ਕਿਸਾਨ ਦਾ ਕ੍ਰਿਸ਼ਮਾ! ਪੰਜਾਬ 'ਚ ਸੇਬਾਂ ਦੀ ਖੇਤੀ, ਕਿੰਨੂ ਦੀ ਫਸਲ ਨਾਲੋਂ ਵੱਧ ਮੁਨਾਫਾ
ਗੁਰਵਿੰਦਰ ਸਿੰਘ ਮੁਤਾਬਕ ਮਿਹਨਤ ਬਾਕੀ ਬਾਗਾਂ ਜਿੰਨੀ ਹੀ ਕਰਨੀ ਪੈਂਦੀ ਹੈ ਪਰ ਬੂਟੇ ਇਕੱਠੇ ਕਰਨ ਵਿੱਚ ਬਹੁਤ ਮੁਸ਼ਕਲ ਹੋਈ। ਸਰਕਾਰ ਵੱਲੋਂ ਹਾਲੇ ਤਕ ਇਸ ਫ਼ਸਲ ਨੂੰ ਕੋਈ ਸਹੂਲਤ ਤੇ ਸਬਸਿਡੀ ਨਹੀਂ ਦਿੱਤੀ ਜਾਂਦੀ ਪਰ ਆਉਣ ਵਾਲੇ ਸਮੇਂ 'ਚ ਉਮੀਦ ਕੀਤੀ ਜਾ ਸਕਦੀ ਹੈ।
Download ABP Live App and Watch All Latest Videos
View In Appਗੁਰਿੰਦਰ ਸਿੰਘ ਨੇ ਜਦੋਂ ਇਨ੍ਹਾਂ ਬੂਟਿਆਂ ਦੀ ਕਾਮਯਾਬੀ ਦੇਖੀ ਤਾਂ ਹੁਣ ਉਨ੍ਹਾਂ 450 ਦੇ ਲਗਪਗ ਸੇਬ ਦੇ ਬੂਟੇ ਲਾਏ। ਇਸ ਫ਼ਸਲ ਨੂੰ ਪਹਿਲੀ ਵਾਰ 50 ਰੁਪਏ ਪ੍ਰਤੀ ਕਿਲੋ ਵੇਚਿਆ। ਇਸ ਦੇ ਸਵਾਦ ਤੇ ਵੱਡੀਆਂ ਕਿਸਮਾਂ ਨੂੰ ਦੇਖਦਿਆਂ ਅਗਲੀ ਵਾਰ ਇਹ ਫ਼ਸਲ 90 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕੀ। ਇੱਕ ਸਹੀ ਬੂਟਾ 30 ਤੋਂ 35 ਕਿੱਲੋ ਸੇਬ ਦੀ ਪੈਦਾਵਾਰ ਦੇ ਰਿਹਾ ਹੈ। ਗੁਰਿੰਦਰ ਸਿੰਘ ਮੁਤਾਬਕ ਕਿਨੂੰ ਦੀ ਫ਼ਸਲ ਨਾਲੋਂ ਇਸ ਫ਼ਸਲ ਵਿੱਚ ਕਿਤੇ ਜ਼ਿਆਦਾ ਨਫ਼ਾ ਹੈ।
ਗੁਰਿੰਦਰ ਸਿੰਘ ਮੁਤਾਬਕ ਜਿੱਥੇ ਹਿਮਾਚਲ ਦੇ ਸੇਬ ਨੂੰ 1800 ਤੋਂ 2200 ਘੈਂਟ ਠੰਢਕ ਚਾਹੀਦੀ ਹੈ, ਉੱਥੇ ਹੀ ਇਸ ਲੋਏ ਚਿਲਿੰਗ ਵਰਾਇਟੀ ਦੇ ਸੇਬ ਨੂੰ 150 ਤੋਂ 200 ਘੈਂਟ ਹੀ ਠੰਢਕ ਚਾਹੀਦੀ ਹੈ। ਪਿੰਡ ਚੁਹਾਲ ਦਾ ਇਹ ਖੇਤਰ ਇਸ ਤਾਪਮਾਨ ਮੁਤਾਬਕ ਬਿਲਕੁਲ ਸਹੀ ਹੈ। ਇਸ ਕਰਕੇ ਉਨ੍ਹਾਂ ਇੱਥੇ ਬੂਟੇ ਲਾਏ ਤੇ ਪੰਜਾਬ ਦੇ ਕੰਢੀ ਖੇਤਰ ਵਿੱਚ ਇਹ ਮੌਸਮ ਰੋਪੜ ਤੋਂ ਲੈ ਕੇ ਪਠਾਨਕੋਟ ਤਕ ਆਸਾਨੀ ਨਾਲ ਮਿਲ ਜਾਂਦਾ ਹੈ।
