✕
  • ਹੋਮ

ਅਜਿਹਾ ਹੋਏਗਾ ਕਰਤਾਰਪੁਰ ਸਾਹਿਬ ਕੌਰੀਡੋਰ, ਭਾਰਤ ਸਰਕਾਰ ਵੱਲੋਂ ਕੌਰੀਡੋਰ ਲਈ 3D ਨਕਸ਼ਾ ਜਾਰੀ

ਏਬੀਪੀ ਸਾਂਝਾ   |  14 Mar 2019 05:01 PM (IST)
1

ਭਾਰਤ ਸਰਕਾਰ ਵੱਲੋਂ 3-D ਨਕਸ਼ਾ ਵੀ ਜਾਰੀ ਕੀਤਾ ਗਿਆ ਹੈ। ਵੀਡੀਓ ਫਾਰਮ ਵਿੱਚ ਜ਼ਾਰੀ ਇਸ ਨਕਸ਼ੇ ਵਿੱਚ ਗਲਿਆਰੇ ਦੇ ਟਰਮੀਨਲ ਨੂੰ ਨੇੜਿਓਂ ਦਰਸਾਇਆ ਗਿਆ ਹੈ। ਹਾਲਾਂਕਿ, ਸਰਕਾਰ ਦੀ ਇਸ ਵੀਡੀਓ ਵਿੱਚ ਹਰ ਥਾਂ ਜਿੰਨੇ ਵੀ ਵਿਅਕਤੀ ਦਰਸਾਏ ਗਏ ਸਨ, ਉਹ ਸਾਰੇ ਬਗ਼ੈਰ ਦਸਤਾਰ ਦੇ ਦਿਖਾਏ ਗਏ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਨੇ ਇਹ ਵੀਡੀਓ ਕਾਹਲੀ ਵਿੱਚ ਤਿਆਰ ਕੀਤੀ ਗਈ ਹੈ, ਕਿਉਂਕਿ ਬੀਤੇ ਦਿਨੀਂ ਪਾਕਿਸਤਾਨ ਵੱਲੋਂ ਵੀ ਇਸੇ ਤਰ੍ਹਾਂ ਦੀ ਐਨੀਮੇਟਿਡ ਵੀਡੀਓ ਜਾਰੀ ਕੀਤੀ ਗਈ ਸੀ। ਹੋ ਸਕਦਾ ਹੈ ਸਰਕਾਰ ਕੁਝ ਦਬਾਅ ਹੇਠ ਹੋਵੇ।

2

ਫੇਜ਼-2 ਦਾ ਟਰਮੀਨਲ ਕਿਹੋ-ਜਿਹਾ ਹੋਵੇਗਾ? - ਇੱਥੇ ਇੱਕ ਵਾਚ ਟਾਵਰ 'ਤੇ ਇੱਕ ਦਰਸ਼ਕ ਗੈਲਰੀ ਅਤੇ ਰੈਸਟੋਰੈਂਟ ਹੋਵੇਗਾ। ਪੰਜ ਬਿਸਤਰਿਆਂ ਵਾਲਾ ਹਸਪਤਾਲ ਬਣਾਇਆ ਜਾਵੇਗਾ। ਲਗਪਗ 300 ਸ਼ਰਧਾਲੂਆਂ ਦੀ ਰਿਹਾਇਸ਼ ਦਾ ਪ੍ਰਬੰਧ। ਫਾਇਰ ਸਟੇਸ਼ਨ ਲਈ ਥਾਂ, ਪੁਲਿਸ ਸਟੇਸ਼ਨ ਅਤੇ ਹਜ਼ਾਰਾਂ ਵਾਹਨਾਂ ਲਈ ਢੁਕਵੀਂ ਪਾਰਕਿੰਗ ਹੋਵੇਗੀ।

3

10 ਬੱਸਾਂ, 250 ਕਾਰਾਂ ਤੇ 250 ਦੁਪਹੀਆ ਵਾਹਨਾਂ ਲਈ ਢੁਕਵੀਂ ਪਾਰਕਿੰਗ ਦੀ ਥਾਂ। ਟਰਮੀਨਲ ਇਮਾਰਤ ਦਾ ਫੇਜ਼-1 ਲਈ ਜ਼ਮੀਨ ਦੀ ਲਾਗਤ ਨੂੰ ਛੱਡ ਕੇ 140 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।

