਊਰੀ ਵਿੱਚ ਸਵੇਰੇ ਲਗਭਗ 3.30 ਵਜੇ ਅੱਤਵਾਦੀ ਹਮਲਾ ਕੀਤਾ ਗਿਆ।
6/11

4. ਹਮਲੇ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਸੈਨਾ ਦੇ ਜਵਾਨਾਂ ਨੇ ਸਾਰੇ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ। ਸਾਰੇ ਅੱਤਵਾਦੀ ਜੈਸ਼-ਏ-ਮੁਹਮਦ ਨਾਲ ਜੁੜੇ ਸਨ।
7/11

7.ਹਮਲੇ ਤੋਂ ਬਾਅਦ ਰਾਜਨਾਥ ਸਿੰਘ ਨੇ ਰੂਸ ਅਤੇ ਅਮਰੀਕਾ ਦਾ ਦੌਰਾ ਰੱਦ ਕਰ ਦਿੱਤਾ। ਹਮਲੇ ਤੋਂ ਤੁਰੰਤ ਬਾਅਦ ਰਾਜਨਾਥ ਸਿੰਘ ਨੇ ਆਪਣੇ ਘਰ ਐਮਰਜੈਂਸੀ ਬੈਠਕ ਬੁਲਾਈ।
8/11

9.ਅੱਤਵਾਦੀ ਹਮਲੇ ਤੋਂ ਬਾਅਦ ਰੱਖਿਆ ਮੰਤਰੀ ਮਨੋਹਰ ਪਾਰੀਕਰ ਅਤੇ ਆਰਮੀ ਚੀਫ਼ ਜਨਰਲ ਦਲਬੀਰ ਸਿੰਘ ਨੇ ਊਰੀ ਦਾ ਦੌਰਾ ਕਰਨ ਦਾ ਫ਼ੈਸਲਾ ਕੀਤਾ। ਹਮਲੇ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਏਅਰਪੋਰਟ, ਸੈਨਾ ਨਾਲ ਜੁੜੇ ਠਿਕਾਣਿਆਂ 'ਤੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ।
9/11

8. ਇਸ ਬੈਠਕ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ, ਗ੍ਰਹਿ ਸਕੱਤਰ, ਰੱਖਿਆ ਸਕੱਤਰ, ਸੀ.ਆਰ.ਪੀ.ਐਫ. ਦੇ ਡੀ.ਜੀ. ਅਤੇ ਡੀ.ਜੀ.ਐਮ.ਓ. ਸਮੇਤ ਸਰਕਾਰ ਦੇ ਦੂਜੇ ਅਫ਼ਸਰ ਵੀ ਸ਼ਾਮਿਲ ਸਨ।
10/11

10. ਦੋ ਸਾਲ ਪਹਿਲਾਂ ਵੀ ਅੱਤਵਾਦੀਆਂ ਨੇ ਇਸ ਇਲਾਕੇ ਦੇ ਮੋਹਰਾ ਵਿੱਚ ਅਜਿਹੇ ਹੀ ਇੱਕ ਹਮਲੇ ਨੂੰ ਅੰਜਾਮ ਦਿੱਤਾ ਸੀ। ਪੰਜ ਦਸੰਬਰ 2014 ਨੂੰ ਹੋਏ ਉਸ ਹਮਲੇ ਵਿੱਚ 10 ਸੁਰੱਖਿਆ ਕਰਮੀ ਸ਼ਹੀਦ ਹੋਏ ਸਨ।
11/11

5. ਸਰਕਾਰ ਨਾਲ ਜੁੜੇ ਸੂਤਰਾਂ ਮੁਤਾਬਕ, ਇਹ ਸਾਰੇ ਅੱਤਵਾਦੀ ਪਾਕਿਸਤਾਨ ਦੇ ਇੱਕ ਵੱਡੇ ਗੇਮ ਪਲਾਨ ਦਾ ਹਿੱਸਾ ਸਨ। ਜੋ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਭੰਗ ਕਰਨ ਚਾਹੁੰਦੇ ਸਨ।
Published at : 18 Sep 2016 05:07 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਵੇਗਾ ਛੇਤੀ, ਵੱਡੀ ਅਪਡੇਟ ਆਈ ਸਾਹਮਣੇ; ਜਾਣੋ
ਪੰਜਾਬ
ਪੰਜਾਬ ਚੰਡੀਗੜ੍ਹ 'ਚ ਬਾਰਿਸ਼ ਨੇ ਬਦਲਿਆ ਮੌਸਮ, ਪੱਟੀ 'ਚ ਪਏ ਗੜ੍ਹੇ, ਭਾਰੀ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
ਧਰਮ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਕਤੂਬਰ 2026
ਪੰਜਾਬ
ਪਰਵਿੰਦਰ ਝੋਟਾ ਕਤਲਕਾਂਡ ਦੇ ਮਾਮਲੇ 'ਚ ਅੱਜ ਪੰਜਾਬ ਬੰਦ, ਸਵੇਰੇ 6 ਵਜੇ ਤੋਂ 5 ਵਜੇ ਤੱਕ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੂਟ, ਜਾਣੋ ਕੀ ਖੁੱਲ੍ਹਿਆ ਕੀ ਬੰਦ
ਟ੍ਰੈਂਡਿੰਗ ਟੌਪਿਕ

