ਉਸ ਦੌਰਾਨ ਉਹ ਸੇਬ ਦੀ ਫ਼ਸਲ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਇਸ ਦੀ ਪੈਦਾਵਾਰ ਕਰਨ ਦਾ ਸੋਚ ਲਿਆ ਤੇ ਸੇਬ ਦੀਆਂ ਕਿਸਮਾਂ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਸੇਬ ਦੀਆ ਕੁਝ ਕਿਸਮਾਂ ਏਦਾਂ ਦੀਆਂ ਹਨ ਜੋ ਕਿ ਲੋਅ ਚਿਲਿੰਗ ਵਰਾਇਟੀ (ਘੱਟ ਠੰਢ ਵਿੱਚ) 'ਚ ਵੀ ਉਗਾਈਆਂ ਜਾ ਸਕਦੀਆਂ ਹਨ। ਇਸ ਪਿੱਛੋਂ ਉਨ੍ਹਾਂ ਸੇਬ ਦੀਆਂ 4 ਕਿਸਮਾਂ ਲਿਆ ਕੇ ਲਾਈਆਂ।
ਉਨ੍ਹਾਂ ਦੱਸਿਆ ਕਿ 1985 ਤੋਂ 1989 ਤਕ ਉਨ੍ਹਾਂ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕੀਤਾ ਜਿਸ ਵਿੱਚ ਸੇਬ ਦੀ ਫ਼ਸਲ 'ਤੇ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਸੀ। ਇਸ ਕਾਰਨ ਉਨ੍ਹਾਂ ਨੂੰ ਸੇਬਾਂ ਦੀ ਫ਼ਸਲ 'ਤੇ ਦਵਾਈ ਦਾ ਛਿੜਕਾਅ ਕਰਨ ਲਈ ਸ੍ਰੀਨਗਰ ਰਹਿਣਾ ਪਿਆ ਸੀ।
ਹੁਸ਼ਿਆਰਪੁਰ: ਇੱਥੋਂ ਦੇ ਪਿੰਡ ਚੁਹਾਲ ਵਿੱਚ ਸੇਬ ਦੀ ਖ਼ੇਤੀ ਕੀਤੀ ਜਾ ਰਹੀ ਹੈ। ਗੁਰਿੰਦਰ ਸਿੰਘ ਬਾਜਵਾ ਨਾ ਦੇ ਕਿਸਾਨ ਨੇ ਸੇਬ ਦੀ ਪੈਦਾਵਾਰ ਕਰਕੇ ਆਪਣੀ ਸੋਚ ਨੂੰ ਆਪਣੀ ਮਿਹਨਤ ਨਾਲ ਸੱਚ ਕਰ ਦਿਖਾਇਆ ਹੈ। ਕਿਸਾਨ ਹੋਣ ਦੇ ਨਾਲ-ਨਾਲ ਗੁਰਿੰਦਰ ਸਿੰਘ ਬਾਜਵਾ ਬਾਗ਼ਬਾਨੀ ਵਿਭਾਗ ਵਿੱਚ ਮੌਜੂਦਾ ਸਹਾਇਕ ਡਾਇਰੈਕਟਰ ਬਾਗਵਾਨੀ ਵਿਭਾਗ, ਲੁਧਿਆਣਾ ਵਜੋਂ ਵੀ ਤਾਇਨਾਤ ਹਨ।
- - - - - - - - - Advertisement - - - - - - - - -