4

ਲੈਂਡਸਕੇਪ ਖੇਤਰ ਵਿੱਚ ਜਲ ਭੰਡਾਰ, ਆਰਟਿਕਸ, ਸਥਾਨਕ ਸੱਭਿਆਚਾਰ ਦੀਆਂ ਮੂਰਤੀਆਂ, ਐਂਫੀਥੀਏਟਰ, ਬੈਠਣ ਦੀ ਥਾਂ, ਛੱਤਰੀਆਂ, ਬੈਂਚ ਸ਼ਾਮਲ ਹਨ। ਸ਼ਾਨਦਾਰ ਦਾਖਲਾ ਗੇਟ ਤੇ ਇਸ ਵਿੱਚ ਸੁਰੱਖਿਆ ਕਾਊਂਟਰ ਤੇ ਜਨਤਕ ਸਹੂਲਤਾਂ।

5

ਪ੍ਰਤੀ ਦਿਨ 5000 ਸ਼ਰਧਾਲੂਆਂ ਦੇ ਲਈ 54 ਇਮੀਗ੍ਰੇਸ਼ਨ ਕਾਊਂਟਰ ਹੋਣਗੇ। 1700 ਵਰਗ ਮੀਟਰ ਵਿੱਚ ਕਤਾਰਾਂ ਲਈ ਸਥਾਨ ਅਤੇ 12 ਕਸਟਮ ਕਾਊਂਟਰਜ਼ ਹੋਣਗੇ। ਕੌਮਾਂਤਰੀ ਸਰਹੱਦ 'ਤੇ 300 ਫੁੱਟ ਉੱਚਾ ਕੌਮੀ ਝੰਡਾ ਹੋਵੇਗਾ।

6

ਯਾਤਰੀ ਅਸੈਂਬਲੀ ਖੇਤਰ ਵਿੱਚ ਪਹਿਲ ਦੇ ਆਧਾਰ 'ਤੇ ਜਨਤਕ ਸਹੂਲਤਾਂ ਦੀ ਵਿਵਸਥਾ, ਜੋ ਲਗਭਗ 5400 ਵਰਗ ਮੀਟਰ ਵਿੱਚ ਹੋਵੇਗੀ। ਇਸ ਖੇਤਰ ਵਿੱਚ ਵ੍ਹੀਲਚੇਅਰ, ਟਿਕਟ ਕਿਓਸਕ ਤੇ ਗੱਠੜੀਘਰ ਦਾ ਪ੍ਰਬੰਧ ਹੋਵੇਗਾ। ਤਕਰੀਬਨ 300 ਵਿਅਕਤੀਆਂ ਦੇ ਬੈਠਣ ਲਈ ਉਡੀਕਘਰ ਤੇ 250 ਵਿਅਕਤੀਆਂ ਦੀ ਸਮਰਥਾ ਵਾਲਾ ਫੂਡ ਕੋਰਟ ਹੋਵੇਗਾ। ਕੌਮਾਂਤਰੀ ਸਰਹੱਦ ਤਕ ਜਨਤਕ ਸਹੂਲਤਾਂ, ਆਰਾਮ ਦੇ ਖੇਤਰ ਤੇ ਛੱਤਿਆ ਹੋਇਆ ਰਸਤਾ, ਕੌਮਾਂਤਰੀ ਸਰਹੱਦ ਤੇ ਜ਼ੀਰੋ ਪੁਆਇੰਟ ਤੇ ਜਨਤਕ ਸਹੂਲਤਾਂ ਵਾਲਾ ਗੇਟ।

7

ਫੇਜ਼-1 ਦਾ ਟਰਮੀਨਲ ਕਿਹੋ-ਜਿਹਾ ਹੋਵੇਗਾ? ਮੁੱਖ ਯਾਤਰੀ ਟਰਮੀਨਲ ਕੰਪਲੈਕਸ ਦਾ ਖੇਤਰ 21,650 ਵਰਗ ਮੀਟਰ ਦਾ ਹੋਵੇਗਾ। ਲਗਪਗ 16,000 ਵਰਗ ਮੀਟਰ ਦੀ ਇਮਾਰਤ ਬਣੇਗੀ। ਇਹ ਇਮਾਰਤ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਹੋਵੇਗੀ, ਜਿੱਥੇ 2000 ਸ਼ਰਧਾਲੂਆਂ ਦੇ ਬੈਠਣ ਦਾ ਇੰਤਜ਼ਾਮ ਹੋਵੇਗਾ। ਵਿਭਾਗੀ ਲੋੜਾਂ ਲਈ ਤੇ ਸਟਾਫ਼ ਲਈ ਕਮਰੇ ਅਤੇ ਦਫ਼ਤਰ ਬਣਨਗੇ। ਮੈਡੀਕਲ ਸਹੂਲਤਾਂ, ਪਖ਼ਾਨੇ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਸਟਾਲ ਹੋਣਗੇ।

8

ਇਹ ਇਮਾਰਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪ੍ਰਤੀ ਦਿਨ ਜਾਣ ਵਾਲੇ ਲਗਪਗ 5000 ਸ਼ਰਧਾਲੂਆਂ ਦੀਆਂ ਲੋੜਾਂ ਨੂੰ ਪੂਰਾ ਕਰੇਗੀ। ਟਰਮੀਨਲ ਵਿੱਚ ਇਸ ਵਿੱਚ ਇਮੀਗ੍ਰੇਸ਼ਨ ਤੇ ਕਸਟਮਜ਼ ਕਲੀਅਰੈਂਸ ਦੀਆਂ ਲੋੜੀਂਦੀਆਂ ਸਹੂਲਤਾਂ ਅਤੇ ਹੋਰ ਸੁਵਿਧਾਵਾਂ ਸ਼ਾਮਲ ਹੋਣਗੀਆਂ। ਇਮਾਰਤ ਨੂੰ ਨਵੰਬਰ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਯਾਦਗਾਰੀ ਸਮਾਰੋਹ ਤੋਂ ਪਹਿਲਾਂ ਬਣਾਏ ਜਾਣ ਦੀ ਯੋਜਨਾ ਹੈ।

9

ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਕੌਰੀਡੋਰ ਲਈ 50 ਏਕੜ ਜ਼ਮੀਨ ਦੀ ਸ਼ਨਾਖਤ ਕੀਤੀ ਹੈ। ਇਹ ਦੋ ਪੜਾਵਾਂ ਵਿੱਚ ਵਿਕਸਤ ਕੀਤਾ ਜਾਵੇਗਾ। ਫੇਜ਼-1 ਲਈ 15 ਏਕੜ ਤੋਂ ਵੱਧ ਜ਼ਮੀਨ ਵਰਤੀ ਜਾਵੇਗੀ। ਯਾਤਰੀ ਟਰਮੀਨਲ ਬਿਲਡਿੰਗ ਕੰਪਲੈਕਸ ਦੀ ਸ਼ਾਨਦਾਰ ਇਮਾਰਤ ਤੇ ਖੂਬਸੂਰਤ ਲੈਂਡਸਕੇਪਿੰਗ ਦੇ ਨਾਲ ਅਮੀਰ ਭਾਰਤੀ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਆਧਾਰਤ ਬੁੱਤ ਤੇ ਤਸਵੀਰਾਂ ਪ੍ਰਦਰਸ਼ਤ ਕੀਤੀਆਂ ਜਾਣਗੀਆਂ। ਕੰਪਲੈਕਸ ਦਾ ਡਿਜ਼ਾਇਨ ਪ੍ਰਤੀਕ ਖੰਡਾ ਦੁਆਰਾ ਪ੍ਰੇਰਿਤ ਹੈ, ਜੋ ਏਕਤਾ ਤੇ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ।

  • ਹੋਮ
  • ਪੰਜਾਬ
  • ਅਜਿਹਾ ਹੋਏਗਾ ਕਰਤਾਰਪੁਰ ਸਾਹਿਬ ਕੌਰੀਡੋਰ, ਭਾਰਤ ਸਰਕਾਰ ਵੱਲੋਂ ਕੌਰੀਡੋਰ ਲਈ 3D ਨਕਸ਼ਾ ਜਾਰੀ
About us | Advertisement| Privacy policy
© Copyright@2025.ABP Network Private Limited. All rights reserved.